India

ਅਡਾਨੀ ਤੇ ਚਰਚਾ ਨਹੀਂ ਛੱਡਾਗੇ! 12ਵੇਂ ਦਿਨ ਵੀ ਨਹੀਂ ਚੱਲੀ ਸੰਸਦ

ਬਿਉਰੋ ਰਿਪੋਰਟ – ਪਾਰਲੀਮੈਂਟ (Parliament) ਦਾ ਸੈਸ਼ਨ 12ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਵਾਰ ਕਈ ਦਿਨ ਸੰਸਦ ਨਹੀਂ ਚੱਲ ਪਾਈ ਕਿਉਂਕਿ ਸੰਸਦ ਵਿਚ ਗੌਤਮ ਅਡਾਨੀ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਅਡਾਨੀ ਦੇ ਮੁੱਦੇ ਤੇ ਚਰਚਾ ਨਹੀਂ ਛੱਡਾਂਗੇ। ਰਾਹੁਲ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਵੀ ਮੁਲਾਕਾਤ ਕੀਤੀ ਅਤੇ ਕਾਰਵਾਈ ਤੋਂ ਅਪਮਾਨਜਨਕ ਟਿੱਪਣੀਆਂ ਨੂੰ ਹਟਾਉਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਉਦੇਸ਼ ਇਹ ਹੈ ਕਿ ਸੰਸਦ ਚੱਲੇ ਅਤੇ ਸਦਨ ਵਿੱਚ ਚਰਚਾ ਹੋਵੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ (ਸੱਤਾਧਾਰੀ ਪਾਰਟੀ) ਮੈਨੂੰ ਕੀ ਕਹਿੰਦੇ ਹਨ। ਅਸੀਂ ਚਾਹੁੰਦੇ ਹਾਂ ਕਿ 13 ਦਸੰਬਰ ਨੂੰ ਸੰਵਿਧਾਨ ‘ਤੇ ਚਰਚਾ ਹੋਵੇ। ਜੇਕਰ ਗੱਲ਼ ਰਾਜ ਸਭਾ ਦੀ ਕੀਤੀ ਜਾਵੇ ਤਾਂ ਇੱਥੇ ਵੀ ਅੱਜ ਰਾਜ ਸਭਾ ਵਿੱਚ ਚੇਅਰਮੈਨ ਜਗਦੀਪ ਧਨਖੜ ਖ਼ਿਲਾਫ਼ ਲਿਆਂਦੇ ਜਾ ਰਹੇ ਬੇਭਰੋਸਗੀ ਮਤੇ ਨੂੰ ਲੈ ਕੇ ਹੰਗਾਮਾ ਹੋਇਆ। ਰਾਜ ਸਭਾ ਪਹਿਲਾਂ ਦੁਪਹਿਰ 12 ਵਜੇ ਤੱਕ, ਫਿਰ 12 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਰਾਜ ਸਭਾ ਵਿੱਚ ਕਿਹਾ ਕਿ ਜਾਰਜ ਸੋਰੋਸ ਅਤੇ ਸੋਨੀਆ ਗਾਂਧੀ ਦੇ ਸਬੰਧਾਂ ਦਾ ਖੁਲਾਸਾ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ – ਇੰਡੀਆ ਗਠਜੋੜ ਦੀ ਹੁਣ ਸੁਪਰੀਮ ਕੋਰਟ ਜਾਣ ਦੀ ਤਿਆਰੀ! ਚੋਣਾਂ ਨਤੀਜਿਆਂ ਤੇ ਚੁੱਕੇ ਸਵਾਲ