Punjab

ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਪੁੱਤ ਦੀ ਗੋਆ ‘ਚ ਮਿਲੀ ਸ਼ੱਕੀ ਹਾਲਤ ‘ਚ ਲਾਸ਼ ! ਏਅਰਪੋਰਟ ਤੋਂ ਜੋੜੇ ਨੂੰ ਹਿਰਾਸਤ ‘ਚ ਲਿਆ !

ਬਿਉਰੋ ਰਿਪੋਰਟ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਭਰਾ ਦੀ ਗੋਆ ਵਿੱਚ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ । ਜਿੰਨਾਂ ਦੀ ਪਛਾਣ ਨਰੋਤਮ ਢਿੱਲੋਂ ਉਰਫ ਨਿਮਿਸ ਢਿੱਲੋਂ ਦੇ ਰੂਪ ਵਿੱਚ ਹੋਈ ਹੈ । ਉਨ੍ਹਾਂ ਦੀ ਲਾਸ਼
ਉੱਤਰੀ ਗੋਆ ਦੇ ਪੋਰਵਰਿਮ ਇਲਾਕੇ ਵਿੱਚ ਉਨ੍ਹਾਂ ਦੇ ਘਰ ਵਿੱਚ ਮਿਲੀ ਹੈ । ਮੌਤ ਦੀ ਅਸਲੀ ਵਜ੍ਹਾ ਬਾਰੇ ਹੁਣ ਤੱਕ ਪਤਾ ਨਹੀਂ ਚੱਲਿਆ ਹੈ,ਪਰ ਪੁਲਿਸ ਨੇ ਮੁੰਬਈ ਏਅਰਪੋਰਟ ‘ਤੇ ਇੱਕ ਜੋੜੇ ਨੂੰ ਹਿਰਾਸਤ ਵਿੱਚ ਲਿਆ ਹੈ । ਜੋ ਕਿ ਢਿੱਲੋਂ ਦੇ ਘਰ ਵਿੱਚ ਰੁਕਿਆ ਸੀ ।
3 ਹੋਰ ਔਰਤਾਂ ਦੀ ਵੀ ਤਲਾਸ਼ ਜਾਰੀ ।

ਮਿਲੀ ਜਾਣਕਾਰੀ ਦੇ ਮੁਤਾਬਿਕ ਢਿੱਲੋਂ ਦੇ ਘਰ ਉਸ ਵਕਤ ਜੋੜੇ ਤੋਂ ਇਲਾਵਾ ਤਿੰਨ ਹੋਰ ਔਰਤਾਂ ਵੀ ਰੁਕਿਆ ਸਨ । ਗੋਆ ਪੁਲਿਸ ਉਨ੍ਹਾਂ ਦੀ ਤਲਾਸ਼ ਵੀ ਕਰ ਰਹੀ ਹੈ। ਗੋਆ ਪੁਲਿਸ ਦੇ IG ਉਮਵੀਰ ਬਿਸ਼ਨੋਈ ਨੇ ਨਰੋਤਮ ਢਿੱਲੋਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਜਾਂਚ ਕੀਤੀ ਜਾ ਰਹੀ ਹੈ ਅਤੇ ਨਰੋਤਮ ਦੀ ਮੌਤ ਦੁਰਘਟਨਾ ਦੇ ਕਾਰਨ ਹੋਈ ਜਾਂ ਕੁਝ ਹੋਰ ਵਜ੍ਹਾ ਹੈ ।

ਨਰੋਤਮ ਢਿੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਭਰਾ ਸਨ । ਉਹ ਲੰਮੇ ਸਮੇਂ ਤੋਂ ਗੇਆ ਵਿੱਚ ਇਕੱਲੇ ਹੀ ਰਹਿੰਦੇ ਸਨ । ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ।