Punjab

ਵਿਆਹ ਦੇ 7 ਦਿਨ ਬਾਅਦ ਦਿਲਪ੍ਰੀਤ ਸਿੰਘ ਦੇ ਕਦਮ ਨੇ ਹੋਸ਼ ਉਡਾਏ ! ਪਤਨੀ ਦੀ ਸ਼ਰਤ ਭਾਰੀ ਪੈ ਗਈ !

ਬਿਊਰੋ ਰਿਪੋਰਟ : ਪਟਿਆਲਾ ਤੋਂ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ । 7 ਦਿਨ ਪਹਿਲਾਂ ਜਿਸ ਘਰ ਵਿੱਚ ਡੋਲੀ ਆਈ ਸੀ ਉਸ ਘਰ ਤੋਂ ਹੁਣ ਪੁੱਤਰ ਦੀ ਅਰਥੀ ਨਿਕਲੀ ਹੈ । ਬਨੂੜ ਇਲਾਕੇ ਵਿੱਚ ਇੱਕ ਟੈਕਸੀ ਡਰਾਈਵਰ ਨੇ ਬੀਅਰ ਬਾਰ ਵਿੱਚ ਕੰਮ ਕਰਨ ਵਾਲੀ ਕੁੜੀ ਦੇ ਨਾਲ ਲਵ ਮੈਰੀਜ ਕੀਤੀ ਫਿਰ 7ਵੇਂ ਦਿਨ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ । ਦਿਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਉਸ ਦੀ ਇਨੋਵਾ ਗੱਡੀ ਤੋਂ ਬਰਾਮਦ ਹੋਈ ਹੈ । ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਪਤਨੀ ਮਨਪ੍ਰੀਤ ਕੌਰ ਅਤੇ ਉਸ ਦੀ ਸੱਸ ਕੁਲਦੀਪ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਪਿੰਡ ਵਿੱਚ ਰਹਿਣ ਤੋਂ ਰੋਕ ਦੀ ਸੀ ਪਤਨੀ

ਬਲਵਿੰਦਰ ਸਿੰਘ ਨੇ ਦੱਸਿਆ ਦਿਲਪ੍ਰੀਤ ਸਿੰਘ ਆਪ ਇਨੋਵਾ ਗੱਡੀ ਪ੍ਰਾਈਵੇਟ ਤੌਰ ‘ਤੇ ਚਲਾਉਂਦਾ ਸੀ । ਬਾਰ ਅਟੈਂਡੈਂਟ ਦਾ ਕੰਮ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਉਹ ਅਕਸਰ ਵਿਆਹ ਸਮਾਗਮਾਂ ਵਿੱਚ ਲੈਕੇ ਜਾਂਦਾ ਸੀ । ਦੋਵਾਂ ਦੀ ਮੁਲਾਕਾਤ ਦੇ ਬਾਅਦ ਨਜ਼ਦੀਕੀਆਂ ਵੱਧ ਗਈਆਂ ਅਤੇ ਵਿਆਹ ਕਰਵਾਉਣ ਦਾ ਫੈਸਲਾ ਲਿਆ । ਵਿਆਹ ਦੇ ਬਾਅਦ ਦਿਲਪ੍ਰੀਤ ਨੂੰ ਉਸ ਦੀ ਪਤਨੀ ਮਨਪ੍ਰੀਤ ਪਿੰਡ ਵਿੱਚ ਰਹਿਣ ਤੋਂ ਰੋਕ ਦੀ ਸੀ ਜਿਸ ਵਜ੍ਹਾ ਕਰਕੇ ਦੋਵਾਂ ਦੇ ਵਿਚਾਲੇ ਵਿਆਹ ਦੇ ਬਾਅਦ ਝਗੜਾ ਸ਼ੁਰੂ ਹੋ ਗਿਆ ।

ਪਿਤਾ ਨੇ ਦੱਸਿਆ ਦਿਲਪ੍ਰੀਤ ਸੱਸ ਦੇ ਘਰ ਰਹਿਣ ਲੱਗਿਆ ਸੀ । ਕੁਝ ਦਿਨ ਪਹਿਲਾਂ ਉਹ ਪਿੰਡ ਆਇਆ ਤਾਂ ਉਸ ਨੇ ਦੱਸਿਆ ਕਿ ਪਤਨੀ ਅਤੇ ਸੱਸ ਨੇ ਪਿੰਡ ਦੇ ਸਾਹਮਣੇ ਉਸ ਨੂੰ ਬੇਇੱਜ਼ਤ ਕੀਤਾ । 16 ਜੁਲਾਈ ਦੇ ਦਿਨ ਹੋਈ ਘਟਨਾ ਤੋਂ ਬਾਅਦ ਦਿਲਪ੍ਰੀਤ ਪਰੇਸ਼ਾਨ ਹੋ ਕੇ ਇਨੋਵਾ ਕਾਰ ਲੈਕੇ ਚੱਲਾ ਗਿਆ ਸੀ । 17 ਜੁਲਾਈ ਨੂੰ ਉਸ ਦੀ ਮ੍ਰਿਤਕ ਦੇਹ ਇਨੋਵਾ ਗੱਡੀ ਵਿੱਚ ਬਨੂੜ ਓਵਰ ਬ੍ਰਿਜ ਦੇ ਹੇਠਾਂ ਮਿਲੀ ।

ਆਪਣੀ ਜ਼ਿੰਦਗੀ ਖਤਮ ਕਰਨ ਤੋਂ ਪਹਿਲਾਂ ਪਤਨੀ ਨੂੰ ਫੋਨ ਕੀਤਾ

ਦਿਲਪ੍ਰੀਤ ਨੇ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਪਹਿਲਾਂ ਪਤਨੀ ਨੂੰ ਵੀ ਫੋਨ ਕੀਤਾ । ਇਲਜ਼ਾਮ ਹੈ ਕਿ ਫੋਨ ‘ਤੇ ਪਤਨੀ ਨੇ ਉਸ ਨਾਲ ਮਾੜਾ ਬੋਲੀ । ਪਤਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਖਤਮ ਕਰ ਲਏਗੀ ਜਿਸ ਤੋਂ ਬਾਅਦ ਦਿਲਪ੍ਰੀਤ ਨੇ ਕੁਝ ਅਜਿਹੀ ਚੀਜ਼ ਖਾਦੀ ਕੀ ਉਸ ਦੀ ਮੌਤ ਹੋ ਗਈ । ਬਨੂੜ ਇੰਚਾਰਜ ਕਿਰਪਾਲ ਸਿੰਘ ਨੇ ਕਿਹਾ ਮੁਲਜ਼ਮ ਪਤਨੀ ਅਤੇ ਸੱਸ ਫਰਾਰ ਹੈ । ਦੋਵਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ । ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।