Punjab

ਪੰਜਾਬ ‘ਚ ਰਿਟਾਇਡ ਬੈਂਕ ਮੈਨੇਜਰ ਨਾਲ ਹੋਇਆ ਮਾੜਾ ਸਲੂਕ !

ਬਿਉਰੋ ਰਿਪੋਰਟ : ਪਟਿਆਲਾ ਵਿੱਚ ਤੜਕੇ ਇੱਕ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ । ਸੈਰ ਕਰਨ ਨਿਕਲੇ ਰਿਟਾਇਰਡ ਬੈਂਕ ਮੈਨੇਜਰ ਦਾ ਚਾਕੂ ਮਾਰ ਕੇ ਕਤ ਲ ਕਰ ਦਿੱਤਾ ਗਿਆ ਹੈ । ਬਲਬੀਰ ਸਿੰਘ ਚਹਿਲ ਪਟਿਆਲਾ ਦੇ ਸਿਵਲ ਲਾਈਨ ਇਲਾਕੇ ਵਿੱਚ ਸੈਰ ਕਰਨ ਦੇ ਲਈ ਨਿਕਲੇ ਸਨ । ਕਤ ਲ ਕਿਉਂ ਹੋਇਆ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ । ਘਟਨਾ ਵੀਰਵਾਰ ਸਵੇਰ 5 ਵਜੇ ਦੀ ਦੱਸੀ ਜਾ ਰਹੀ ਹੈ । ਮ੍ਰਿਤਕ ਬਲਬੀਰ ਸਿੰਘ ਚਹਿਲ ਸੰਤ ਨਗਰ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀ ਉਮਰ 67 ਸਾਲ ਦੱਸੀ ਜਾ ਰਹੀ ਹੈ । ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਮੌਕੇ ‘ਤੇ ਫੋਰੈਂਸਿਕ ਟੀਮ ਵੀ ਪਹੁੰਚ ਗਈ ਹੈ, ਜਿਨ੍ਹਾਂ ਨੇ ਪੂਰੇ ਇਲਾਕੇ ਤੋਂ ਕਈ ਸੈਂਪਲ ਇਕੱਠੇ ਕੀਤੇ ਹਨ ।

ਡੀਐੱਸਪੀ ਸਿਟੀ -1 ਸੰਜੀਵ ਸਿੰਗਲਾ ਨੇ ਦੱਸਿਆ ਕਿ ਸਵੇਰ ਤਕਰੀਬਨ ਸਾਢੇ ਪੰਜ ਵਜੇ ਸੈਰ ਕਰਨ ਆਏ ਲੋਕਾਂ ਨੇ ਵੇਖਿਆ ਕਿ ਪਾਸੀ ਰੋਡ ‘ਤੇ ਇੱਕ ਬਜ਼ੁਰਗ ਦੀ ਲਾ ਸ਼ ਪਈ ਹੈ । ਉਨ੍ਹਾਂ ਨੇ ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਸੀਸੀਟੀਵੀ ਵਿੱਚ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁਝ ਸ਼ੱਕੀਆਂ ਦੀ ਪਛਾਣ ਕੀਤੀ ਹੈ । ਕੁਝ ਸਾਲ ਪਹਿਲਾਂ ਬੈਂਕ ਆਫ਼ ਬੜੌਦਾ ਤੋਂ ਬਲਬੀਰ ਸਿੰਘ ਰਿਟਾਇਰਡ ਹੋਏ ਸਨ । ਉਹ ਰੋਜ਼ਾਨਾ ਪਾਸੀ ਰੋਡ ‘ਤੇ ਸੈਰ ਕਰਨ ਦੇ ਲਈ ਜਾਂਦੇ ਸਨ । ਵੀਰਵਾਰ ਨੂੰ ਵੀ ਹਮੇਸ਼ਾ ਵਾਂਗ ਉਹ ਸੈਰ ਕਰਨ ਗਏ ਸਨ । ਪਰ ਇਸ ਦੌਰਾਨ ਬਲਬੀਰ ਸਿੰਘ ਦੀ ਮੌਤ ਨੂੰ ਕਈ ਸਵਾਲ ਜ਼ਰੂਰ ਖੜੇ ਹੋ ਰਹੇ ਹਨ ।

