Punjab

ਪਾਠੀ ਸਿੰਘਾਂ ਦੀ SGPC ਨਾਲ ਤਿੱਖੀ ਤਕਰਾਰ !

ਬਿਊਰੋ ਰਿਪੋਰਟ : SGPC ਲਗਾਤਾਰ ਵਿਵਾਦਾਂ ਵਿੱਚ ਘਿਰ ਦੀ ਨਜ਼ਰ ਆ ਰਹੀ ਹੈ । ਹੁਣ ਪਾਠੀ ਸਿੰਘਾਂ ਨੇ ਸ੍ਰੋਮਣੀ ਕਮੇਟੀ ‘ਤੇ ਬੇਅਦਬੀ ਦੇ ਗੰਭੀਰ ਇਲਜ਼ਾਮ ਲਗਾਏ ਹਨ ਉਨ੍ਹਾਂ ਦੀ SGPC ਦੇ ਮੁਲਾਜ਼ਮਾਂ ਨਾਲ ਤਿੱਖੀ ਤਕਰਾਰ ਵੀ ਹੋਈ । ਉਨ੍ਹਾਂ ਨੇ ਕਿਹਾ ਕਿ ਕਮੇਟੀ ਨੇ ਅਜਿਹੇ ਪਾਠੀ ਰੱਖੇ ਹਨ ਜਿੰਨਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੈ ਉਨ੍ਹਾਂ ਨੇ ਟੈਸਟ ਵੀ ਪਾਸ ਨਹੀਂ ਕੀਤਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੂਰਨ ਤੌਰ ‘ਤੇ ਸੰਖਿਆ ਵੀ ਪੜਨੀ ਨਹੀਂ ਆਉਂਦੀ ਹੈ । ਗੁਰੂ ਸਾਹਿਬ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ ਇਸ ਬਾਰੇ ਵੀ ਨਹੀਂ ਜਾਣ ਦੇ ਹਨ । ਇਸ ਤੋਂ ਇਲਾਵਾ ਪ੍ਰਦਰਸ਼ਨ ਕਰ ਰਹੇ ਪਾਠੀ ਸਿੰਘਾਂ ਨੇ ਕਿਹਾ ਅਜਿਹੇ ਪਾਠੀਆਂ ਨੂੰ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਦੇ ਹਨ।

ਪਾਠੀ ਸਿੰਘਾਂ ਨੇ ਇਲਜ਼ਾਮ ਲਗਾਇਆ ਕਿ SGPC ਨੇ ਇੱਕ ਹੋਰ ਝੂਠਾਂ ਉਨ੍ਹਾਂ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਣ ਤੋਂ ਮਨਾ ਕੀਤਾ ਹੈ ਇਸੇ ਲਈ ਅਖੰਡ ਪਾਠਾ ਦੀ ਆਰੰਭਤਾ ਨਹੀਂ ਹੋ ਰਹੀ ਹੈ ਜਦਕਿ ਇਹ ਬਿਲਕੁਲ ਗਲਤ ਹੈ । ਉਨ੍ਹਾਂ ਨੇ ਕਿਹਾ ਅਸੀਂ ਸਿਰਫ ਇੱਕ ਮੀਟਿੰਗ ਰੱਖੀ ਸੀ ਪਰ ਉਸ ਤੋਂ ਬਾਅਦ SGPC ਦੇ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਤਿੱਖੀ ਤਕਰਾਰ ਹੋ ਗਈ । ਪਾਠੀ ਸਿੰਘਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਮੇਟੀ ਆਪਣੇ ਹੀ ਪਾਠੀ ਸਿੰਘਾਂ ਨੂੰ ਜਲੀਲ ਕਰ ਰਹੀ ਹੈ । ਉਨ੍ਹਾਂ ਕਿਹਾ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਖੰਡ ਪਾਠ ਦੀ ਡਿਊਟੀ ਨਿਭਾਉਣ ਤੋਂ ਕਦੇ ਮਨਾ ਨਹੀਂ ਕੀਤਾ ਅਸੀ ਸਿਰਫ ਉਨ੍ਹਾਂ ਪਾਠੀਆਂ ਦਾ ਵਿਰੋਧ ਕਰ ਰਹੇ ਹਾਂ ਜਿੰਨਾਂ ਨੇ ਟੈਸਟ ਪਾਠ ਨਹੀਂ ਕੀਤਾ ਅਜਿਹੇ ਪਾਠੀ ਜਦੋਂ ਸੇਵਾ ਨਿਭਾਉਂਦੇ ਹਨ ਤਾਂ ਉਹ ਬੇਅਦਬੀ ਤੋਂ ਘੱਟ ਨਹੀਂ ਹੈ । ਹਾਲਾਂਕਿ ਇਸ ‘ਤੇ ਹੁਣ ਤੱਕ SGPC ਦਾ ਕੋਈ ਜਵਾਨ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਰਾਗੀ ਸਿੰਘ ਵੀ ਕਮੇਟੀ ਦੇ ਖਿਲਾਫ ਮੋਰਚਾ ਖੋਲ ਚੁੱਕੇ ਹਨ । 2 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਤਤਕਾਲੀ ਹੈੱਡ ਗ੍ਰੰਥੀ ਜਗਤਾਰ ਸਿੰਘ ਦੇ ਵਤੀਰੇ ਨੂੰ ਲੈਕੇ ਰਾਗੀ ਸਿੰਘਾਂ ਨੇ ਸ਼ਿਕਾਇਤ ਕੀਤੀ ਸੀ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਰਾਗੀ ਯੂਨੀਅਨ ਨੇ ਪ੍ਰਦਰਸ਼ਨ ਕੀਤਾ ਸੀ ਹਾਲਾਂਕਿ ਉਸ ਵੇਲੇ ਮਾਮਲਾ ਸ਼ਾਤ ਹੋ ਗਿਆ ਸੀ ਪਰ ਉਸ ਤੋਂ ਬਾਅਦ ਕਈ ਰਾਗੀ ਸਿੰਘਾਂ ਨੇ ਆਪ ਹੀ ਅਸਤੀਫਾ ਦੇ ਦਿੱਤਾ ਸੀ ।

ਪਿਛਲੇ 3 ਮਹੀਨੇ ਵਿੱਚ ਕਮੇਟੀ ਨੂੰ ਲੈਕੇ ਵਿਵਾਦ

ਪਿਛਲੇ ਤਿੰਨ ਮਹੀਨੇ ਵਿੱਚ SGPC ਲਗਾਤਾਰ ਵਿਵਾਦਾਂ ਵਿੱਚ ਘਿਰ ਦੀ ਨਜ਼ਰ ਆ ਰਹੀ ਹੈ । ਪਹਿਲਾਂ ਸੁੱਕੇ ਲੰਗਰ ਵਿੱਚ 1 ਕਰੋੜ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਤਾਂ ਕਮੇਟੀ ਨੇ ਰਿਪੋਰਟ ਦੇ ਅਧਾਰ ‘ਤੇ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਫਿਰ ਜਦੋਂ ਸਸਪੈਂਡ ਮੁਲਾਜ਼ਮਾਂ ਨੇ ਯੂਨੀਅਨ ਬਣਾਈ ਤਾਂ ਅੱਧੇ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ । ਇਸ ਤੋਂ ਬਾਅਦ ਘੱਟ ਵਿਆਜ ਵਾਲੇ ਬੈਂਕ ਵਿੱਚ ਐੱਫਡੀ ਦਾ ਮਾਮਲਾ ਆਇਆ । ਫਿਰ ਘੱਟ ਗਿਣਤੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਕਿ SGPC ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਨੇ ਵੱਧ ਕੀਮਤ ਵਿੱਚ ਇੱਕ ਥਾਂ ਖਰੀਦੀ ਇਸ ਤੋਂ ਇਲਾਵਾ ਆਪਣੇ ਪੁੱਤਰ ਨੂੰ ਕੈਂਟੀਨ ਦਾ ਠੇਕਾ ਦਿੱਤਾ । ਕੌਮੀ ਘੱਟ ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਨੂੰ ਕਰਵਾਉਣ ਲਈ ਕਿਹਾ ਸੀ । ਜਿਸ ‘ਤੇ ਕਮੇਟੀ ਨੇ ਕਰੜਾ ਇਤਰਾਜ਼ ਜਤਾਇਆ ਸੀ।