ਬਿਊਰੋ ਰਿਪੋਰਟ : ਪਟਿਆਲਾ ਦਾ ਗੁਰਮੀਤ ਸਿੰਘ ਘਰ ਵਾਲਿਆਂ ਅਤੇ ਪੁਲਿਸ ਲਈ ਬੁਝਾਰਤ ਬਣ ਗਿਆ ਹੈ । ਉਹ ਘਰ ਤੋਂ ਗਿਆ ਸੀ 10 ਮਿੰਟ ਵਿੱਚ ਵਾਪਸ ਆਉਣ ਦਾ ਕਹਿਕੇ ਪਰ 2 ਦਿਨ ਬਾਅਦ ਵੀ ਘਰ ਨਹੀਂ ਪਰਤਿਆ ਹੈ । ਉਸ ਦੀ ਬਾਈਕ ਅੰਬਾਲਾ ਵਿੱਚ ਇੱਕ ਨਹਿਰ ਦੇ ਕਿਨਾਰੇ ਮਿਲੀ ਹੈ । ਪਰ ਜਿਹੜੇ ਕੱਪੜੇ ਅਤੇ ਹੋਰ ਸਮਾਨ ਬਾਈਕ ਦੇ ਨਾਲ ਮਿਲਿਆ ਹੈ ਉਹ ਉਸ ਦਾ ਨਹੀਂ ਹੈ । ਘਰ ਵਾਲਿਆਂ ਮੁਤਾਬਿਕ ਉਹ ਘਰੋਂ ਕੁਰਤਾ-ਪਜਾਮਾ ਪਾਕੇ ਗਿਆ ਜਦਕਿ ਜਿਸ ਥਾਂ ‘ਤੇ ਬਾਈਕ ਖੜੀ ਹੈ ਉੱਥੇ ਕਾਲੇ ਰੰਗ ਦਾ ਪਜਾਮਾ,ਜਰਸੀ ਅਤੇ ਰੂਮਾਲ ਮਿਲਿਆ ਹੈ ਜਦਕਿ ਮੋਬਾਈਲ ਬੰਦ ਹੈ । ਨਹਿਰ ਦੇ ਕੋਲ ਗੁਰਮੀਤ ਸਿੰਘ ਦਾ ਪਰਸ ਵੀ ਨਹੀਂ ਹੈ । ਜਿਹੜਾ ਮੋਬਾਈਲ ਮਿਲਿਆ ਹੈ ਉਸ ਦੀ ਬੈਟਰੀ ਖ਼ਤਮ ਹੋਣ ਦੀ ਵਜ੍ਹਾ ਕਰਕੇ ਬੰਦ ਹੋ ਗਿਆ ਸੀ ।
ਗੁਰਮੀਤ ਸਿੰਘ ਦੀ ਪਿੰਡ ਵਿੱਚ ਕੈਮਿਸਟ ਦੀ ਦੁਕਾਨ
ਪਿਤਾ ਸਵਰਣ ਸਿੰਘ ਨੇ ਦੱਸਿਆ ਕਿ ਵੱਡੇ ਪੁੱਤਰ ਗੁਰਮੀਤ ਸਿੰਘ ਦੀ ਪਿੰਡ ਵਿੱਚ ਕੈਮਿਸਟ ਦੀ ਦੁਕਾਨ ਹੈ । ਪਰ ਦੁਕਾਨ ਦਾ ਕੰਮ ਚੰਗਾ ਨਹੀਂ ਚੱਲ ਰਿਹਾ ਸੀ ਤਾਂ ਗੁਰਮੀਤ ਨੇ ਕਿਹਾ ਉਹ ਦੂਜੀ ਥਾਂ ‘ਤੇ ਦੁਕਾਨ ਦੀ ਤਾਲਾਸ਼ ਲਈ ਪਟਿਆਲਾ ਜਾ ਰਿਹਾ ਹੈ । ਸ਼ਾਮ 5:40 ਤੱਕ ਵਾਪਸ ਨਹੀਂ ਪਰਤਿਆ ਤਾਂ ਪਿਤਾ ਸਵਰਣ ਸਿੰਘ ਦੇ ਪੋਤਰੇ ਗੁਰ ਸਾਹਿਬ ਨੂਰ ਸਿੰਘ ਕੋਲੋ ਗੁਰਮੀਤ ਸਿੰਘ ਨੂੰ ਵੀਡੀਓ ਕਾਲ ਕਰਵਾਈ । ਉਸ ਵਕਤ ਗੁਰਮੀਤ ਨੇ ਕਿਹਾ ਕਿ 10 ਮਿੰਟ ਤੱਕ ਘਰ ਆ ਰਿਹਾ ਹੈ । ਵੀਡੀਓ ਕਾਲ ਵਿੱਚ ਗੁਰਮੀਤ ਸਿੰਘ ਕਿਸੇ ਨਹਿਰ ਦੇ ਕੋਲ ਖੜਾ ਸੀ । ਉਸ ਨੇ ਪਰਿਵਾਰ ਕੋਲ ਵੀਡੀਓ ਵੀ ਭੇਜੀ ਸੀ । ਇਸ ਵੀਡੀਓ ਦੀ ਬਦੌਲਤ ਪਰਿਵਾਰ ਪੁਲਿਸ ਦੇ ਨਾਲ ਨਹਿਰ ਦੇ ਕੋਲ ਪਹੁੰਚਿਆ ਪਰ ਉੱਥੇ ਬਾਈਕ ਤਾਂ ਖੜੀ ਮਿਲੀ ਪਰ ਗੁਰਮੀਤ ਸਿੰਘ ਨਹੀਂ ਸੀ । ਗੁਰਮੀਤ ਸਿੰਘ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਦੀਆਂ ਜਾ ਰਹੀਆਂ ਹਨ । ਨਹਿਰ ਕਿਨਾਰੇ ਕੱਪੜੇ,ਬਾਈਕ ਅਤੇ ਮੋਬਾਈਲ ਮਿਲਣ ਨਾਲ ਪਰਿਵਾਰ ਚਿੰਤਾ ਵਿੱਚ ਹੈ । ਪਰਿਵਾਰ ਦਾ 2 ਰਾਤਾਂ ਤੋਂ ਬੁਰਾ ਹਾਲ ਹੈ ।
ਗੁਰਮੀਤ ਨਾਲ ਜੁੜੇ ਸਵਾਲ
ਪਰਿਵਾਰ ਮੁਤਾਬਿਕ ਗੁਰਮੀਤ ਕੰਮ ਤੋਂ ਪਰੇਸ਼ਾਨ ਸੀ । ਕੀ ਇਸੇ ਵਜ੍ਹਾ ਕਰਕੇ ਉਸ ਨੇ ਨਹਿਰ ਦੇ ਨਜ਼ਦੀਕ ਕੁਝ ਅਜਿਹਾ ਕਦਮ ਚੁੱਕ ਲਿਆ ਜੋ ਉਸ ਨੂੰ ਨਹੀਂ ਚੁੱਕਣਾ ਚਾਹੀਦਾ ਸੀ ? ਗੁਰਮੀਤ ਨੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਉਹ 10 ਮਿੰਟ ਵਿੱਚ ਪਹੁੰਚ ਰਿਹਾ ਹੈ,ਆਖਿਲ 10 ਮਿੰਟ ਵਿੱਚ ਅਜਿਹਾ ਕੀ ਹੋ ਗਿਆ ਸੀ ਕਿ ਗਰਮੀਤ ਹੁਣ ਤੱਕ ਘਰ ਨਹੀਂ ਪਰਤ ਸਕਿਆ ? ਕੀ ਗੁਰਮੀਤ ਦੀ ਕਿਸੇ ਨਾਲ ਦੁਸ਼ਮਣੀ ਸੀ ? ਕੀ ਪੈਸੇ ਦੇ ਲੈਣ-ਦੇਣ ਨੂੰ ਲੈਕੇ ਕੋਈ ਵਿਵਾਦ ਸੀ ਜੋ ਉਸ ਦੇ ਗਾਇਬ ਹੋਣ ਦਾ ਕਾਰਨ ਬਣਿਆ ਹੋਵੇ ? ਪਰਿਵਾਰ ਮੁਤਾਬਿਕ ਗੁਰਮੀਤ ਘਰੋ ਕੁਰਤੇ-ਪਜਾਮੇ ਵਿੱਚ ਗਿਆ ਸੀ ਜਦਕਿ ਜਿਸ ਥਾਂ ‘ਤੇ ਉਸ ਦੀ ਬਾਈਕ ਮਿਲੀ ਉੱਥੇ ਕੋਈ ਹੋਰ ਹੀ ਕੱਪੜੇ ਮਿਲੇ ਸਨ ? ਪੁਲਿਸ ਨੂੰ ਸਭ ਤੋਂ ਪਹਿਲਾਂ ਗੋਤਾਖੋਰਾ ਦੀ ਮਦਦ ਨਾਲ ਨਹਿਰ ਤੋਂ ਤਲਾਸ਼ੀ ਲੈਣੀ ਚਾਹੀਦਾ ਹੈ । ਉਸ ਤੋਂ ਬਾਅਦ ਹੀ ਸਾਰੀਆਂ ਕੜੀਆਂ ਨੂੰ ਜੋੜਿਆ ਜਾ ਸਕੇਗਾ ।