India

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ : ਗ੍ਰਿਫਤਾਰ ਨੀਲਮ ਦੇ ਸਮਰਥਨ ‘ਚ ਆਏ ਕਿਸਾਨ ਤੇ ਖਾਪ ਪੰਚਾਇਤਾਂ…

Delhi Police, Parliament security breach, khap panchyat

ਚੰਡੀਗੜ੍ਹ- ਸੰਸਦ ਦੀ ਸੁਰੱਖਿਆ ਵਿੱਚ ਢਿੱਲ ਦੇਣ ਦੇ ਮਾਮਲੇ ਵਿੱਚ ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ ਔਰਤ ਨੀਲਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਇਸ ਮਾਮਲੇ ਵਿੱਚ ਜੀਂਦ ਦੇ ਕਿਸਾਨ ਅਤੇ ਖਾਪਾਂ ਨੀਲਮ ਦੇ ਸਮਰਥਨ ਵਿੱਚ ਆ ਗਈਆਂ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਨੀਲਮ ਨੂੰ ਜਲਦੀ ਤੋਂ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਉਹ ਜੀਂਦ ਦੀ ਇਤਿਹਾਸਕ ਧਰਤੀ ਤੋਂ ਵੱਡਾ ਫੈਸਲਾ ਲੈਣਗੇ।

ਕਿਸਾਨ ਕਰਨਗੇ ਪ੍ਰਦਰਸ਼ਨ

ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਅੱਜ ਜੀਂਦ ਵਿੱਚ ਹੀ ਪ੍ਰਦਰਸ਼ਨ ਕਰਨਗੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜੇ ਜੀਂਦ ਦੇ ਉਚਾਨਾ ਵਿਖੇ ਇਕੱਠੇ ਹੋਣਗੇ। ਕਿਸਾਨ ਆਗੂ ਆਜ਼ਾਦ ਪਾਲਵ ਦਾ ਕਹਿਣਾ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਲਗਤਾਰ ਵਧ ਰਹੀ ਹੈ ਅਤੇ ਰੋਸ ਵਿੱਚ ਨੀਲਮ ਬੇਟੀ ਸਹੀ ਕੀਤਾ ਹੈ।

ਖਾਪ ਪੰਚਾਇਤ ਨੇ ਨੀਲਮ ਦਾ ਸਮਰਥਨ ਕੀਤਾ

ਜਾਣਕਾਰੀ ਮੁਤਾਬਕ ਹਰਿਆਣਾ ਦੇ ਜੀਂਦ ‘ਚ ਖਾਪ ਪੰਚਾਇਤ ਨੇ ਨੀਲਮ ਦਾ ਸਮਰਥਨ ਕੀਤਾ ਹੈ ਅਤੇ ਉਸਦੀ ਜਲਦੀ ਰਿਹਾਈ ਦੀ ਮੰਗ ਕੀਤੀ ਹੈ। ਖਾਪਾਂ ਦਾ ਕਹਿਣਾ ਹੈ ਕਿ ਨੀਲਮ ਨੇ ਜੋ ਵੀ ਕੀਤਾ ਉਹ ਸਹੀ ਕੀਤਾ ਹੈ ਅਤੇ ਜੇਕਰ ਪੁਲਿਸ ਉਸ ਨੂੰ ਜਲਦੀ ਰਿਹਾਅ ਨਹੀਂ ਕਰਦੀ  ਤਾਂ ਅੱਜ ਜੀਂਦ ਵਿੱਚ ਪੰਚਾਇਤ ਬੁਲਾ ਕੇ ਵਿਚਾਰਾਂ ਕੀਤੀਆਂ ਜਾਣਗੀਆਂ।

ਖਾਪਾਂ ਦਾ ਕਹਿਣਾ ਹੈ ਕਿ ਪੂਨਮ ਇੱਕ ਪੜ੍ਹੀ-ਲਿਖੀ ਤੇ ਸੱਭਿਅਕ ਕੁੜੀ ਹੈ। ਉਹ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਆਉਂਦੀ ਰਹੀ ਸੀ। ਇੰਨਾ ਹੀ ਨਹੀਂ ਨੀਲਮ ਨੇ ਜੰਤਰ-ਮੰਤਰ ‘ਤੇ ਖਿਡਾਰੀਆਂ ਦੀ ਹੜਤਾਲ ‘ਚ ਵੀ ਹਿੱਸਾ ਲਿਆ। ਹੁਣ ਉਹ ਬੇਰੁਜ਼ਗਾਰੀ ਦੇ ਮੁੱਦੇ ‘ਤੇ ਲੜਾਈ ਲੜ ਰਹੀ ਹੈ।

ਨੀਲਮ ਕੌਣ ਹੈ

42 ਸਾਲਾ ਨੀਲਮ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਖੁਰਦ ਘਸੋ ਦੀ ਰਹਿਣ ਵਾਲੀ ਹੈ। ਇਸ ਸਮੇਂ ਉਹ ਹਿਸਾਰ ਦੇ ਇੱਕ ਪੀਜੀ ਵਿੱਚ ਰਹਿੰਦੀ ਸੀ ਅਤੇ ਹਰਿਆਣਾ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਸ ਦੀ ਰਾਜਨੀਤੀ ਵਿਚ ਬਹੁਤ ਦਿਲਚਸਪੀ ਹੈ। ਗ੍ਰਿਫਤਾਰੀ ਤੋਂ ਬਾਅਦ ਨੀਲਮ ਨੇ ਕਿਹਾ ਸੀ ਕਿ ਉਹ ਬੇਰੋਜ਼ਗਾਰੀ ਖਿਲਾਫ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਕਿਸੇ ਸੰਗਠਨ ਨਾਲ ਜੁੜੀ ਨਹੀਂ ਹੈ। ਪੁਲਿਸ ਹੁਣ ਤੱਕ ਨੀਲਮ ਸਮੇਤ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਕ ਮੁਲਜ਼ਮ ਲਲਿਤ ਦੀ ਭਾਲ ਜਾਰੀ ਹੈ।

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