Punjab

ਸੰਗਤਾਂ ਨੇ ਵੱਡੀ ਬੇਅਦਬੀ ਦੀ ਵਾਰਦਾਤ ਨੂੰ ਨਾਕਾਮ ਕੀਤਾ !

 

ਬਿਉਰੋ ਰਿਪੋਰਟ : ਪਟਿਆਲਾ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਨਿਸ਼ਾਨ ਸਾਹਿਬ ਦੇ ਕੋਲ ਪਹੁੰਚਿਆ ਅਤੇ ਫਿਰ ਉਸ ਨੇ ਕੁਝ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਗਤਾਂ ਨੇ ਉਸ ਨੂੰ ਫੜ ਲਿਆ । ਜਿਸ ਤੋਂ ਬਾਅਦ ਨੌਜਵਾਨ ਨੂੰ ਸੰਗਤਾਂ ਨੇ ਫੜ ਕੇ ਕਾਫੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਕੁੱਟਮਾਰ ਦੇ ਦੌਰਾਨ ਨੌਜਵਾਨ ਨੇ ਕਿਹਾ ਕਿ ਮੈਨੂੰ ਕਿਸੇ ਸ਼ਖਸ ਨੇ ਸ਼ਰਾਬ ਦੇ ਨਸ਼ੇ ਵਿੱਚ ਨਿਸ਼ਾਨ ਸਾਹਿਬ ਦੇ ਕੋਲ ਭੇਜਿਆ ਸੀ ।

ਮੌਕੇ ‘ਤੇ ਮੌਜੂਦ ਸੇਵਾਦਾਰ ਅਤੇ ਸੰਗਤਾਂ ਨੇ ਦੱਸਿਆ ਕਿ ਜਦੋਂ ਉਹ ਗੁਰੂ ਘਰ ਦੇ ਅੰਦਰ ਦਾਖਲ ਹੋਇਆ ਉਸ ਦੀ ਹਰਰਕਤਾਂ ਤੋਂ ਲੱਗ ਰਿਹਾ ਸੀ ਉਹ ਨਸ਼ੇ ਵਿੱਚ ਹੈ । ਜਿਵੇਂ ਉਸ ਦੇ ਕੋਲ ਸੇਵਾਦਾਰ ਗਿਆ ਤਾਂ ਬਦਬੂ ਆਉਣੀ ਸ਼ੁਰੂ ਹੋ ਗਈ। ਨੌਜਵਾਨ ਨਿਸ਼ਾਨ ਸਾਹਿਬ ਵੱਲ ਜਾ ਰਿਹਾ ਸੀ ਤਾਂ ਸੰਗਤ ਨੇ ਉਸ ਤੋਂ ਪਹਿਲਾਂ ਹੀ ਉਸ ਨੂੰ ਫੜ ਲਿਆ । ਨੌਜਵਾਨ ਦੀ ਉਮਰ 30 ਦੱਸੀ ਜਾ ਰਹੀ ਹੈ ।

ਕਿਸ ਨੇ ਭੇਜਿਆ ਸੀ ?

ਨੌਜਵਾਨ ਨੂੰ ਬੇਅਦਬੀ ਕਰਨ ਤੋਂ ਰੋਕ ਲਿਆ ਗਿਆ ਪਰ ਪ੍ਰਬੰਧਕਾਂ ਅਤੇ ਸੰਗਤ ਦਾ ਕਹਿਣਾ ਹੈ ਕਿ ਆਖਿਰ ਉਸ ਨੂੰ ਕਿਸ ਨੇ ਅਜਿਹੀ ਸ਼ਰਾਰਤ ਕਰਨ ਦੇ ਲਈ ਭੇਜਿਆ ਸੀ। ਕਿਉਂਕਿ ਨੌਜਵਾਨ ਨੇ ਆਪ ਦੱਸਿਆ ਹੈ ਕਿ ਉਸ ਨੂੰ ਕਿਸੇ ਨੇ ਨਸ਼ੇ ਦੀ ਹਾਲਤ ਨਿਸ਼ਾਨ ਸਾਹਿਬ ਦੇ ਕੋਲ ਜਾਣ ਲਈ ਕਿਹਾ ਸੀ । ਉਹ ਨਿਸ਼ਾਨ ਸਾਹਿਬ ਦੇ ਕੋਲ ਪਹੁੰਚ ਕੇ ਅਜਿਹੀ ਕੀ ਹਰਕਤ ਕਰਨਾ ਚਾਹੁੰਦਾ ਸੀ ? ਉਸ ਨੂੰ ਇਹ ਹਰਕਤ ਦੇ ਲਈ ਮਜ਼ਬੂਰ ਕਰਨ ਵਾਲਾ ਕੌਣ ਸੀ ? ਉਸ ਸ਼ਖਸ ਦਾ ਮਕਸਦ ਕੀ ਸੀ ? ਕੀ ਉਸ ਨੇ ਨਸ਼ੇ ਦੇ ਆਦੀ ਸ਼ਖਸ ਨੂੰ ਇਸ ਲਈ ਚੁਣਿਆ ਤਾਂਕੀ ਉਹ ਲਾਲਚ ਵਿੱਚ ਜਲਦ ਕੰਮ ਕਰਨ ਦੇ ਲਈ ਰਾਜ਼ੀ ਹੋ ਜਾਵੇ ? ਇਹ ਉਹ ਸਵਾਲ ਹਨ ਜਿਸ ਦਾ ਜਵਾਬ ਪੁਲਿਸ ਨੂੰ ਲੱਭਣਾ ਚਾਹੀਦਾ ਹੈ । ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੱਚੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਸੀ । ਕਦੇ ਕਿਸੇ ਬੱਚੇ ਕੋਲੋ ਕਦੇ ਸ਼ਰਾਬੀ ਜਾਂ ਫਿਰ ਕਿਸੇ ਦਿਮਾਗੀ ਤੌਰ ‘ਤੇ ਪਰੇਸ਼ਾਨ ਲੋਕਾਂ ਦੇ ਜ਼ਰੀਏ ਆਖਿਰ ਕੌਣ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ ? ਹਰ ਵਾਰ ਅਣਦੇਖਾ ਕਰਨ ਦੀ ਵਜ੍ਹਾ ਕਰਕੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ।