International

ਵਿਗਿਆਨ ਦਾ ਨਵਾਂ ਕਾਰਨਾਮਾ, ਜੰਮੇ ਭਰੂਣ ਤੋਂ ਪੈਦਾ ਹੋਏ ਦੁਨੀਆ ਦੇ ‘ਸਭ ਤੋਂ ਪੁਰਾਣੇ ਬੱਚੇ’

babies born from embryos frozen, Twins, longest-frozen embryos

ਆਕਲੈਂਡ : ਅੱਜ ਵਿਗਿਆਨ ਦਿਨ ਪ੍ਰਤੀ ਦਿਨ ਨਵੇਂ-2 ਕਾਰਨਾਮੇ ਕਰਕੇ ਦੁਨੀਆਂ ਨੂੰ ਹੈਰਾਨ ਕਰ ਰਿਹਾ ਹੈ। ਅਜਿਹੇ ਹੀ ਇੱਕ ਮਾਮਲਾ ਸੁਰਖੀਆਂ ਬਟੋਰ ਰਿਹਾ ਹੈ। ਜੀ ਹਾਂ ਅਮਰੀਕਾ ਵਿੱਚ 30 ਸਾਲ ਪਹਿਲਾਂ ਜੰਮੇ ਹੋਏ ਭਰੂਣਾਂ(embryos frozen) ਤੋਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ। ਨੈਸ਼ਨਲ ਐਂਬ੍ਰੀਓ ਡੋਨੇਸ਼ਨ ਸੈਂਟਰ (NEDC) ਦਾ ਮੰਨਣਾ ਹੈ ਕਿ ਸਭ ਤੋਂ ਲੰਬੇ ਸਮੇਂ ਤੱਕ ਜੰਮੇ ਹੋਏ ਭਰੂਣ ਦੇ ਨਤੀਜੇ ਵਜੋਂ ਜੀਵਤ ਜਨਮ(birth) ਹੋਇਆ ਹੈ।

ਵੈਸਟ ਕੋਸਟ ਦੇ ਰਹਿਣ ਵਾਲੇ ਫਿਲਿਪ ਤੇ ਰੈਸ਼ਲ ਰਿੱਜਵੇਅ ਦੇ ਘਰ ਜੋੜੇ ਬੱਚਿਆਂ ਨੇ ਜਨਮ ਲਿਆ ਹੈ। ਖਾਸ ਗੱਲ ਹੈ ਕਿ ਬੱਚਿਆਂ ਨੇ ਜਿਸ ਭਰੂਣ (embryos) ਤੋਂ ਜਨਮ ਲਿਆ ਹੈ, ਉਸਨੂੰ 30 ਸਾਲ ਪਹਿਲਾਂ ਫਰੋਜ਼ਨ ਸਟੇਟ ਵਿੱਚ ਰੱਖਿਆ ਗਿਆ ਸੀ। ਇਸਦਾ ਮਕਸਦ ਸੀ ਕਿ ਇਹ ਲੋੜਵੰਦ ਦੇ ਕੰਮ ਆ ਸਕੇ ਤੇ ਹੋਇਆ ਵੀ ਇੰਝ ਹੀ ਹੈ, ਅੱਜ ਫਿਲਿਪ ਤੇ ਰੈਸ਼ਲ ਆਪਣੇ ਘਰ ਹੋਈ ਔਲਾਦ ਤੋਂ ਬਹੁਤ ਜਿਆਦਾ ਖੁਸ਼ ਹਨ।

ਜਿਸ ਵੇਲੇ ਇਸ ਭਰੂਣ ਨੂੰ ਜਮਾਇਆ ਗਿਆ ਸੀ, ਉਸ ਵੇਲੇ ਬਿੱਲ ਕਲੰਟਿਨ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਅਹੁਦੇ ‘ਤੇ ਸਨ ਤੇ ਉਸ ਵੇਲੇ ਜਨਮ ਲੈਣ ਵਾਲੇ ਬੱਚੇ ਦਾ ਅੱਜ ਦੇ ਸਮੇਂ ਵਿੱਚ ਜਨਮ ਲੈਣਾ ਸੱਚਮੁੱਚ ਹੀ ਕਿਤੇ ਨਾ ਕਿਤੇ ਸਮੇਂ ਨੂੰ ਆਪਣੇ ਕਾਬੂ ਵਿੱਚ ਕਰਨ ਵਾਲੀ ਗੱਲ ਹੈ। ਭਰੂਣ ਉਹ ਅਵਸਥਾ ਹੁੰਦੀ ਹੈ, ਜਿਸ ਵਿੱਚ ਬੱਚਾ ਆਪਣੀ ਸ਼ਰੀਰਿਕ ਵਿਕਾਸ ਤੋਂ ਪਹਿਲਾਂ ਦੀ ਸਥਿਤੀ ਵਿੱਚ ਹੁੰਦਾ ਹੈ।

ਲਿਡੀਆ ਅਤੇ ਟਿਮੋਥੀ ਰਿਜਵੇ ਦਾ ਜਨਮ 31 ਅਕਤੂਬਰ ਨੂੰ ਭਰੂਣਾਂ ਤੋਂ ਹੋਇਆ ਸੀ, ਜੋ ਅਸਲ ਵਿੱਚ 22 ਅਪ੍ਰੈਲ 1992 ਨੂੰ ਜੰਮੇ ਹੋਏ ਸਨ। ਇੱਕ ਸਮੇਂ ਜਦੋਂ ਜਾਰਜ ਐਚ ਡਬਲਯੂ ਬੁਸ਼ ਅਮਰੀਕੀ ਰਾਸ਼ਟਰਪਤੀ ਅਤੇ ਜੌਨ ਮੇਜਰ ਬ੍ਰਿਟਿਸ਼ ਪ੍ਰਧਾਨ ਮੰਤਰੀ ਸਨ।

ਸੀਐਨਐਨ ਦੀ ਰਿਪੋਰਟ ਅਨੁਸਾਰ, ਸ਼ੁਰੂ ਵਿੱਚ ਭਰੂਣ ਇੱਕ ਅਗਿਆਤ ਵਿਆਹੇ ਜੋੜੇ ