India Sports

ਗੋਲਡ ਮੈਡਲ ਤੋਂ ਖੁੰਝਿਆ ਲਕਸ਼ੈ ਸੇਨ! ਡੈਨਮਾਰਕ ਦੇ ਵਿਕਟਰ ਨੇ ਸੈਮੀਫਾਈਨਲ ‘ਚ ਹਰਾਇਆ, ਭਲਕੇ ਕਾਂਸੀ ਦੇ ਤਗਮੇ ਲਈ ਹੋਵੇਗਾ ਮੁਕਾਬਲਾ

ਬਿਉਰੋ ਰਿਪੋਰਟ: ਪੈਰਿਸ ਓਲੰਪਿਕ ਦੇ 8ਵੇਂ ਦਿਨ ਵੀ ਖੇਡਾਂ ਜਾਰੀ ਹਨ। ਲਕਸ਼w ਸੇਨ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਮੈਚ ਵਿੱਚ ਹਾਰ ਗਿਆ। ਉਸ ਨੂੰ ਸੈਮੀਫਾਈਨਲ ਵਿੱਚ ਡੈਨਮਾਰਕ ਦੇ ਐਕਸਲਸਨ ਵਿਕਟਰ ਨੇ 22-20, 21-14 ਨਾਲ ਹਰਾਇਆ। ਇਹ ਮੈਚ 54 ਮਿੰਟ ਤੱਕ ਚੱਲਿਆ। ਲਕਸ਼ੈ ਹੁਣ ਭਲਕੇ ਕਾਂਸੀ ਦੇ ਤਗਮੇ ਦਾ ਮੈਚ ਖੇਡੇਗਾ।

ਉੱਧਰ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਨੇ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ।

ਦੂਜੇ ਪਾਸੇ ਭਾਰਤੀ ਮੁੱਕੇਬਾਜ਼ ਲਵਲੀਨਾ ਨੂੰ ਮਹਿਲਾ ਮੁੱਕੇਬਾਜ਼ੀ ਦੇ 75 ਕਿਲੋਗ੍ਰਾਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਚੀਨ ਦੀ ਲੀ ਕਿਆਨ ਨੇ 4-1 ਨਾਲ ਹਰਾਇਆ।

ਪੈਰਿਸ ਓਲੰਪਿਕ ਵਿੱਚ ਭਾਰਤ ਨੇ ਹੁਣ ਤੱਕ 3 ਤਗਮੇ ਜਿੱਤੇ ਹਨ। ਇਹ ਸਾਰੇ ਮੈਡਲ ਸ਼ੂਟਿੰਗ ਵਿੱਚ ਆਏ ਹਨ। ਓਲੰਪਿਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ 3 ਤਗਮੇ ਜਿੱਤੇ ਹਨ। ਹੁਣ ਅੱਜ 4 ਅਗਸਤ ਨੂੰ ਭਾਰਤੀ ਖਿਡਾਰੀ ਬਾਕਸਿੰਗ, ਬੈਡਮਿੰਟਨ, ਸ਼ੂਟਿੰਗ, ਹਾਕੀ, ਸੇਲਿੰਗ ਅਤੇ ਐਥਲੈਟਿਕਸ ਵਿੱਚ ਖੇਡਦੇ ਨਜ਼ਰ ਆਉਣਗੇ।