ਬਿਉਰੋ ਰਿਪੋਰਟ : ਨਵਜੋਤ ਸਿੰਘ ਸਿੱਧੂ ਨੂੰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਨਸੀਹਤ ਦਿੱਤੀ ਹੈ ਅਤੇ ਨਾਲ ਹੀ ਮਜੀਠੀਆ ਦੇ ਹੱਕ ਵਿੱਚ ਬਾਜਵਾ ਖੁੱਲ ਕੇ ਸਾਹਮਣੇ ਆ ਗਏ ਹਨ । ਉਨ੍ਹਾਂ ਨੇ ਸਿੱਧੂ ਦੇ 25 ਸਾਲ ਪਹਿਲਾਂ ਦੇ ਮੁੱਖ ਮੰਤਰੀਆਂ ‘ਤੇ ਨਿਸ਼ਾਨਾ ਲਗਾਉਣ ਵਾਲੇ ਬਿਆਨ ‘ਤੇ ਕਿਹਾ ਕਿ ਉਹ ਆਪਣਾ ਅਖਾੜਾ ਲਗਾਉਣਾ ਬੰਦ ਕਰਨ । ਇਹ ਚੰਗੀ ਗੱਲ ਨਹੀਂ ਹੈ । ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਰੁਤਬਾ ਦਿੱਤਾ ਹੈ,ਉਸ ਨੂੰ ਸਾਂਭ ਕੇ ਰੱਖਣ । ਤਜ਼ੁਰਬੇਕਾਰ ਵਾਲੀਆਂ ਗੱਲਾਂ ਕਰਨ । 2 ਦਿਨ ਬਾਅਦ ਕਾਂਗਰਸ ਨੇ ਪੰਜਾਬ ਵਿੱਚ ਧਰਨੇ ਦੇਣੇ ਹਨ । ਉੱਥੇ ਸਟੇਜ ‘ਤੇ ਆਕੇ ਆਪਣੇ ਵਿਚਾਰ ਰੱਖਣ। ਬਾਜਵਾ ਨੇ ਕਿਹਾ ਸਿੱਧੂ ਦੀ ਪ੍ਰਧਾਨਗੀ ਵਿੱਚ ਕਾਂਗਰਸ ਦਾ ਜੋ ਹਾਲ ਹੋਇਆ ਹੈ ਉਹ ਸਾਰਿਆਂ ਨੇ ਵੇਖਿਆ ਹੈ 78 ਸੀਟਾਂ ਤੋਂ 18 ਸੀਟਾਂ ‘ਤੇ ਆ ਗਏ । ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ।
ਮਜੀਠੀਆਂ ਨੂੰ ਸੰਮਨ ਜਾਰੀ ਕਰਨ ਦਾ ਵਿਰੋਧ ਕੀਤਾ
ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮਜੀਠੀਆ ਨੂੰ ਸੰਮਨ ਜਾਰੀ ਕਰਨ ਦਾ ਵਿਰੋਧ ਕੀਤਾ ਉਨ੍ਹਾਂ ਨੇ ਕਿਹਾ ਇਹ ਸਿਆਸੀ ਗਲਤੀਆਂ ਹਨ। ਦਿੱਲੀ ਦੇ ਡਿਪਟੀ ਸੀਐੱਮ ਅਤੇ ਤਿੰਨ ਮੰਤਰੀ ਜੇਲ੍ਹ ਵਿੱਚ ਹਨ । ਕੇਜਰੀਵਾਲ ਦੇ ਵੀ ਅੰਦਰ ਜਾਣ ਦੀ ਤਿਆਰੀ ਹੈ । ਉੱਥੇ ਤੁਸੀਂ ਸ਼ੋਰ ਮਚਾ ਰਹੇ ਹੋ ਪੰਜਾਬ ਵਿੱਚ ਨਿੱਜੀ ਰੰਜਿਸ਼ ਕੱਢ ਰਹੇ ਹੋ।
ਬਾਜਵਾ ਨੇ ਕਿਹਾ ਕੇਜਰੀਵਾਲ ਡਰਾਮੇਬਾਜ਼ੀ ਕਰਦਾ ਹੈ ਭਗਵੰਤ ਮਾਨ ਕਲਾਕਾਰ ਹੈ । ਦੋਵੇ ਮਿਲ ਕੇ ਲੋਕਾਂ ਨੂੰ ਗੰਮਰਾਹ ਕਰ ਰਹੇ ਹਨ । ਔਰਤਾਂ ਨੂੰ 1 ਹਜ਼ਾਰ ਮਹੀਨਾ ਦੇਣ ਦਾ ਵਾਅਦ ਕਰਕੇ ਵੋਟ ਲਏ । ਕਿਸਾਨਾਂ ਦੇ ਨਾਲ ਧੋਖਾ ਕੀਤਾ । ਬਾਜਵਾ ਨੇ ਸੀਐੱਮ ਮਾਨ ਦੀ ਪਤਨੀ ਨੂੰ ਮਿਲੀ ਸੁਰੱਖਿਆ ਨੂੰ ਲੈਕੇ ਵੀ ਸਵਾਲ ਕੀਤਾ । ਉਨ੍ਹਾਂ ਕਿਹਾ ਉਹ ਸੀਐੱਮ ਦੀ ਪਤਨੀ ਹਨ ਕੋਈ ਅਹੁਦਾ ਨਹੀਂ ਹੈ ਫਿਰ ਇੰਨੀ ਸੁਰੱਖਿਆ ਕਿਉਂ ਦਿੱਤੀ ਗਈ। ਦਰਅਸਲ ਉਨ੍ਹਾਂ ਨੂੰ ਡਰ ਹੈ ਕਿ ਲੋਕ ਘੇਰ ਕੇ ਸਵਾਲ ਨਾ ਪੁੱਛ ਲੈਣ। ਕੇਂਦਰ ਸਰਕਾਰ ਦੀ ਯੋਜਨਾ ਨੂੰ ਲੈਕੇ ਪੰਜਾਬ ਦੇ ਰਾਜਪਾਲ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਲੈਕੇ ਵੀ ਬਾਜਵਾ ਨੇ ਸਵਾਲ ਕੀਤੇ । ਉਨ੍ਹਾਂ ਕਿਹਾ ਕਿ ਰਾਜਪਾਲ ਸੰਵਿਧਾਨਕ ਅਹੁਦੇ ‘ਤੇ ਹਨ ਉਨ੍ਹਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਹੈ ।