ਮੁੰਬਈ (Mumbai) ਦੀ ਲੋਕਲ ਰੇਲ੍ਹ ਵਿੱਚ ਇਕ ਸਿੱਖ ਟੀ.ਟੀ.ਈ ਜਸਬੀਰ ਸਿੰਘ ਨਾਲ ਕੁੱਟਮਾਰ ਹੋਈ ਹੈ। ਇਕ ਯਾਤਰੀ ਵੱਲੋਂ ਟਰੈਵਲਿੰਗ ਟਿਕਟ ਇੰਸਪੈਕਟਰ ਨਾਲ ਕੁੱਟਮਾਰ ਕੀਤੀ ਹੈ। ਉਸ ਯਾਤਰੀ ਕੋਲ ਸਹੀ ਟਿਕਟ ਨਹੀਂ ਸੀ, ਜਿਸ ਕਾਰਨ ਟੀ.ਟੀ.ਈ ਨੇ ਉਸ ਨੂੰ ਜ਼ੁਰਮਾਨਾ ਭਰਨ ਲਈ ਕਿਹਾ, ਜਿਸ ਤੋਂ ਬਾਅਦ ਅਨਿਕੇਤ ਭੋਸਲੇ ਨਾਮੀ ਯਾਤਰੀ ਨੇ ਜੁਰਮਾਨੇ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਸ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਇਹ ਰੇਲ੍ਹ ਚਰਚਗੇਟ ਤੋਂ ਵਿਰਾਰ ਜਾ ਰਹੀ ਸੀ, ਜਿਸ ਵਿੱਚ ਯਾਤਰੀ ਸਫਰ ਕਰ ਰਿਹਾ ਸੀ। ਉਸ ਯਾਤਰੀ ਕੋਲ ਪਹਿਲੀ ਸ਼੍ਰੇਣੀ ਦੀ ਟਿਕਟ ਸੀ, ਪਰ ਉਹ ਏਅਰ ਕੰਡੀਸ਼ਨਡ ਕੋਚ ਵਿੱਚ ਸਫ਼ਰ ਕਰਦਾ ਫੜਿਆ ਗਿਆ ਸੀ। ਇਸ ਦੀ ਜਾਣਕਾਰੀ ਜਦੋਂ ਟੀ.ਟੀ.ਈ ਇੰਸਪੈਕਟਰ ਜਸਬੀਰ ਸਿੰਘ ਨੂੰ ਪਤਾ ਲੱਗਾ ਕਿ ਉਸ ਕੋਲ ਏਸੀ ਟਿਕਟ ਨਹੀਂ ਹੈ ਤਾਂ ਉਸ ਨੇ ਟੀ.ਟੀ.ਈ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਟੀ.ਟੀ.ਈ ਤੇ ਕਈ ਜਾਣੇ ਮਿਲ ਕੇ ਹਮਲਾ ਕਰ ਰਹੇ ਹਨ। ਇਸ ਹਮਲੇ ਵਿੱਚ ਟੀ.ਟੀ.ਈ ਦੀ ਕਮੀਜ਼ ਵੀ ਪਾੜ ਦਿੱਤੀ ਗਈ ਹੈ।
ਇਸ ਤੋਂ ਬਾਅਦ ਰੇਲਵੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਉਸ ਨੂੰ ਨਾਲਸੋਪਾਰਾ ਸਟੇਸ਼ਨ ‘ਤੇ ਰੇਲਗੱਡੀ ਤੋਂ ਉਤਾਰ ਲਿਆ ਅਤੇ ਬਾਅਦ ‘ਚ ਯਾਤਰੀ ਨੇ ਆਪਣੀ ਗਲਤੀ ਮੰਨ ਲਈ ਅਤੇ ਲਿਖਤੀ ਮੁਆਫ਼ੀ ਮੰਗਦਿਆਂ ਜਸਬੀਰ ਸਿੰਘ ਨੂੰ 1,500 ਦਾ ਭੁਗਤਾਨ ਵੀ ਕੀਤਾ।
ਇਹ ਵੀ ਪੜ੍ਹੋ – ਸੁਖਬੀਰ ਬਾਦਲ ਨੇ ਘੇਰੀ ਸੂਬਾ ਸਰਕਾਰ, ਇਸ ਗੱਲੋਂ ਸਰਕਾਰ ਦੀ ਕੀਤੀ ਨਿਖੇਦੀ