ਬਿਊਰੋ ਰਿਪੋਰਟ : ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵਿਧਾਨਸਭਾ ਦੀ ਜ਼ਮੀਨ ਦੇਣ ਦੇ ਵਿਰੋਧ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਪਹੁੰਚੇ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ INDIA ਗਠਜੋੜ ਨੂੰ ਲੈਕੇ ਘਿਰ ਦੇ ਹੋਏ ਨਜ਼ਰ ਆਏ । ਹਾਲਾਂਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਤਲਖ ਸ਼ਬਦਾਂ ਵਿੱਚ ਕਿਹਾ ਅਸੀਂ ਆਪ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ ਹਾਂ,ਐਂਟੀ ਪੰਜਾਬ ਹੈ, ਸਾਡੇ ਵਰਕਰ ਕਦੇ ਵੀ ਇਸ ਗਠਜੋੜ ਨੂੰ ਕਬੂਲ ਨਹੀਂ ਕਰਨਗੇ । ਆਪ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ । ਸਾਡਾ ਪੰਜਾਬ ਵਿੱਚ ਆਪ ਨਾਲ ਕੋਈ ਗਠਜੋੜ ਨਹੀਂ ਹੈ,ਅਸੀਂ ਹਾਈਕਮਾਨ ਦੇ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ ਉਮੀਦ ਹੈ ਹਾਈਕਮਾਨ ਸਾਡੀ ਗੱਲ ਮੰਨੇਗਾ । ਬਾਜਵਾ ਨੇ ਕਿਹਾ ਜਿੱਥੇ ਤੱਕ ਗੱਲ ਆਰਡੀਨੈਂਸ ਦੀ ਹੈ ਬੀਜੇਪੀ ਜਿੱਥੇ ਵੀ ਰਾਜਪਾਲ ਦੇ ਜ਼ਰੀਏ ਸੰਵਿਧਾਨ ਦੀ ਉਲੰਘਣਾ ਕਰੇਗੀ ਅਸੀਂ ਵਿਰੋਧ ਕਰਾਂਗੇ । ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰੁੱਖ ਬਾਜਵਾ ਤੋਂ ਬਿਲਕੁਲ ਉਲਟ ਸੀ ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਮੈਂ ਹਾਈਕਮਾਨ ਦੇ ਹਰ ਫੈਸਲੇ ਨਾਲ ਹਾਂ । ਪੰਜਾਬ ਵਿੱਚ ਮਾਨ ਸਰਕਾਰ ਨੂੰ ਸਾਡੇ ਖਿਲਾਫ ਜੋ ਕਾਰਵਾਈ ਕਰਨੀ ਹੈ ਉਸ ਨੂੰ ਕਰ ਲੈਣ ਦਿਉ ਸਾਨੂੰ ਕੋਈ ਪਰਵਾ ਨਹੀਂ ਹੈ । ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ INDIA ਗਠਜੋੜ ਦੀ ਹਮਾਇਤ ਕਰਦੇ ਹੋਏ ਕਿਹਾ ਸੀ ਲੋਕਤੰਤਰ ਅਤੇ ਤਾਨਾਸ਼ਾਹੀ ਦੀ ਲੜਾਈ ਹੈ ਇਸ ਦੇ ਖਿਲਾਫ ਸਾਨੂੰ ਮਿਲ ਕੇ ਲੜਨਾ ਹੋਵੇਗਾ । INDIA ਗਠਜੋੜ ਮਿਲਕੇ ਸੰਵਿਧਾਨ ਨੂੰ ਬਚਾਏਗਾ ਅਤੇ ਲੋਕਾਂ ਦੇ ਮੁੱਦੇ ਚੁੱਕੇਗਾ । ਉਨ੍ਹਾਂ ਨੇ ਕਿਧਰੇ ਵੀ ਆਪ ਦੇ ਇਸ ਗਠਜੋੜ ਵਿੱਚ ਸ਼ਾਮਲ ਹੋਣ ਨੂੰ ਲੈਕੇ ਸਵਾਲ ਨਹੀਂ ਚੁੱਕੇ ਸਨ ।
ਉਧਰ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਨੇ ਕਾਂਗਰਸ ਅਤੇ ਆਪ ਦੋਵਾਂ ‘ਤੇ ਨਿਸ਼ਾਨਾ ਲਗਾਇਆ । ਮਜੀਠਿਆ ਨੇ ਕਿਹਾ ਕਾਂਗਰਸ ਨੂੰ ਹੁਣ ਵਿਰੋਧੀ ਧਿਰ ਦੀ ਕੁਰਸੀ ਛੱਡ ਕੇ ਸਰਕਾਰ ਨਾਲ ਬੈਠਣਾ ਚਾਹੀਦਾ ਹੈ । ਉਨ੍ਹਾਂ ਨੇ ਵੜਿੰਗ ਅਤੇ ਬਾਜਵਾ ਦੇ ਪੁਰਾਣੇ ਵੀਡੀਓ ਅਤੇ ਕਾਂਗਰਸ ਦੇ ਆਗੂਆਂ ਨਾਲ ਭਗਵੰਤ ਮਾਨ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਕਿਹਾ ਇਹ ਗਠਜੋੜ ਪਹਿਲਾਂ ਤੋਂ ਹੀ ਸੀ । ਮਜੀਠਿਆ ਨੇ ਪੁੱਛਿਆ ਕਿ ਹੁਣ ਭਗਵੰਤ ਮਾਨ ਕਾਂਗਰਸ ਦੇ ਆਗੂਆਂ ਖਿਲਾਫ ਕਾਰਵਾਈ ਕਰਨਗੇ । ਉਧਰ ਸੁਖਬੀਰ ਸਿੰਘ ਬਾਦਲ ਨੇ ‘ਪੁੱਤ ਦਿੱਲੀ ਦੇ’ ਇੱਕ ਪੋਸਟਰ ਜਾਰੀ ਕਰਕੇ ਆਪ ਅਤੇ ਕਾਂਗਰਸ ਖਿਲਾਫ ਡਬਲ ਹਮਲਾ ਕੀਤਾ ।
ਪੋਸਟਰ ਵਿੱਚ ਰਾਹੁਲ ਸੋਨੀਆ ਅਤੇ ਕੇਜਰੀਵਾਲ ਦੀ ਉੱਤੇ ਫੋਟੋ ਲੱਗੀ ਹੈ ਹੇਠਾਂ ਪ੍ਰਤਾਪ ਸਿੰਗ ਬਾਜਵਾ,ਰਾਜਾ ਵੜਿੰਗ,ਭਗਵੰਤ ਮਾਨ,ਸੁਖਜਿੰਦਰ ਰੰਧਾਵਾ ਅਤੇ ਹਰਪਾਲ ਚੀਮਾ ਦੀ ਫੋਟੋ ਹੈ । ਇਸ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਲੰਮਾ ਚੋੜਾ ਕੈਪਸ਼ਨ ਵੀ ਲਿਖਿਆ ਹੈ।
ਦਿੱਲੀ ਤੋਂ ਖਿੱਚੀ ਡੋਰ ‘ਤੇ ਨੱਚਣਗੇ ਪੰਜਾਬ ਦੀਆਂ ਕਠਪੁਤਲੀਆਂ
ਸੁਖਬੀਰ ਸਿੰਘ ਬਾਦਲ ਨੇ INDIA ਵਿੱਚ ਕਾਂਗਰਸ ਅਤੇ ਆਪ ਦੇ ਸ਼ਾਮਲ ਹੋਣ ‘ਤੇ ਭੜਾਸ ਕੱਢ ਦੇ ਹੋਏ ਲਿਖਿਆ ਪੰਜਾਬ ਦੇ ਇਹ ਆਗੂ ਦਿੱਲੀ ਦੀ ਕਠਪੁਤਰੀਆਂ ਹਨ। ਇਹ ਦਿੱਲੀ ਤੋਂ ਖਿੱਚੀ ਡੋਰ ਦੇ ਮੁਤਾਬਿਕ ਹੀ ਚੱਲਣਗੀਆਂ। ਉਨ੍ਹਾਂ ਕਿਹਾ ਪੰਜਾਬ ਦੇ ਇਹ ਆਗੂ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਨੂੰ ਛੱਡ ਕੇ ਰਾਹੁਲ ਅਤੇ ਅਰਵਿੰਦ ਕੇਜਰੀਵਾਲ ਦੀ ਪ੍ਰਮੋਸ਼ਨ ਦੇ ਕੰਮ ਕਰਨਗੇ । ਇਹ ਸਾਰੇ ਉਨ੍ਹਾਂ ਦੀ ਭਾਸ਼ਾ ਬੋਲਣਗੇ । ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸ ਦੇ ਹੋਏ ਕਿਹਾ ਹੁਣ ਇਹ ਵੇਖਣਾ ਵੀ ਸ਼ਾਨਦਾਰ ਹੋਵੇਗਾ ਕਿ ਹਵਾਬਾਜ ਮੁੱਖ ਮੰਤਰੀ ਭਗਵੰਤ ਮਾਨ ‘ਮਾਨ ਮੇਡ ਫਲਡ ਟਰੈਜੇਡੀ ‘ ਦੀ ਜਮੀਨੀ ਹਰੀਕਤ ਦੇ ਉੱਤੇ ਪਾਣੀ ਦੀ ਕਬਰਾਂ ‘ਤੇ ਉੱਡ ਦੇ ਹੋਏ ਵਿਖਾਈ ਦੇਣਗੇ ।
PUPPETS AND THEIR PUPPETEERS IN THE #INDIA PUTLI-GHAR:
With strings pulled from Delhi, these figures filled with straw will be seen performing a puppet dance and disgrace Punjab by bartering away the Punjabis’ vital interests to promote Kejriwal and @RahulGandhi in the rest of… pic.twitter.com/1L0vWDoQGC
— Sukhbir Singh Badal (@officeofssbadal) July 19, 2023