Punjab

ਕਾਨੂੰਨ ਤੋਂ ਆਸਾਂ ਖਤਮ, ਹੁਣ ਲੋਕਾਂ ਦੀ ਕਚਿਹਰੀ ਕਰੇਗੀ ਬੇਅਦਬੀ ਦੇ ਮਾਮਲਿਆਂ ਦਾ ਫੈਸਲਾ : ਢੀਂਡਸਾ

ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਲੋਕਾਂ ਦੇ ਵਿਸ਼ਵਾਸ਼ ਕਾਰਨ ਹੋ ਰਿਹਾ * ਬਾਦਲ ਪਰਿਵਾਰ ਨੂੰ ਕੀਲਨ ਚਿੱਟ ਕਈ ਸਵਾਲ ਖੜ੍ਹੇ ਕਰਦਾ ਹੈ

* ਸਰਕਾਰ ਨੇ ਇਸ ਮਾਮਲੇ ਵਿੱਚ ਜਾਣਬੁੱਝ ਕੇ ਦਖਲ ਦਿੱਤਾ * ਐਡਵੋਕੇਟ ਜਨਰਲ ਦੀ ਨਾ-ਸਮਝੀ ਕਾਰਨ ਇਸ ਕੇਸ ਦਾ ਇਹ ਹਾਲ ਹੋਇਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਹਾਈਕੋਰਟ ਦਾ ਤਲਖ ਫੈਸਲਾ ਆਉਣ ਮਗਰੋਂ ਪੂਰੀ ਸਿੱਖ ਕੌਮ ਨਿਰਾਸ਼ਾ ਮਹਿਸੂਸ ਕਰ ਰਹੀ ਹੈ। ਲੰਬੇ ਸਮੇਂ ਤੱਕ ਚੱਲੇ ਕੇਸ ਵਿੱਚੋਂ ਅਖੀਰ ਕੋਈ ਵੀ ਪੁਖਤਾ ਫੈਸਲਾ ਨਹੀਂ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਇਸੇ ਦੇ ਰੋਸ ਵਜੋਂ ਅੱਜ ਮੁਹਾਲੀ ਦੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਵਿੱਖੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਇਕੱਤਰਤਾ ਹੋਈ। ਇਸ ਮੌਕੇ ਹਾਜ਼ਿਰ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦ ਖਾਲਸ ਟੀਵੀ ਨਾਲ ਵਿਸ਼ੇਸ਼ ਤੌਰ ਤੇ ਗੱਲ ਬਾਤ ਕਰਦਿਆਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਹਾਈਕੋਰਟ ਦੇ ਫੈਸਲੇ ਨੇ ਲੋਕਾਂ ਦੀਆਂ ਕਾਨੂੰਨ ਤੋਂ ਆਸਾਂ ਖਤਮ ਕਰ ਦਿੱਤੀਆਂ ਹਨ। ਹੁਣ ਕਾਨੂੰਨ ਤੋਂ ਕਿਸੇ ਇਨਸਾਫ ਦੀ ਆਸ ਨਹੀਂ ਬਣਦੀ ਹੈ। ਇਸ ਮਾਮਲੇ ਦੀ ਸੀਬੀਆਈ ਤੱਕ ਜਾਂਚ ਕਰ ਚੁੱਕੀ ਹੈ ਪਰ ਹੁਣ ਤੱਕ ਨਤੀਜਾ ਜੀਰੋ ਹੀ ਰਿਹਾ ਹੈ।

ਐਡਵੋਕੇਟ ਜਨਰਲ ਦੀ ਨਾ-ਸਮਝੀ ਨਾਲ ਹੋਇਆ ਕੇਸ ਦਾ ਇਹ ਹਾਲ

ਢੀਂਡਸਾ ਨੇ ਕਿਹਾ ਕਿ ਹੁਣ ਇਸਦਾ ਫੈਸਲਾ ਲੋਕਾਂ ਦੀ ਕਚਹਿਰੀ ਕਰੇਗੀ। ਬਾਦਲ ਪਰਿਵਾਰ ਨੂੰ ਮਿਲੀ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤਾਂ ਇਸ ਮਾਮਲੇ ਵਿੱਚ ਕੋਈ ਪਾਰਟੀ ਨਹੀਂ ਸੀ। ਇਹ ਕਲੀਨ ਚਿੱਟ ਹੀ ਸਵਾਲ ਖੜ੍ਹੇ ਕਰਦੀ ਹੈ ਕਿ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਹੈ। ਇਸਦੀ ਜਾਂਚ ਵਿੱਚ ਸਰਕਾਰ ਦਾ ਦਖਲ ਜਾਣਬੁੱਝ ਕੇ ਹੈ। ਐਡਵੋਕੇਟ ਜਨਰਲ ਦੀ ਨਾ-ਸਮਝੀ ਦਾ ਸਬੂਤ ਹੈ ਕਿ ਇਹ ਕੇਸ ਇਥੇ ਆ ਕੇ ਮੁੱਕਿਆ ਹੈ।

ਲੋਕਾਂ ਦਾ ਵਿਸ਼ਵਾਸ਼ ਹੈ ਤਾਂ ਹੀ ਹੋ ਰਿਹਾ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ

30 ਅਪ੍ਰੈਲ ਨੂੰ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਕੁੰਵਰ ਵਿਜੇ ਪ੍ਰਤਾਪ ਦੇ ਸਨਮਾਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਉਨ੍ਹਾਂ ‘ਤੇ ਭਰੋਸਾ ਹੈ, ਤਾਂ ਹੀ ਇਹ ਸਨਮਾਨ ਕੀਤਾ ਜਾ ਜਾ ਰਿਹਾ ਹੈ। ਅਸੀਂ ਆਪ ਉਨ੍ਹਾਂ ਦੇ ਇਸ ਸਨਮਾਨ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਨੇ ਨੌਕਰੀ ਤੱਕ ਛੱਡ ਦਿੱਤੀ ਹੈ ਤੇ ਕੋਈ ਇੰਨੀ ਵੱਡੀ ਪੋਸਟ ਅੱਖਾਂ ਬੰਦ ਕਰਕੇ ਨਹੀਂ ਛੱਡਦਾ। ਕੁੰਵਰ ਵਿਜੇ ਪ੍ਰਤਾਪ ਨੇ ਕੇਸ ਲੜਨ ਦੀ ਜੋ ਗੱਲ ਕਹੀ ਹੈ, ਉਹ ਵੀ ਕਾਬਿਲੇਤਾਰੀਫ ਹੈ। ਉਨ੍ਹਾਂ ਕਿਹਾ ਹਾਈਕੋਰਟ ਨੇ ਜੋ ਤਲਖੀਆਂ ਨਾਲ ਇਸ ਫੈਸਲੇ ਦੀ ਕਾਪੀ ਨੂੰ ਜਨਤਕ ਕੀਤਾ ਹੈ, ਉਸ ਨਾਲ ਸਾਰੀ ਸਿੱਖ ਕੌਮ ਦੀ ਉਮੀਦ ਖਤਮ ਹੋ ਗਈ ਹੈ।