Punjab

ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀਆਂ ਪਾਸਟਰ ਪੀੜਤ ਔਰਤਾਂ ਨੇ ਕੀਤੇ ਕਈ ਖੁਲਾਸੇ

ਅੰਮ੍ਰਿਤਸਰ : ਅੱਜ ਪਾਸਟਰ ਬਜਿੰਦਰ ਸਿੰਘ ਤੋਂ ਪੀੜਤ ਕੁੜੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ (Jathedar Kuldeep Singh Gadgaj) ਨਾਲ ਵੀ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪੀੜਤ ਔਰਤ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਿੱਖ ਜਥੇਬੰਦੀਆ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਸਟਰ ਬਜਿੰਦਰ ਇਸਾਈ ਧਰਮ ’ਤੇ ਇੱਕ ਕਲੰਕ ਹੈ ਜਿਸ ਨੇ ਸਾਰੇ ਧਰਮ ਨੂੰ ਬਦਨਾਮ ਕੀਤਾ ਹੋਇਆ ਹੈ।

ਪੀੜਤ ਨੇ ਕਿਹਾ ਕਿ ਪਾਸਟਰ ਨੇ ਧਰਮ ਦੀ ਆੜ ਵਿੱਚ ਗਲਤ ਕੰਮ ਕੀਤੇ ਹਨ ਅਤੇ ਔਰਤਾਂ ਦੇ ਨਾਲ ਕੁੱਟਮਾਰ ਵੀ ਕੀਤੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵਰਗੀਆਂ ਹੋਰ ਵੀ ਕਈ ਲੜਕੀਆਂ ਹਨ ਜਿਨ੍ਹਾਂ ਦੇ ਨਾਲ ਧਰਮ ਦੀ ਆੜ ਵਿੱਚ ਪਾਸਟਰ ਨੇ ਗਲਤ ਕੰਮ ਕੀਤੇ ਹਨ।

ਪੀੜਤ ਨੇ ਕਿਹਾ ਕਿ ਹੋਰ ਪੀੜਤਾਂ ਡਰਾਇਆ ਅਤੇ ਧਮਕਾਇਆ ਜਾਂਦਾ, ਪਰਿਵਾਰ ਖਤਮ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸਦੇ ਨਾਲ ਉਨਾਂ ਨੇ ਇਸਾਈ ਭਾਈਚਾਰੇ ਵੱਲੋਂ ਮਦਦ ਨਾ ਮਿਲਣ ਦੀ ਗੱਲ ਵੀ ਕਹੀ। ਇਸ ਤੋਂ ਬਾਅਦ ਦੂਜੀ ਪੀੜਤ ਮਹਿਲਾ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਅਸਲੀ ਵੀਡੀਓ ਹੈ ਉਸ ਵਿੱਚ ਕੋਈ ਵੀ ਅਡਿਟਿੰਗ ਨਹੀਂ ਕੀਤੀ ਗਈ।

ਜਿਕਰੇਖਾਸ ਹੈ ਕੇ ਪਾਸਟਰ ਬਾਜਿੰਦਰ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਹੈ ਕਿਉਂਕਿ ਲੰਘੇ ਕੱਲ੍ਹ 28 ਮਾਰਚ ਨੂੰ ਉਸਨੂੰ ਮੁਹਾਲੀ ਅਦਾਲਤ ਨੇ 2018 ਦੇ ਜਿਸਨੀ ਸੋਸ਼ਣ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ।