ਬਿਉਰੋ ਰਿਪੋਰਟ : ਪਠਾਨਕੋਟ ਦੇ ਬੁੰਗਲ ਬਧਾਨੀ ਸੀਨੀਅਰ ਸੀਨੀਅਰ ਸਕੈਂਡਰੀ ਸਕੂਲ ਵਿੱਚ ਪੰਜਾਬੀ ਅਧਿਆਪਕ ਨੇ ਸਿਰਫ਼ ਹੱਸਣ ‘ਤੇ ਵਿਦਿਆਰਥੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਜਿਸ ਦੀ ਵਜ੍ਹਾ ਕਰਕੇ ਵਿਦਿਆਰਥੀ ਦੇ ਕੰਨ ਦਾ ਪਰਦਾ ਫੱਟ ਗਿਆ । ਪੀੜਤ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਬਾਅਦ ਪ੍ਰਿੰਸੀਪਲ ਵੀ ਸਕੂਲ ਵਿੱਚ ਮੌਜੂਦ ਨਹੀਂ ਸੀ । ਬੱਚੇ ਦੇ ਪਰਿਵਾਰ ਨੇ ਅਧਿਆਪਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।
ਪੀੜਤ ਵਿਦਿਆਰਥੀ ਰੋਹਨ ਦੇ ਪਿਤਾ ਰਾਜਕੁਮਾਰ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰ ਕੰਮ ਕਰਦੇ ਹਨ । ਜਦੋਂ ਸ਼ਾਮ ਨੂੰ ਘਰ ਪਰਤੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਸਕੂਲ ਦੇ ਅਧਿਆਪਕ ਨੇ ਕੁੱਟਿਆ ਹੈ। ਜਿਸ ਦੇ ਕਾਰਨ ਪੁੱਤਰ ਦਰਦ ਨਾਲ ਤੜਪ ਰਿਹਾ ਸੀ ।
CHC ਸੈਂਟਰ ਬੁੰਗਲ ਬਧਾਣੀ ਦੇ ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇੱਕ ਬੱਚਾ ਇਲਾਜ ਦੇ ਲਈ ਭੇਜਿਆ ਗਿਆ ਹੈ । ਜਿਸ ਨੇ ਦੱਸਿਆ ਕਿ ਅਧਿਆਪਕ ਨੇ ਉਸ ਨੂੰ ਕੁੱਟਿਆ ਹੈ ਜਿਸ ਦੇ ਕਾਰਨ ਉਸ ਨੂੰ ਸੁਣਾਈ ਨਹੀਂ ਦੇ ਰਿਹਾ ਸੀ । ਸ਼ੁਰੂਆਤੀ ਜਾਂਚ ਤੋਂ ਬਾਅਦ ਬੱਚੇ ਨੂੰ ਸਿਵਲ ਹਸਪਤਾਲ ਪਠਾਨਕੋਟ ਰੈਫ਼ਰ ਕਰ ਦਿੱਤਾ ਗਿਆ ਹੈ । 3 ਦਿਨ ਪਹਿਲਾਂ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਤੋਂ ਵੀ ਇੱਕ ਤਸਵੀਰ ਸਾਹਮਣੇ ਆਈ ਸੀ । ਜਿੱਥੇ 12ਵੀਂ ਕਲਾਸ ਦੇ 3 ਵਿਦਿਆਰਥੀਆਂ ਨੂੰ ਅਧਿਆਪਕ ਵੱਲੋਂ ਬੇਦਰਦੀ ਨਾਲ ਕੁੱਟਿਆ ਗਿਆ
ਵਿਦਿਆਰਥੀਆਂ ਨੂੰ ਵਾਲਾਂ ਨਾਲ ਖਿਚਿਆ ਗਿਆ । ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਸੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਸ ਦੇ ਖਿਲਾਫ਼ ਵੱਡਾ ਪ੍ਰਦਰਸ਼ਨ ਕੀਤਾ ਸੀ । ਜਾਂਚ DEO ਨੂੰ ਸੌਂਪ ਦਿੱਤੀ ਗਈ ।