Punjab

ਕੇਕ ਨਾਲ ਪੰਜਾਬ ਦੀ ਧੀ ਦੁਨੀਆ ਤੋਂ ਚੱਲੀ ਗਈ ! ਜਾਂਚ ‘ਚ 2 ਖੁਲਾਸੇ ਤੁਹਾਡੀ ਅੱਖਾਂ ਖੋਲਣਗੇ !

ਬਿਉਰੋ ਰਿਪੋਰਟ : ਪਟਿਆਲਾ ਵਿੱਚ ਜਨਮ ਦਿਨ ਦਾ ਕੇਕ ਖਾਕੇ 10 ਸਾਲ ਦੀ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ 2 ਵੱਡੇ ਖੁਲਾਸੇ ਹੋਏ ਹਨ । ਇਹ ਖੁਲਾਸੇ ਹਰ ਇੱਕ ਗਾਹਕ ਅਤੇ ਮਾਪਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਣਗੇ । ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਬੇਕਰੀ ਵਾਲੇ ਲੋਕ ਫਰੈਸ਼ ਕੇਕ ਨਹੀਂ ਵੇਚ ਦੇ ਸਨ,ਉਹ ਪਹਿਲਾਂ ਹੀ 30 ਤੋਂ 40 ਕੇਕ 75 ਡਿਗਰੀ ਤਾਪਮਾਨ ‘ਤੇ ਅੱਧੇ ਬਣਾ ਕੇ ਫ੍ਰਿਜ ਵਿੱਚ ਰੱਖ ਦਿੰਦੇ ਸਨ । ਜਦੋਂ ਸਵੇਰੇ ਆਨ ਲਾਈਨ ਆਰਡਰ ਮਿਲ ਦਾ ਸੀ ਤਾਂ ਉਸੇ ਕੇਕ ਨੂੰ ਡੈਕੋਰੇਟ ਕਰਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇਹ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕਰਦੇ ਸਨ ਕਿ ਕੇਕ ਠੀਕ ਹੈ ਜਾਂ ਖਰਾਬ,ਇਸ ਵਿੱਚ ਕਿਹੜੀ ਚੀਜ਼ ਵਰਤੀ ਗਈ ਹੈ । ਹੁਣ ਤੱਕ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮ ਮੈਨੇਜੇਰ ਰਣਜੀਤ ਸਿੰਘ,ਪਵਨ ਕੁਮਾਰ ਅਤੇ ਵਿਜੇ ਨੇ ਪੁੱਛ-ਗਿੱਛ ਵਿੱਚ ਇਸ ਦਾ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਖੁਲਾਸਾ ਹੋਇਆ ਹੈ ਉਹ ਹੋਰ ਪਰੇਸ਼ਾਨ ਕਰਨ ਵਾਲਾ ਹੈ ।

ਫਰਜ਼ੀ ਨਾਂ ਨਾਲ ਚੱਲ ਰਿਹੀ ਸੀ ਕੇਕ ਦੀ ਦੁਕਾਨ

ਜਦੋਂ ਬੱਚੀ ਦੀ ਕੇਕ ਖਾਣ ਨਾਲ ਹੋਈ ਮੌਤ ਦੀ ਜਾਂਚ ਲਈ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਕੇਕ ਕਿੱਥੋ ਮੰਗਵਾਇਆ ਹੈ ਉਨ੍ਹਾਂ ਨੇ ਕਾਨਹਾ ਬੈਕਰੀ ਦਾ ਪਤਾ ਦੱਸਿਆ,ਜਦੋਂ ਪੁਲਿਸ ਪਹੁੰਚੀ ਤਾਂ ਉਸ ਪਤੇ ‘ਤੇ ਅਜਿਹੀ ਕੋਈ ਦੁਕਾਨ ਨਹੀਂ ਸੀ । ਪੁਲਿਸ ਨੇ ਕਾਹਨਾ ਬੇਕਰੀ ਦੇ ਪਤੇ ਨੂੰ ਫਰਜ਼ੀ ਦੱਸਿਆ । ਕਿਉਂਕਿ ਪਰਿਵਾਰ ਨੇ ਜ਼ੋਮੈਟੋ ਤੋਂ ਆਰਡਰ ਕੀਤਾ ਸੀ ਉੱਥੇ ਕਾਹਨਾ ਦੇ ਨਾਂ ਨਾਲ ਹੀ ਬੈਕਰੀ ਸੀ । ਫਿਰ ਪਰਿਵਾਰ ਨੇ ਬੈਕਰੀ ਦਾ ਪਤਾ ਲਗਾਉਣ ਦਾ ਫੈਸਲਾ ਲਿਆ,ਉ੍ਨ੍ਹਾਂ ਨੇ ਜ਼ੋਮੈਟੋ ਤੋਂ ਮੁੜ ਕੇਕ ਆਰਡਰ ਕੀਤਾ । ਜਿਵੇਂ ਹੀ ਡਿਲੀਵਰੀ ਮੁਲਾਜ਼ਮ ਕੇਕ ਲੈਕੇ ਆਇਆ ਪਰਿਵਾਰ ਨੇ ਉਸ ਨੂੰ ਫੜ ਲਿਆ । ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਇਹ ਕੇਕ ਨਿਊ ਇੰਡੀਆ ਬੈਕਰੀ ਤੋਂ ਆਇਆ ਸੀ ।

ਪੁਲਿਸ ਦੇ ਮੁਤਾਬਿਕ ਨਿਊ ਇੰਡੀਆ ਬੈਕਰੀ ਦਾ ਮਾਲਕ ਨੇ ਹੀ ਕਾਹਨਾ ਫਰਮ ਨਾਂ ਤੋਂ ਇੱਕ ਕੇਕ ਬੈਕਰੀ ਰਜਿਸਟਰਡ ਕਰਵਾਈ ਸੀ ਅਤੇ ਜ਼ੋਮੈਟੋ ‘ਤੇ ਡਿਲੀਵਰੀ ਦੇ ਲਈ ਇਸੇ ਨਾਂ ਦੀ ਵਰਤੋਂ ਕਰਦਾ ਸੀ । ਇਸ ਬਾਰੇ ਸਿੱਟੀ ਐੱਸਪੀ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ IPC ਦੀ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਹਾਲਾਂਕਿ ਜ਼ੋਮੈਟੋ ਨੇ ਵੀ ਕਾਹਨਾ ਨਾਂ ਦੀ ਬੈਕਰੀ ਨੂੰ ਆਪਣੀ ਵੈਬਸਾਈਟ ਤੋਂ ਹਟਾ ਦਿੱਤਾ ਹੈ । ਪਰ ਵੱਡਾ ਸਵਾਲ ਇਹ ਕਿ ਜ਼ੋਮੈਟੋ ਅਤੇ ਹੋਰ ਫੂਡ ਆਰਡਰ ਬੁਕਿੰਗ ਸਾਇਡ’ ਤੇ ਅਜਿਹੀ ਕਈ ਫਰਜ਼ੀ ਬੈਕਰੀਆਂ ਜਾਂ ਫਿਰ ਖਾਣ ਦੀਆਂ ਦੁਕਾਨਾਂ ਚੱਲ ਰਹੀਆਂ ਹੋਣਗੀਆਂ ਜੋ ਪਤਾ ਨਹੀਂ ਕਿੰਨੀ ਮਾਨਵੀ ਵਰਗੇ ਬੱਚਿਆਂ ਦੀ ਜਾਨ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ।

