India

ਪੈਰਾ ਗਲਾਈਡਿੰਗ ਦੌਰਾਨ ਯਾਤਰੀ ਦੀ ਹੋਈ ਮੌਤ

ਬਿਉਰੋ ਰਿਪੋਰਟ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਇਕ ਵਿਅਕਤੀ ਦੀ ਪੈਰਗਲਾਈਡਰ ਹਾਦਸੇ ‘ਚ ਮੌਤ ਹੋ ਗਈ ਹੈ। ਹਾਦਸੇ ਵਿਚ ਯਾਤਰੀ ਦੇ ਨਾਲ ਇਕ ਪਾਇਲਟ ਵੀ ਮੌਜੂਦ ਸੀ ਉਸ ਦੇ ਵੀ ਜਖਮੀ ਹੋਣ ਦੀ ਖਬਰ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕੁੱਲੂ ਥਾਣੇ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਸੈਲਾਨੀ ਆਂਧਰਾ ਪ੍ਰਦੇਸ਼ ਦੇ ਰਾਏਸਾਨ ਦਾ ਸੀ। ਦੱਸ ਦੇਈਏ ਕਿ ਪੈਰਾ ਗਲਾਈਡਰ ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਆਂਧਰਾ ਪ੍ਰਦੇਸ਼ ਦੇ ਮਹੇਸ਼ ਰੈਡੀ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਪਰ ਉਸ ਦੀ ਜਾਨ ਨਾ ਬਚਾਈ ਜਾ ਸਕੀ। ਇਸ ਤੋਂ ਬਾਅਦ ਅੱਜ ਹੁਣ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ – ਪੰਜਾਬ ‘ਚ ਬੱਚਿਆਂ ਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਸਲਾਹ: HMPV ਵਾਇਰਸ ਸਬੰਧੀ ਅਲਰਟ, ਸਿਹਤ ਮੰਤਰੀ ਨੇ ਕਿਹਾ- ਡਰਨ ਦੀ ਲੋੜ ਨਹੀਂ