ਬਿਉਰੋ ਰਿਪੋਰ : ਪਟਿਆਲਾ ਦੇ ਪਿੰਡ ਖੇੜੀ ਜੱਟ ਵਿੱਚ 27 ਸਾਲ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਮਾਮੂਲੀ ਬਹਿਸ ਤੋਂ ਸ਼ੁਰੂ ਹੋਈ ਲੜਾਈ ਵੇਖਦੇ ਹੀ ਵੇਖਦੇ ਭਿਆਨਕ ਹਿੰਸਾ ਵਿੱਚ ਬਦਲ ਗਈ । ਪਤੀ-ਪਤਨੀ ਅਤੇ ਉਨ੍ਹਾਂ ਦੇ ਦੋਵੇ ਪੁੱਤਰਾਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਮਾਰਿਆ। ਕੁੱਟਮਾਰ ਤੋਂ ਬਾਅਦ ਜ਼ਖਮੀ ਰਾਮਜੀਤ ਸਿੰਘ ਨੂੰ ਪਰਿਵਾਰ ਵਾਲਿਆਂ ਨੇ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।
ਪੁਲਿਸ ਨੇ ਰਾਮਜੀਤ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । ਜਸਪਾਲ ਸਿੰਘ ਉਸ ਦੀ ਪਤਨੀ ਅਮਰਜੀਤ ਕੌਰ ਪੁੱਤਰ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।
ਧਮਕੀ ਦੇਣ ਤੋਂ ਬਾਅਦ ਕਤਲ
ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 27 ਸਾਲ ਦੇ ਪੁੱਤਰ ਰਾਮਜੀਤ ਖੇਤੀਬਾੜੀ ਕਰਦਾ ਸੀ । ਮੁਲਜ਼ਮ ਉਨ੍ਹਾਂ ਗੁਆਂਢ ਵਿੱਚ ਰਹਿੰਦਾ ਸੀ ਜੋ ਅਕਸਰ ਰਾਤ ਨੂੰ ਸ਼ਰਾਬ ਪੀਕੇ ਝਗੜਾ ਅਤੇ ਹੰਗਾਮਾ ਕਰਦਾ ਸੀ । 5 ਅਗਸਤ ਦੀ ਦੁਪਹਿਰ ਸ਼ਾਮ 5 ਵਜੇ ਦੇ ਕਰੀਬ ਉਨ੍ਹਾਂ ਦਾ ਪੁੱਤਰ ਅਤੇ ਆਪ ਘਰ ਦੇ ਬਾਹਰ ਖੜੇ ਸਨ । ਮੁਲਜ਼ਮ ਨੇ ਪੁੱਤਰ ਨੂੰ ਧਮਕੀ ਦਿੱਤੀ । ਸ਼ਾਮਲ 7 ਵਜੇ ਦੇ ਕਰੀਬ ਰਾਮਜੀਤ ਕੰਮ ਤੋਂ ਵਾਪਸ ਘਰ ਪਰਤ ਰਹੇ ਸਨ । ਮੁਲਜ਼ਮਾਂ ਨੇ ਉਨ੍ਹਾਂ ਨੂੰ ਗਾਲਾਂ ਕੱਢਿਆ ਅਤੇ ਘੇਰ ਕੇ ਹਮਲਾ ਕਰ ਦਿੱਤਾ । ਇਸ ਦੌਰਾਨ ਉਨ੍ਹਾਂ ਦੇ ਪੁੱਤਰ ਨੂੰ ਡਾਂਗਾਂ ਅਤੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ ਗਿਆ । ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ।
ਮ੍ਰਿਤਕ ਦਾ ਡੇਢ ਸਾਲ ਦਾ ਪੁੱਤਰ ਹੈ
ਮੇਜਰ ਸਿੰਘ ਨੇ ਦੱਸਿਆ ਕਿ ਪੁੱਤਰ ਸ਼ਾਂਤ ਰਹਿਣ ਵਾਲਾ ਹੈ । ਗੁਆਂਢੀ ਦੀ ਕੰਧ ਉਨ੍ਹਾਂ ਦੇ ਘਰ ਦੇ ਨਾਲ ਸਾਂਝੀ ਹੈ । ਗੁਆਂਢੀ ਕਦੇ ਕੰਧ ਜਾਂ ਕਦੇ ਕਿਸੇ ਨਾ ਕਿਦੇ ਗੱਲ ‘ਤੇ ਹੰਗਾਮਾ ਕਰਦੇ ਰਹਿੰਦੇ ਸਨ । ਹਾਲਾਕਿ ਰਾਮਜੀਤ ਨੇ ਗੁਆਂਢੀਆਂ ਨੂੰ ਕਈ ਵਾਰ ਸਮਝਾਇਆ ਇਸ ਲਈ ਉਹ ਰਾਜਜੀਤ ਨਾਲ ਦੁਸ਼ਮਣੀ ਰੱਖਣ ਲੱਗ ਗਏ ਸਨ । ਰਾਜਜੀਤ ਦਾ ਇੱਕ ਡੇਢ ਸਾਲ ਦਾ ਪੁੱਤਰ ਹੈ ਜਿਸ ਦੇ ਸਿਰ ਤੋਂ ਪੁੱਤਰ ਦਾ ਹੱਥ ਉੱਠ ਗਿਆ ਹੈ । ਥਾਣਾ ਭਾਸੋਦੇ ਇੰਚਾਰਚ ਮੋਹਨ ਸਿੰਘ ਨੇ ਕਿਹਾ ਕੇਸ ਦਰਜ ਚੁੱਕੇ ਹਨ । ਮੁਲਜ਼ਮਾਂ ਦੀ ਤਲਾਸ਼ ਲਈ ਰੇਡ ਚੱਲ ਰਹੀ ਹੈ । ਜਲਦ ਹੀ ਮੁਲਜ਼ਮ ਅਰੈਸਟ ਹੋਣਗੇ ।