India Punjab

ਸਰੀਰਕ ਸ਼ੋਸ਼ਨ ਨੂੰ ਲੈ ਕੇ ਘਿਰੇ ਪਾਸਟਰ ਬਜਿੰਦਰ ਨੂੰ ਲੈ ਕੇ ਵੱਡੀ ਖ਼ਬਰ ! ਹੁਣ ਨੇਪਾਲ ਨਾਲ ਵੀ ਜੁੜ ਗਿਆ ਕੁਨੈਕਸ਼ਨ

ਬਿਉਰੋ ਰਿਪੋਰਟ – ਜਲੰਧਰ ਦੀ ਤਾਰਪੁਰ ਚਰਚ ਦੇ ਪਾਸਟਰ ਬਜਿੰਦਰ ‘ਤੇ ਇੱਕ ਮਹਿਲਾ ਦੇ ਸਰੀਰਕ ਸ਼ੋਸ਼ਲ ਦੇ ਗੰਭੀਰ ਇਲਜ਼ਾਮ ਲੱਗੇ ਹਨ। ਪੀੜਤ ਨੇ ਸਾਰੇ ਸਬੂਤ ਡੀਜੀਪੀ ਨੂੰ ਸੌਂਪ ਦਿੱਤੇ ਹਨ । ਉਧਰ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪਾਸਟਰ ਬਜਿੰਦਰ ਜਾਂਚ ਤੋਂ ਬਚਣ ਦੇ ਲਈ ਨੇਪਾਲ ਭੱਜ ਗਿਆ ਹੈ । ਉਧਰ ਕੌਮੀ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਸਖਤ ਨੋਟਿਸ ਲਿਆ ਹੈ । ਮਹਿਲਾ ਕਮਿਸ਼ਨ ਨੇ 3 ਦਿਨਾਂ ਦੇ ਅੰਦਰ FIR ਅਤੇ ATR ਸੌਂਪਣ ਦੇ ਨਿਰਦੇਸ਼ ਦਿੱਤੇ ਹਨ ਅਤੇ ਪੀੜਤ ਕੁੜੀ ਨੂੰ ਪੂਰੀ ਸੁਰੱਖਿਆ ਦੇਣ ਦੇ ਵੀ ਹਦਾਇਤਾਂ ਦਿੱਤੀਆਂ ਹਨ ।

ਇਸ ਮਾਮਲੇ ਦੀ ਜਾਂਚ ਕਰ ਰਹੀ SIT ਦੀ ਮੁਖੀ ਰੁਪਿੰਦਰ ਕੌਰ ਨੇ ਕਿਹਾ ਫਿਲਹਾਲ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਅਸੀਂ ਜਾਂਚ ਕਰ ਰਹੇ ਹਾਂ । ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਦੋਵਾਂ ਪੱਖਾਂ ਨੂੰ ਪੇਸ਼ ਹੋਣਾ ਸੀ । ਪਰ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਕੇਸ ਵਿੱਚ ਮੁਲਜ਼ਮ ਬਣਾਏ ਗਏ ਪਾਸਟਰ ਇੱਕ ਨਿੱਜੀ ਪ੍ਰੋਗਰਾਮ ਦੇ ਬਹਾਨੇ ਨੇਪਾਲ ਭੱਜ ਗਏ ਹਨ।

ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਬਜਿੰਦਰ ਜਲੰਧਰ ਵਿੱਚ ਉਸ ਨਾਲ ਗਲਤ ਹਰਕਤਾਂ ਕਰਦੇ ਸਨ । ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਮਾਪੇ ਅਕਤੂਬਰ 2017 ਤੋਂ ਚਰਚ ਜਾਂਦੇ ਸਨ । ਇਸੇ ਦੌਰਾਨ ਬਜਿੰਦਰ ਨੇ ਉਸ ਦਾ ਫੋਨ ਨੰਬਰ ਲਿਆ ਅਤੇ ਇਤਰਾਜ਼ਯੋਗ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ । ਮਹਿਲਾ ਨੇ ਦੱਸਿਆ ਕਿ 2022 ਵਿੱਚ ਬਜਿੰਦਰ ਨੇ ਉਸ ਨੂੰ ਚਰਚ ਦੀ ਕੈਬਿਨ ਵਿੱਚ ਬਿਠਾਉਣਾ ਸ਼ੁਰੂ ਕੀਤਾ ਜਿੱਥੇ ਗਲਤ ਕੰਮ ਕੀਤਾ ਜਾਂਦਾ ਸੀ।

ਮੁਹਾਲੀ ਜ਼ਿਲ੍ਹਾਂ ਅਦਾਲਤ ਨੇ ਸੋਮਵਾਰ ਨੂੰ ਜਲੰਧਰ ਦੇ ਪਾਦਰੀ ਬਜਿੰਦਰ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ । ਅਜਿਹਾ ਇਸ ਕੀਤਾ ਗਿਆ ਕਿਉਂਕਿ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ । ਵਿਸ਼ੇਸ਼ ਅਦਾਲਤ ਦੇ ਜੱਜ ਛੁੱਟੀ ‘ਤੇ ਸਨ ਇਸ ਲਈ ਡਿਊਟੀ ਜੱਜ ਹਰਸਿਮਰਨਜੀਤ ਸਿੰਘ ਨੇ ਮਾਮਲੇ ਦੀ ਸੁਣਵਾਈ ਕੀਤੀ ਸੀ ।

ਪਾਸਟਰ ਬਜਿੰਦਰ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਮਹਿਲਾ ਨੂੰ ਦੌਰੇ ਪੈਂਦੇ ਸਨ । ਉਸ ਨੂੰ ਦੁਸ਼ਟ ਆਤਮਾਵਾਂ ਪਰੇਸ਼ਾਨ ਕਰਦੀ ਸਨ । ਉਹ ਸਾਡੇ ਕੋਲ ਇਲਾਜ ਦੇ ਲਈ ਆਈ ਸਨ, ਉਹ ਸਾਡੀ ਧੀ ਵਰਗੀ ਹੈ ਅਤੇ ਇੱਥੇ ਵੀ ਇਸੇ ਤਰ੍ਹਾਂ ਰਹਿੰਦੀ ਸੀ।