The Khalas Tv Blog Poetry ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ‘ਕੈਪਟਨ ਧੜਾ’!
Poetry

ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ‘ਕੈਪਟਨ ਧੜਾ’!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਕਾਂਗਰਸ ਦਾ ਕਲੇਸ਼ ਜਿੱਥੇ ਦੋ ਧੜਿਆਂ ਵਿੱਚ ਆ ਕੇ ਵੰਡ ਹੋ ਗਿਆ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਅੰਦਰੋਂ ਮਿਲ ਰਹੀਆਂ ਨਸੀਹਤਾਂ ਵਿਚਾਲੇ ਇਹ ਖਬਰ ਆ ਰਹੀ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਕੈਪਟਨ ਪੱਖੀਆਂ ਦੀ ਪਾਰਟੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਾਰਟੀ ਅੰਦਰ ਜਦੋਂ ਤੋਂ ਹਾਈਕਮਾਂਡ ਨੇ ਇਹ ਸੰਦੇਸ਼ ਭੇਜਿਆ ਹੈ ਕਿ ਅਗਲੀਆਂ ਚੋਣਾਂ ਵੀ ਕੈਪਟਨ ਦੀ ਅਗੁਵਾਈ ਵਿੱਚ ਹੀ ਹੋਣਗੀਆਂ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਖੇਮਾਂ ਠੰਡਾ ਪੈ ਗਿਆ ਹੈ। ਹਾਲਾਂਕਿ ਆਪਣੇ ਸਲਾਹਕਾਰਾਂ ਦੇ ਕੈਪਟਨ ਉੱਤੇ ਲਾਏ ਨਿਸ਼ਾਨਿਆਂ ਨੂੰ ਵੀ ਉਲਟਾ ਸਿੱਧੂ ਨੂੰ ਹੀ ਸਹਿਣਾ ਪੈ ਰਿਹਾ ਹੈ।

ਹਾਈਕਮਾਂਡ ਨੇ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਮੂੰਹੋਂ ਇਹ ਕਹਾ ਦਿੱਤਾ ਹੈ ਕਿ ਨਵਜੋਤ ਸਿੰਘ ਜਾਂ ਤਾਂ ਆਪਣੇ ਸਲਾਹਕਾਰ ਆਪ ਲਾਂਭੇ ਕਰ ਦੇਵੇ ਜਾਂ ਫਿਰ ਉਸਨੂੰ ਹਰੀਸ਼ ਰਾਵਤ ਹਟਾਉਣ ਲਈ ਕੋਈ ਫੈਸਲਾ ਲੈ ਲੈਣਗੇ। ਇਸੇ ਦਰਮਿਆਨ ਸੋਢੀ ਦੇ ਘਰ ਕੈਪਟਨ ਦੇ ਧੜੇ ਦਾ ਪਾਰਟੀ ਕਰਨਾ ਵੀ ਕਈ ਪੱਖਾਂ ਤੋਂ ਇਕ ਤਰ੍ਹਾਂ ਪਾਰਟੀ ਅੰਦਰ ਆਪਣੇ ਹੀ ਲੀਡਰਾਂ ਵਿਚਾਲੇ ਹੋਏ ਵਿਵਾਦ ਵਿਚ ਜਿੱਤ ਮਿਲਣ ਦਾ ਸੰਕੇਤ ਦੇ ਰਿਹਾ ਹੈ।

Exit mobile version