ਪਠਾਨਕੋਟ : ਪਠਾਨਕੋਟ ਤੋਂ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਅਫਰਾ-ਤਫਰੀ ਮੱਚ ਗਈ। ਸ਼ਰਧਾਲੂ ਜੰਮੂ-ਕਸ਼ਮੀਰ ਦੇ ਬਸਹੋਲੀ ਤੋਂ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਠਾਨਕੋਟ ਆ ਰਹੇ ਸਨ ਤਾਂ ਰਣਜੀਤ ਸਾਗਰ ਸੈਮ ਦੇ ਸੁਰੱਖਿਆ ਚੈੱਕ ਪੋਸਟ ਨੰਬਰ 6 ਤੇ ਅਚਾਨਕ ਗੱਡੀ ਦਾ ਬੈਲੰਸ ਵਿਗੜ ਗਿਆ, ਜਿਸ ਦੀ ਵਜ੍ਹਾ ਕਰਕੇ ਗੱਡੀ ਖੱਡ ਵਿੱਚ ਡਿੱਗ ਗਈ। ਜਿਸ ਦੀ ਵਜ੍ਹਾ ਕਰੇ ਕਾਰ ਵਿੱਚ ਸਵਾਰ 8 ਲੋਕਾਂ ਵਿੱਚੋ 75 ਸਾਲ ਦੀ ਮਹਿਲਾ ਦੀ ਮੌਤ ਹੋ ਗਈ ਜਦਕਿ ਬਾਕੀਆਂ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਬਾਹਰ ਕੱਢਿਆ ਹੈ ਅਤੇ 6 ਜ਼ਖਮੀ ਹੋਏ ਸ਼ਰਧਾਲੂਆਂ ਨੂੰ ਇਲਾਜ ਦੇ ਲਈ ਪੁਲਿਸ ਨੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਕਾਰ ਦਾ ਰਜਿਸਟ੍ਰੇਸ਼ਨ ਪੰਜਾਬ ਦਾ ਸੀ
ਗੱਡੀ ਦੇ ਖੱਡ ਵਿੱਚ ਡਿੱਗਣ ਨਾਲ ਜਿਸ ਮਹਿਲਾ ਦੀ ਮੌਤ ਹੋਈ ਹੈ, ਉਨ੍ਹਾਂ ਦਾ ਨਾਂ ਨਿਰਮਲ ਕੌਰ ਸੰਧੂ ਸੀ ਜਿੰਨਾਂ ਦੀ ਉਮਰ 75 ਸਾਲ ਸੀ। ਇਸ ਤੋਂ ਇਲਾਵਾ ਜਖ਼ਮੀਆਂ ਵਿੱਚੋ ਨਵਤੇਜ ਸਿੰਘ ਸੰਧੂ,ਪਤਨੀ ਸਵਰਜੀਤ ਕੌਰ, ਪੁੱਤਰ ਕ੍ਰਤਿਸ਼ ਸੰਧੂ ,ਰੇਨੂ ਅਤੇ ਪੁੱਤਰ ਹਿਤੇਸ਼ ਅਤੇ ਜੇਹਾਨ ਸਨ । ਦੁਰਘਟਨਾ ਵਾਲੀ ਕਾਰ ਦਾ ਨੰਬਰ PB 35AD 2236 ਸੀ ਜਿਸ ਦਾ ਰਜਿਸਟ੍ਰੇਸ਼ਨ ਪਠਾਨਕੋਟ ਦਾ ਹੈ ।
ਲੋਕਾਂ ਨੇ ਕਾਰ ਨੂੰ ਖੱਡ ਤੋਂ ਕੱਢਿਆ
SHO ਗੁਲਸ਼ਨ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਇਤਲਾਹ ਦਿੱਤੀ ਸੀ ਕਿ ਇੱਕ ਕਾਰ ਖੱਡ ਵਿੱਚ ਡਿੱਗ ਗਈ ਹੈ। ਜਿਸ ਦੇ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜ਼ਖਮੀ ਹੋਏ ਲੋਕਾਂ ਦੀ ਹਾਲਤ ਕਾਫੀ ਖ਼ਰਾਬ ਸੀ, ਇਸੇ ਲਈ ਉਨ੍ਹਾਂ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।