Punjab

ਪ੍ਰਤਾਪ ਬਾਜਵਾ ਨੇ ਮੰਗਿਆ ਕੈਪਟਨ ਅਮਰਿੰਦਰ ਤੋਂ 3 ਕਰੋੜ ਦਾ ਹਿਸਾਬ ! ਕਿਹਾ ਝੂਟੇ ਖਾਦੇ ਹੁਣ ਕਰੋ Payment

 

ਬਿਊਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇੱਕ ਚਾਪਰ ਟੈਕਸੀ ਹਾਇਰ ਕੰਪਨੀ ਦੇ ਤਿੰਨ ਕਰੋੜ ਨਹੀਂ ਦਿੱਤੇ ਹਨ । ਇਹ ਇਲਜ਼ਾਮ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਲਗਾਇਆ ਹੈ । ਉਨ੍ਹਾਂ ਨੇ ਦੱਸਿਆ ਅਸਲ ਰਕਮ 2.1 ਕਰੋੜ ਰੁਪਏ ਸੀ ਪਰ ਵਿਆਜ ਸਮੇਤ ਇਹ ਹੁਣ ਸਾਢੇ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਾਜਵਾ ਨੇ ਕਿਹਾ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਨੇ ਪਹਿਲਾਂ ਤੇਲੰਗਾਨਾ ਨੂੰ ਹੈਲੀਕਾਪਟਰ ਦਿੱਤਾ,ਫਿਰ ਆਪਣੇ ਦੋਸਤਾਂ ਨੂੰ ਪੈਸੇ ਦੇਣ ਵੇਲੇ ਪਿੱਛੇ ਹੱਟ ਗਏ। ਬਾਜਵਾ ਨੇ ਦੱਸਿਆ ਕਿ ਇਸ ਦੇ ਲਈ ਕੁਝ ਅਡਵਾਂਸ ਪੇਮੈਂਟ ਵੀ ਕੀਤੀ ਗਈ, ਬਾਜਵਾ ਨੇ ਮੰਗ ਕੀਤੀ ਕੈਪਟਨ ਨੂੰ ਕਿਹਾ ਕੰਪਨੀ ਦਾ ਇੱਕ-ਇੱਕ ਪੈਸੇ ਵਾਪਸ ਕੀਤਾ ਜਾਵੇ।

ਬਾਜਵਾ ਦਾ ਟਵੀਟ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਸਤ ਲੈਫਟਿਨੈਂਟ ਕਰਨਲ ਅਨਿਲ ਰਾਜ ਦੀ ਮਦਦ ਨਾਲ ਚਾਪਰ ਟੈਕਸੀ ਹਾਇਰ ਕੰਪਨੀ ਤੋਂ ਇੱਕ ਚਾਪਰ ਲਿਆ ਸੀ । ਕੈਪਟਨ ਨੇ ਸਾਲ 2019 ਵਿੱਚ ਲੋਕਸਭਾ ਚੋਣਾਂ ਵਿੱਚ ਇਸ ਦੀ ਵਰਤੋਂ ਕੀਤੀ ਸੀ ।
ਲੈਫਟੀਨੈਂਟ ਅਨਿਲ ਰਾਜ ਨੂੰ ਪੇਮੈਂਟ ਹਾਸਿਲ ਕਰਨ ਦੇ ਲਈ 4 ਸਾਲ ਦਾ ਇੰਤਜ਼ਾਰ ਕਰਨਾ ਪਿਆ ਹੈ । ਬਾਜਵਾ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਬੀਜੇਪੀ ਦੇ ਸੀਨੀਅਰ ਆਗੂ ਹਨ । ਜੇਕਰ ਕੈਪਟਨ ਆਪਣੇ ਪੈਸੇ ਨਹੀਂ ਵਾਪਸ ਕਰ ਸਕਦੇ ਹਨ ਤਾਂ ਉਹ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਸਬੰਧ ਵਿੱਚ ਅਪੀਲ ਕਰਦੇ ਹਨ ਕਿ ਬੀਜੇਪੀ ਇਹ ਪੈਸਾ ਵਾਪਸ ਕਰੇ।

ਪਰਨੀਤ ਕੌਰ ਨੂੰ ਵੀ ਘੇਰਿਆ

ਬਾਜਵਾ ਨੇ ਕਿਹਾ ਪਰਨੀਤ ਕੌਰ ਦੇ ਪਤੀ ਅਤੇ ਧੀ ਬੀਜੇਪੀ ਵਿੱਚ ਹੈ,ਉਹ ਆਪ ਵੀ ਬੀਜੇਪੀ ਵਿੱਚ ਹਨ। ਘੱਟੋ-ਘੱਟ ਕੋਈ ਅਸੂਲਾ ਦੀ ਸਿਆਸਤ ਤਾਂ ਕਰਨ । ਉਨ੍ਹਾਂ ਨੇ ਕਿਹਾ ਪਰਨੀਤ ਕੌਰ ਨੂੰ ਪਾਰਟੀ ਤੋਂ ਬਾਹਰ ਕਰਨ ਵਿੱਚ ਕਾਂਗਰਸ ਨੇ ਪਹਿਲਾਂ ਹੀ ਦੇਰੀ ਕਰ ਦਿੱਤੀ ਹੈ । ਤਕਰੀਬਨ 10 ਦਿਨ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਮੀਟਿੰਗ ਹੋਈ ਸੀ ਅਤੇ ਕਿਹਾ ਗਿਆ ਸੀ ਜੇਕਰ ਪਰਨੀਤ ਕੌਰ ਆਪ ਪਾਰਟੀ ਨਹੀਂ ਛੱਡ ਦੀ ਹੈ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇ।