ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ ਮੌਕੇ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਪਹੁੰਚੇ ਹਨ। ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਕੰਮ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।
ਮਾਨ ਨੇ ਆਮ ਆਦਮੀ ਪਾਰਟੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਵਿੱਚ ਅੱਜ ਸਭ ਤੋਂ ਅਨੁਸ਼ਾਸਨ ਪਾਰਟੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ 2012 ਤੋਂ ਲੈ ਕੇ ਹੁਣ ਤੱਕ ਪਾਰਟੀ ਵਿੱਚ ਬਹੁਤ ਦਿਕਤਾਂ ਵੀ ਆਈਆਂ ਪਰ ਆਮ ਆਦਮੀ ਪਾਰਟੀ ਦੇ ਵਰਕਰ ਥੰਮ੍ਹ ਬਣ ਕੇ ਖੜ੍ਹੇ ਰਹੇ।
ਘਬਰਾਹਟ ਤਾਂ ਸੁਣੀ ਪਰ ਤੁਸੀਂ ਅਕਾਲੀ ਦਲ ਵਾਲਿਆਂ ਦੀ ਤੜਫਾਹਟ ਵੀ ਦੇਖਲੋ
ਕਿੰਨੀ ਵੱਡੀ ਪਾਰਟੀ ਸੀ ਅਕਾਲੀ ਦਲ ਜੋ ਕਿ ਅੱਜ ਕੁਲਚੇ ਛੋਲਿਆਂ ਵਰਗੇ ਨੀਵੇਂ ਪੱਧਰ ਦੇ ਮੁੱਦਿਆਂ ਤੇ ਸਿੰਗਰਾਂ ਦੀਆਂ ਆਵਾਜ਼ਾਂ ਬਦਲ ਕੇ ਗਾਲ੍ਹਾਂ ਕੱਢਣ ‘ਤੇ ਆ ਗਈ ਹੈ
—CM @BhagwantMann pic.twitter.com/CljCrVAWKV
— AAP Punjab (@AAPPunjab) October 27, 2023
ਵਿਰੋਧੀ ਪਾਰਟੀਆਂ ‘ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦਾ ਮਕਸਦ ਸਿਰਫ਼ ਅਤੇ ਸਿਰਫ਼ ਅਹੁਦੇ ਹਨ ਪਰ ਆਮ ਆਦਮੀ ਪਾਰਟੀ ਲਈ ਮਕਸਦ ਪੰਜਾਬ ਹੈ। ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਸਿਰਫ਼ ਆਪਣੇ ਪਰਿਵਾਰ ਨੂੰ ਪਰਿਵਾਰ ਮੰਨਦੇ ਸਨ ਪਰ ਅਸੀਂ ਸਾਰੇ ਪੰਜਾਬ ਨੂੰ ਪਰਿਵਾਰ ਮੰਨਦੇ ਹਾਂ।
ਕੁਲਚੇ ਦੇ ਵਿਵਾਦ ‘ਤੇ ਬੋਲਦਿਆਂ ਮਾਨ ਨੇ ਬਿਨਾ ਕਿਸੇ ਦਾ ਨਾਮ ਲੈਂਦਿਆਂ ਮਜੀਠੀਆ ‘ਤੇ ਤੰਜ ਕੱਸਦਿਆਂ ਕਿਹਾ ਕਿ ਵਿਰੋਧੀਆਂ ਨੂੰ ਹੁਣ ਕੋਈ ਹੋਰ ਮਸਲਾ ਨਹੀਂ ਲੱਭਦਾ ਤਾਂ ਇਹ ਹੁਣ ਕੁਲਚੇ ਛੋਲਿਆਂ ‘ਤੇ ਉਤਰ ਆਏ ਹਨ। ਮਾਨ ਨੇ ਕਿਹਾ ਕਿ ਅਕਾਲੀ ਦਲ ਵਰਗੀਆਂ ਪਾਰਟੀਆਂ ਹੁਣ ਕੁਲਚਿਆਂ ‘ਤੇ ਲੜ ਰਹੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਅਸਲ ਮੁੱਦੇ ਛੱਡ ਕੇ ਹੁਣ ਇਹ ਕੁਲਚਿਆਂ ‘ਤੇ ਲੜਨਗੇ।
ਅਕਾਲੀ ਆਗੂ ਰਮਬੰਸ ਸਿੰਘ ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਨੇ ਕਿਹਾ ਕਿ ਹੁਣ ਇਹ ਸਿੰਗਰਾਂ ਦੀਆਂ ਅਵਾਜ਼ਾਂ ਬਦਲ ਕੇ ਗਾਲ੍ਹਾਂ ਕੱਢਣ ਲੱਗ ਪਏ ਹਨ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਰੋੜਾਂ ਦੀ ਇਨਵੈਸਟਮੈਂਟ ਹੋ ਰਹੀ ਹੈ ਜਿਸ ਨਾਲ ਸੂਬੇ ਦੇ 2 ਲੱਖ 90 ਹਜ਼ਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਮਾਨ ਨੇ ਕਿਹਾ ਕਿ ਪੰਜਾਬ ‘ਚ ਕਈ ਕੰਪਨੀਆਂ ਆ ਰਹੀਆਂ ਹਨ।
ਇੱਕ ਨਵੰਬਰ ਦੀ ਡਿਬੇਟ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਜੇ ਮੈਂ ਕੰਮ ਨਾ ਕੀਤੇ ਹੋਣ ਤਾਂ ਮੈਂ ਡਿਬੇਟ ਕਿਉਂ ਬੁਲਾਉਂਦਾ। ਮਾਨ ਨੇ ਕਿਹਾ ਕਿ ਆਮ ਤੌਰ ‘ਤੇ ਵਿਰੋਧੀ ਡਿਬੇਟ ਬੁਲਾਉਂਦੇ ਹੁੰਦੇ ਹਨ। ਮਾਨ ਨੇ ਕਿਹਾ ਕਿ ਪਹਿਲੀ ਬਾਰ ਸਰਕਾਰ ਡਿਬੇਟ ਸੱਦ ਰਹੀ ਹੈ ਅਤੇ ਵਿਰੋਧੀ ਭੱਜ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੰਮ ਕੀਤੇ ਹਨ ਇਸ ਕਰਕੇ ਉਹ ਬਹਿਸ ਲਈ ਤਿਆਰ ਹਨ।