ਬਲਬੀਰ ਸਿੰਘ ਦੀ ਮੌਤ ਨੂੰ ਲੈਕੇ ਸਵਾਲ

ਬਲਬੀਰ ਸਿੰਘ ਦੇ ਕਤਲ ਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਹੈ ? ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਗਿਆ ਇਸ ਦੀ ਸੰਭਾਵਨ ਘੱਟ ਹੀ ਹੈ,ਕਿਉਂਕਿ ਸੈਰ ਕਰਦੇ ਸਮੇਂ ਅਕਸਰ ਬਹੁਤ ਹੀ ਘੱਟ ਲੋਕ ਆਪਣੇ ਨਾਲ ਪਰਸ ਲੈਕੇ ਜਾਂਦੇ ਹਨ । ਦੂਜਾ ਬਲਬੀਰ ਸਿੰਘ ਦੇ ਕਤਲ ਨੂੰ ਅੰਜਾਮ ਦੇਣ ਵਿੱਚ ਪੂਰੀ ਰੇਕੀ ਕੀਤੀ ਗਈ ਹੋ ਸਕਦੀ ਹੈ । ਕਿਉਂਕਿ ਜਿਸ ਨੇ ਕਤਲ ਕੀਤਾ ਹੈ ਉਸ ਨੂੰ ਪਤਾ ਹੈ ਕਿ ਬਲਬੀਰ ਸਿੰਘ ਰੋਜ਼ਾਨਾ ਸੈਰ ਕਰਨ ਲਈ ਜਾਂਦਾ ਸੀ ਅਤੇ ਜਿਸ ਸਮੇਂ ਉਹ ਜਾਂਦਾ ਹੈ ਉਹ ਵੇਲੇ ਸੜਕ ‘ਤੇ ਘੱਟ ਹੀ ਲੋਕ ਹੁੰਦੇ ਹਨ ।

ਹੁਣ ਸਵਾਲ ਉੱਠ ਦਾ ਹੈ ਕਿ ਕਤਲ ਕਿਸ ਨੇ ਕੀਤਾ ਹੈ ਅਤੇ ਕਿਉਂ ਕੀਤਾ ? ਕੀ ਬਲਬੀਰ ਸਿੰਘ ਦਾ ਜਾਇਦਾਦ ਜਾਂ ਫਿਰ ਪੈਸੇ ਨੂੰ ਲੈਕੇ ਕਿਸੇ ਨਾਲ ਝਗੜਾ ਸੀ ? ਇਸ ਦੀ ਜਾਣਕਾਰੀ ਪਰਿਵਾਰ ਤੋਂ ਬਿਹਤਰ ਹੋਰ ਕੋਈ ਨਹੀਂ ਦੇ ਸਕਦਾ ਹੈ ? ਕੀ ਬਲਬੀਰ ਸਿੰਘ ਨੂੰ ਕਿਸੇ ਤੋਂ ਧਮਕੀਆਂ ਮਿਲ ਰਹੀਆਂ ਸਨ ? ਬਲਬੀਰ ਦੀ ਮੌਤ ਨਾ ਕਿਸ ਨੂੰ ਫ਼ਾਇਦਾ ਹੋ ਸਕਦਾ ? ਜਿਸ ਥਾਂ ‘ਤੇ ਕਤਲ ਹੋਇਆ ਹੈ ਉਸ ਵੇਲੇ ਕਿੰਨੇ ਫੋਨ ਐਕਟਿਵ ਸਨ,ਆਲ਼ੇ ਦੁਆਲੇ ਦੇ ਟਾਵਰ ਤੋਂ ਪਤਾ ਚੱਲ ਸਕਦਾ ਹੈ ।

ਬਲਬੀਰ ਦਾ ਫ਼ੋਨ ਜੇਕਰ ਪੁਲਿਸ ਨੂੰ ਮਿਲਿਆ ਹੈ ਤਾਂ ਵੀ ਕਈ ਰਾਜ਼ ਖੁੱਲ ਸਕਦੇ ਹਨ । ਜਿਸ ਥਾਂ ‘ਤੇ ਕਤਲ ਹੋਇਆ ਉਸ ਦੇ ਆਲ਼ੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕਾਫ਼ੀ ਹੱਦ ਤੱਕ ਪੁਲਿਸ ਨੂੰ ਅਹਿਮ ਜਾਣਕਾਰੀ ਮਿਲ ਸਕਦੀ ਹੈ । ਕੁੱਲ ਮਿਲਾਕੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪੁਲਿਸ ਨੂੰ ਅਸਲੀ ਕਾਤਲਾਂ ਤੱਕ ਪਹੁੰਚਾ ਸਕਦਾ ਹੈ ।