Punjab

ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਮਾਮਲੇ ‘ਚ ਨਵਾਂ ਮੌੜ ! ਪੋਸਟਮਾਰਟਮ ਰਿਪੋਰਟ ਨੇ ਉਡਾਏ ਹੋਸ਼ ! ਪਰਿਵਾਰ ਪਰੇਸ਼ਾਨ

ਬਿਉੋਰੋ ਰਿਪੋਰਟ : ਪਟਿਆਲਾ ਵਿੱਚ ਜਨਮ ਦਿਨ ਦਾ ਕੇਕ ਖਾਕੇ 10 ਸਾਲ ਦੀ ਬੱਚੀ ਮਾਨਵੀ ਦੀ ਮੌਤ ਨੂੰ ਲੈਕੇ ਨਵਾਂ ਮੋੜ ਆ ਗਿਆ ਹੈ । ਸ਼ੁਰੂਆਤੀ ਜਾਂਚ ਰਿਪੋਰਟ ਮੌਤ ਦਾ ਕਾਰਨ ਨਹੀਂ ਦੱਸ ਸਕੀ ਹੈ । ਪਟਿਆਲਾ ਮੈਡੀਕਲ ਕਾਲਜ ਵਿੱਚ ਹੋਏ ਪੋਸਟਮਾਰਟਮ ਦੀ ਸ਼ੁਰੂਆਤੀ ਜਾਂਚ ਰਿਪੋਰਟ ਵਿੱਚ ਡਾਕਟਰ ਕਾਰਨ ਦੱਸਣ ਵਿੱਚ ਅਸਮਰੱਥ ਸਾਬਿਤ ਹੋਏ ਹਨ । ਉਧਰ ਪੋਸਟਮਾਰਟਮ ਦੇ ਦੌਰਾਨ ਬੱਚੀ ਦੇ ਸਰੀਰ ਦੇ ਸੈਂਪਲ ਲੈਕੇ ਪੜਤਾਲ ਦੇ ਲਈ ਭੇਜੇ ਗਏ ਹਨ। ਉਨ੍ਹਾਂ ਦੀ ਰਿਪੋਰਟ ਆਉਣ ਵਿੱਚ ਤਕਰੀਬਨ 2 ਤੋਂ 3 ਮਹੀਨੇ ਦਾ ਸਮਾਂ ਲੱਗ ਸਕਦਾ ਹੈ ।

ਮਿਲੀ ਜਾਣਕਾਰੀ ਦੇ ਮੁਤਾਬਿਕ ਡਾਕਟਰਾਂ ਨੇ ਬੁੱਧਵਾਰ ਮਾਨਵੀ ਦੇ ਪੋਸਟਮਾਰਟਮ ਦੀ ਸ਼ੁਰੂਆਤੀ ਜਾਂਚ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ । ਜਿਸ ਵਿੱਚ ਲਿਖਿਆ ਹੈ ਕਿ ਬੱਚੀ ਦੀ ਮੌਤ ਦੇ ਕਾਰਨ ਨੂੰ ਫਿਲਹਾਲ ਪੈਂਡਿੰਗ ਰੱਖਿਆ ਗਿਆ ਹੈ । ਪਰ ਇਤਲਾਹ ਦਿੱਤੀ ਗਈ ਹੈ ਕਿ ਬੱਚੀ ਦੇ ਸਰੀਰ ਤੋਂ ਵਿਸਰਾ ਲਿਆ ਜਾਵੇਗਾ । ਮਾਨਵੀ ਦੇ ਸਰੀਰ ਤੋਂ 16 ਸੈਂਪਲ ਜਾਂਚ ਲਈ ਭੇਜੇ ਗਏ ਹਨ । ਜਿੰਨਾਂ ਦੀ ਪੈਥੋਲਾਜੀ ਲੈੱਬ ਅਤੇ ਕੈਮੀਕਲ ਲੈੱਬ ਵਿੱਚ ਜਾਂਚ ਹੋਵੇਗੀ । ਡਾਕਟਰਾਂ ਨੇ ਬੱਚੀ ਦੇ ਢਿੱਡ,ਫੂਡ ਪਾਇਪ ਤੋਂ ਸੈਂਪਲ ਲਏ ਹਨ ਤਾਂਕੀ ਬੱਚੀ ਦੇ ਸਰੀਰ ਵਿੱਚ ਹੋਏ ਕੈਮੀਕਲ ਰੀਐਕਸ਼ਨ ਦਾ ਪਤਾ ਲਗਾਇਆ ਜਾ ਸਕੇ ।

ਸਿਹਤ ਵਿਭਾਗ ਨੇ ਬੈਕਰੀ ਤੋਂ ਮੁੜ ਸੈਂਪਲ ਲਏ

ਪਟਿਆਲਾ ਦੇ ਸਿਹਤ ਵਿਭਾਗ ਨੇ ਮੁੜ ਤੋਂ ਉਸੇ ਬੈਕਰੀ ਤੋਂ ਸੈਂਪਲ ਇਕੱਠੇ ਕੀਤੇ ਹਨ,ਜਿੱਥੋ ਮਾਨਵੀ ਦੇ ਘਰ ਵਿੱਚ ਕੇਕ ਭੇਜਿਆ ਗਿਆ ਸੀ । ਪੁਲਿਸ ਅਤੇ ਸਿਹਤ ਵਿਭਾਗ ਦੀ ਸ਼ੁਰੂਆਤੀ ਰਿਪੋਰਟ ਵਿੱਚ ਸਾਫ ਹੈ ਕਿ ਬੈਕਰੀ ਮਾਲਿਕ ਕਲਾਉਡ ਕਿਚਨ ਚੱਲਾ ਰਿਹਾ ਸੀ। ਮੁਲਜ਼ਮ ਬੈਕਰੀ ਵਾਲੇ ਨੇ ਫਰੈਸ਼ ਕੇਕ ਨਹੀਂ ਵੇਚਿਆ ਸੀ । ਉਹ ਪਹਿਲਾਂ ਤੋਂ 30,40 ਕੇਕ 75 ਡਿਗਰੀ ਤਾਪਮਾਨ ਤੇ ਅੱਧੇ ਬਣਾ ਕੇ ਫਰਿੱਜ ਵਿੱਚ ਰੱਖ ਦਾ ਸੀ ਅਤੇ ਫਿਰ ਆਰਡਰ ਆਉਣ ‘ਤੇ ਉਸ ਨੂੰ ਸਜਾ ਕੇ ਭੇਜ ਦਿੰਦਾ ਸੀ ।

ਹੁਣ ਤੱਕ ਪੁਲਿਸ ਤਿੰਨ ਮੁਲਜ਼ਮਾਂ ਮੈਨੇਜਰ ਰਣਜੀਤ ਸਿੰਘ,ਪਵਨ ਕੁਮਾਰ ਅਤੇ ਵਿਜੇ ਕੁਮਾਰ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ । ਮੁਲਜ਼ਮਾਂ ਨੇ ਹੀ ਹਾਫ ਕੇਕ ਤਿਆਰ ਕਰਕੇ ਵੇਚਣ ਵਾਲੀ ਗੱਲ ਦਾ ਖੁਲਾਸਾ ਕੀਤਾ ਸੀ ।