ਬਿਉਰੋ ਰਿਪੋਰਟ : ਪਟਿਆਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਇਆ ਹੈ ਜੋ ਹੈਰਾਨ ਦੇ ਨਾਲ ਪਰੇਸ਼ਾਨ ਕਰਨ ਵਾਲੀ ਹੈ । ਪੁਲਿਸ ਦੇ ਵੀ ਇਸ ਮਾਮਲੇ ਦੀ ਜਾਂਚ ਕਰਨ ਦੌਰਾਨ ਹੋਸ਼ ਉੱਡ ਗਏ ਹਨ । ਦਰਅਸਲ ਰੇਸ ਦੇ 2 ਸ਼ੌਕੀਨ ਇਸ ਨੌਜਵਾਨ ਦਾ ਬੇਦਰਦੀ ਨਾਲ ਸਿਰ ਵੱਢ ਕੇ ਲੈ ਗਏ । ਪਟਿਆਲਾ ਵਿੱਚ 2 ਕਾਰਾਂ ਆਪਸ ਵਿੱਚ ਰੇਸ ਲੱਗਾ ਰਹੀਆਂ ਸਨ ਮੋਟਰ ਸਾਈਕਲ ਸਵਾਰ ਏਨਾ ਦੀ ਚਪੇਟ ਵਿੱਚ ਆ ਗਿਆ । ਟਕੱਰ ਜ਼ਬਰਦਸਤ ਸੀ ਮ੍ਰਿਤਕ ਦਾ ਸਿਰ ਗੱਡੀ ਵਿੱਚ ਫਸ ਗਿਆ । ਬਦਮਾਸ਼ਾਂ ਨੇ ਗੱਡੀ ਨਹੀਂ ਰੋਕੀ ਹੋਰ ਤੇਜ਼ ਕਰ ਦਿੱਤੀ । ਨਤੀਜਾ ਇਹ ਹੋਇਆ ਦੀ ਧੜ ਉੱਥੇ ਹੀ ਰਹਿ ਗਿਆ ਅਤੇ ਸਿਰ ਗੱਡੀ ਸਵਾਰ ਨਾਲ ਲੈ ਗਏ । ਕਈ ਘੰਟਿਆਂ ਤੋਂ ਪੁਲਿਸ ਸਿਰ ਦੀ ਤਲਾਸ਼ ਕਰ ਰਹੀ ਹੈ।
ਸਿਰ ਨਾ ਮਿਲਣ ਦੀ ਵਜ੍ਹਾ ਕਰਕੇ ਨੌਜਵਾਨ ਦਾ ਅੰਤਿਮ ਸਸਕਾਰ ਵੀ ਨਹੀਂ ਹੋ ਪਾ ਰਿਹਾ ਹੈ । ਮਰਨ ਵਾਲੇ ਨੌਜਵਾਨ ਦਾ ਨਾਂ ਨਵਦੀਪ ਹੈ ਜਿਸ ਦੀ ਉਮੀਰ 42 ਸਾਲ ਹੈ ਅਤੇ ਉਹ ਤਫਜਲਪੁਰ ਦਾ ਦੱਸਿਆ ਜਾ ਰਿਹੈ । ਨੌਜਵਾਨ ਦਾ ਧੜ ਪੁਲਿਸ ਨੇ ਰਜਿੰਦਰਾ ਹਸਪਤਾਲ ਵਿੱਚ ਰੱਖਿਆ ਹੈ । ਇਹ ਘਟਨਾ ਥਾਪਰ ਕਾਲਜ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਰੋਡ ‘ਤੇ ਹੋਈ ਹੈ।
ਇੱਕ ਨੌਜਵਾਨ ਨੂੰ ਕਾਬੂ ਕੀਤਾ
ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਸੁਖਮਨ ਸਿੰਘ ਨੂੰ ਟਰੇਸ ਕਰਕੇ ਨਾਮਜ਼ਦ ਕੀਤਾ ਹੈ । ਪਰ ਮੁੱਖ ਮੁਲਜ਼ਮ ਹੁਣ ਵੀ ਗ੍ਰਿਫਤ ਤੋਂ ਬਾਹਰ ਹੈ । ਨਵਦੀਪ ਦਾ ਪਰਿਵਾਰ ਪੂਰਾ ਦਿਨ ਸਿਰ ਦੀ ਤਲਾਸ਼ ਕਰ ਦਾ ਰਿਹਾ । ਪਰ ਹੁਣ ਤੱਕ ਨਹੀਂ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਨਵਦੀਪ ਦੇ ਪਰਿਵਾਰ ਨੇ ਖੂਨ ਅਤੇ ਇੰਜਣ ਆਇਲ ਸੜਕ ਦੇ ਡਿੱਗੇ ਹੋਣ ਦਾ ਪਿੱਛਾ ਕੀਤਾ ਤਾਂ ਇੱਕ ਖਾਲੀ ਪਲਾਟ ਵਿੱਚ ਪੁਲਿਸ ਨੂੰ ਕਾਰ ਬਰਾਮਦ ਹੋਈ ਹੈ । ਨਵਦੀਪ ਪਰਿਵਾਰ ਦਾ ਇਕਲੌਤਾ ਹੀ ਕਮਾਉਣ ਵਾਲਾ ਸ਼ਖ਼ਸ ਸੀ ।
ਮ੍ਰਿਤਕ ਨਵਦੀਪ ਦੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਨਵਦੀਪ ਵਿਆਹ ਅਤੇ ਹੋਰ ਪ੍ਰੋਗਰਾਮਾਂ ਵਿੱਚ ਕਾਫੀ ਦਾ ਸਟਾਲ ਲਗਾਉਂਦਾ ਸੀ । ਬੀਤੀ ਰਾਤ ਤਕਰੀਬਨ 12 ਵਜੇ ਉਸ ਦਾ ਭਰਾ ਸੈਂਟਰ ਜੇਲ੍ਹ ਪਟਿਆਲਾ ਵਿੱਚ ਪ੍ਰੋਗਰਾਮ ਕਰਕੇ ਘਰ ਪਰਤ ਰਿਹਾ ਸੀ । ਇਸੇ ਦੌਰਾਨ HDFC ਬੈਂਕ ਦੇ ਨਜ਼ਦੀਕ 2 ਤੇਜ਼ ਰਫਤਾਰ ਗੱਡੀਆਂ ਨੇ ਉਸ ਦੇ ਭਰਾ ਦੀ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ ।
ਪੁਲਿਸ ਨੇ ਦੇਰ ਨਾਲ ਮਾਮਲਾ ਦਰਜ ਕੀਤਾ
ਪੁਲਿਸ ਨੂੰ ਜਦੋਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਤਾਂ ਇੱਕ ਸ਼ਖ਼ਸ ਨੇ 2 ਨੌਜਵਾਨਾਂ ਦੇ ਕਾਰ ਰੇਸ ਦੀ ਜਾਣਕਾਰੀ ਦਿੱਤੀ। ਇਸ ਦੇ ਬਾਵਜ਼ੂਦ ਪੁਲਿਸ ਨੇ ਦੇਰ ਰਾਤ ਅਤੇ ਦੁਪਹਿਰ ਬਾਅਦ ਤੱਕ ਪੀੜਤਾਂ ਦੀ ਸ਼ਿਕਾਇਦ ਦਰਜ ਨਹੀਂ ਕੀਤੀ ਸੀ । ਜਿਸ ਦੀ ਵਜ੍ਹਾ ਕਰਕੇ ਨਵਦੀਪ ਦਾ ਪੋਸਟਮਾਰਟਮ ਤੱਕ ਨਹੀਂ ਹੋ ਸਕਿਆ । ਬਹੁਤ ਹੀ ਮੁਸ਼ਕਿਲਾਂ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ।