India

ਬਿਹਾਰ ਦੇ ਸੰਸਦ ਮੈਂਬਰ ਨੂੰ ਗੈਂਗਸਟਰ ਦੀ ਧਮਕੀ!

ਬਿਉਰੋ ਰਿਪੋਰਟ –  ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ (Pappu Yadav) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਲਾਰੈਂਸ ਗੈਂਗ ਨੇ ਦਿੱਤੀ ਹੈ। ਕਾਲ ਯੂਏਈ ਨੰਬਰ ਤੋਂ ਆਈ ਹੈ। ਪੱਪੂ ਯਾਦਵ ਨੇ ਕਾਲ ਦੀ ਰਿਕਾਰਡਿੰਗ ਡੀਜੀਪੀ ਨੂੰ ਭੇਜ ਦਿੱਤੀ ਹੈ। ਇਸ ਰਿਕਾਰਡਿੰਗ ‘ਚ ਦਾਅਵਾ ਕੀਤਾ ਗਿਆ ਹੈ ਕਿ ‘ਉਹ ਪੱਪੂ ਯਾਦਵ ਦੇ ਕਈ ਟਿਕਾਣਿਆਂ ਨੂੰ ਲਗਾਤਾਰ ਰੀਕ ਕਰ ਰਿਹਾ ਹੈ ਅਤੇ ਉਸ ਨੂੰ ਮਾਰ ਦੇਵੇਗਾ।’

ਫੋਨ ਕਰਨ ਵਾਲੇ ਨੇ ਪੱਪੂ ਯਾਦਵ ਨੂੰ ਸਲਮਾਨ ਖਾਨ ਮਾਮਲੇ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਹੈ। ਧਮਕੀ ਦੇਣ ਵਾਲੇ ਦਾ ਦਾਅਵਾ ਹੈ ਕਿ ਲਾਰੈਂਸ ਬਿਸ਼ਨੋਈ 1 ਲੱਖ ਰੁਪਏ ਪ੍ਰਤੀ ਘੰਟਾ ਦੇ ਕੇ ਜੇਲ੍ਹ ਵਿੱਚ ਜੈਮਰ ਬੰਦ ਕਰਵਾ ਕੇ ਪੱਪੂ ਯਾਦਵ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੱਪੂ ਯਾਦਵ ਫ਼ੋਨ ਨਹੀਂ ਚੁੱਕ ਰਿਹਾ।

ਇਹ ਵੀ ਪੜ੍ਹੋ –  ਵਿਵਾਦਤ ਬਿਆਨ ‘ਤੇ ਰਾਜਾ ਵੜਿੰਗ ਦਾ ਮੁਆਫ਼ੀਨਾਮਾ