ਸਿਲਸਿਲੇਵਾਰ ਮਾਨਵੀ ਦੀ ਮੌਤ ਦੀ ਵਾਰਦਾਤ

ਪਟਿਆਲਾ ਦੇ ਅਮਨ ਨਗਰ ਇਲਾਕੇ ਵਿੱਚ ਰਹਿਣ ਵਾਲੀ 10 ਸਾਲ ਦੀ ਬੱਚੀ ਮਾਨਵੀ ਦਾ 24 ਮਾਰਚ ਨੂੰ ਜਨਮ ਦਿਨ ਸੀ। ਇਸ ਦੇ ਲਈ ਉਸ ਦੀ ਮਾਂ ਕਾਜਲ ਨੇ ਜੋਮੈਟੋ ‘ਤੇ ਕਾਹਨਾ ਫਰਮ ਤੋਂ ਕੇਕ ਮੰਗਵਾਇਆ । ਰਾਤ ਨੂੰ ਪਰਿਵਾਰ ਦੇ ਸਾਰੇ ਲੋਕਾਂ ਨੇ ਕੇਕ ਖਾਦਾ । ਕੇਕ ਖਾਣ ਦੇ ਬਾਅਦ ਮਾਨਵੀ ਦੇ ਨਾਲ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਹਾਲਤ ਖਰਾਬ ਹੋ ਗਈ, ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ । ਮਾਨਵੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਫਿਰ ਉਸ ਨੂੰ ਹਸਤਪਤਾਲ ਲੈਕੇ ਗਏ । ਅਗਲੇ ਦਿਨ ਸਵੇਰ 5 ਵਜੇ ਹਸਪਤਾਲ ਵਿੱਚ ਬੱਚੀ ਦੀ ਮੌਤ ਹੋ ਗਈ ।

ਪੁਲਿਸ ਅਧਿਕਾਰੀਆਂ ਬੱਚੀ ਦੀ ਵਿਸਰਾ ਰਿਪਰੋਟ ਦਾ ਇੰਤਜ਼ਾਰ ਕਰ ਰਹੇ ਹਨ । ਪੁਲਿਸ ਉਸੇ ਬੈਕਰੀ ਤੋਂ ਸੈਂਪਲ ਲੈ ਰਹੀ ਹੈ ਜਿੱਥੋਂ ਕੇਕ ਆਉਂਦੇ ਹਨ । ਪਰ ਮ੍ਰਿਤਕ ਬੱਚੀ ਦੇ ਨਾਨਾ ਹਰਬੰਸ ਲਾਲ ਦਾ ਇਲਜ਼ਾਮ ਹੈ ਕਿ ਪੁਲਿਸ ਠੀਕ ਡੰਗ ਨਾਲ ਕੰਮ ਨਹੀਂ ਕਰ ਰਹੀ ਹੈ । ਉਨ੍ਹਾਂ ਨੂੰ ਸ਼ੱਕ ਹੈ ਸੈਂਪਲਾਂ ਨਾਲ ਹੇਰਾਫੇਰੀ ਹੋ ਸਕਦੀ ਹੈ। ਇਸ ਲਈ ਉਹ ਆਪਣੇ ਪੱਧਰ ‘ਤੇ ਸੈਂਪਲ ਦੀ ਜਾਂਚ ਕਰ ਰਹੇ ਹਨ ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੱਚੀ ਦੇ ਪਰਿਵਾਰ ਨਾਲ ਪਟਿਆਲਾ ਵਿੱਚ ਮੁਲਾਕਾਤ ਕੀਤੀ ਹੈ । ਉਨ੍ਹਾਂ ਨੇ ਸਿਹਤ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ,ਕਿਸੇ ਵੀ ਜ਼ਿੰਮੇਵਾਰ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ । ਸਿਹਤ ਵਿਭਾਗ ਵੀ ਹੁਣ ਐਕਸ਼ਨ ਆ ਗਈ ਹੈ, ਪੰਜਾਬ ਦੇ ਕਈ ਇਲਾਕਿਆਂ ਵਿੱਚ ਸਿਹਤ ਵਿਭਾਗ ਦੀ ਟੀਮ ਬੈਕਰੀਆਂ ਵਿੱਚ ਕਰਕੇ ਜਾਂਚ ਕਰ ਰਹੀ ਹੈ ।