‘ਦ ਖ਼ਾਲਸ ਬਿਊਰੋ : ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ (Supreme Court) ਨੇ ਕਿਸੇ ਵੀ ਕੈਦੀ (Prisnor) ਦੀ ਸਜ਼ਾ (Punishment) ਵਿੱਚ ਪੈਰੋਲ (Parole) ਦਾ ਸਮਾਂ ਨਾ ਗਿਣਨ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਕਿਸੇ ਵੀ ਕੈਦੀ ਦੀ ਸਮੇਂ ਤੋਂ ਪਹਿਲਾਂ ਕੀਤੀ ਰਿਹਾਈ ਦੌਰਾਨ ਉਸ ਵੱਲੋਂ ਲਈ ਗਈ ਪੈਰੋਲ ਨੂੰ ਉਸ ਦੀ ਸਜ਼ਾ ਦੇ ਸਮੇਂ ਵਿੱਚ ਨਹੀਂ ਗਿਣਿਆ ਜਾਵੇਗਾ।
ਅਦਾਲਤ ਨੇ ਬੰਬੇ ਹਾਈ ਕੋਰਟ ਦੇ ਜਸਟਿਸ ਐੱਮ.ਆਰ. ਸ਼ਾਹ ਤੇ ਜਸਟਿਸ ਸੀ. ਟੀ. ਰਵੀ ਕੁਮਾਰ ਦੇ ਉਨ੍ਹਾਂ ਹੁਕਮਾਂ ਨੂੰ ਵੀ ਬਰਕਰਾਰ ਰੱਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੈਰੋਲ ਦੇ ਸਮੇਂ ਨੂੰ ਸਜ਼ਾ ਵਿੱਚ ਜੋੜਿਆ ਗਿਆ ਤਾਂ ਰਸੂਖਦਾਰ ਕੈਦੀ ਇਸ ਦਾ ਲਾਹਾ ਲੈਂਦਿਆਂ ਵਾਰ ਵਾਰ ਪੈਰੋਲ ਲੈਣਗੇ।