ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (Haryana assembly election 2024) ਦੇ ਮਦੇਨਜ਼ਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਨਾ ਹੋਵੇਗੀ । 5 ਅਕਤੂਬਰ ਨੂੰ ਹਰਿਆਣਾ ਵਿਧਾਨਸਭਾ ਲਈ ਵੋਟਿੰਗ ਹੋਵੇਗੀ । ਇਸ ਤੋਂ ਪਹਿਲਾਂ ਪਟਿਆਲਾ ਦੀ ਐਡੀਸ਼ਨਲ ਮਜਿਸਟ੍ਰੇਟ ਈਸ਼ਾ ਸਿੰਗਲ ਨੇ ਅੰਬਾਲਾ ਨਾਲ ਲੱਗ ਦੇ ਪਟਿਆਲਾ ਜ਼ਿਲ੍ਹੇ ਦੀ ਹੱਦ ਦੇ 8 ਕਿਲੋਮੀਟਰ ਦੇ ਦਾਇਰੇ ਵਿੱਚ 3 ਅਕਤੂਬਰ ਸ਼ਾਮ 6 ਵਜੇ ਤੋਂ 5 ਅਕਤੂਬਰ ਸ਼ਾਮ 5 ਵਜੇ ਤੱਕ ਡ੍ਰਾਈ ਡੇਅ ਦਾ ਐਲਾਨ ਕਰ ਦਿੱਤਾ ਹੈ ।
ਇਸ ਦੇ ਨਾਲ ਵੋਟਾਂ ਦੀ ਗਿਣਤੀ ਵਾਲੇ ਦਿਨ 8 ਅਕਤੂਬਰ ਨੂੰ ਵੀ ਨਤੀਜੇ ਐਲਾਨੇ ਜਾਣ ਤੱਕ ਡ੍ਰਾਈ ਡੇਅ ਰਹੇਗਾ । ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੀਆਂ ।
ਉਧਰ ਚੰਡੀਗੜ੍ਹ ਵਿੱਚ ਕੰਮ ਕਰਨ ਵਾਲੇ ਹਰਿਆਣਾ ਦੇ ਲੋਕਾਂ ਦੀ 5 ਅਕਤੂਬਰ ਨੂੰ ਪੇਡ ਛੁੱਟੀ ਰਹੇਗੀ । ਇਹ ਫੈਸਲਾ ਇਸ ਲਈ ਲਿਆ ਗਿਆ ਤਾਂਕੀ ਵੱਧ ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮ ਵੋਟ ਕਰ ਸਕਣ ।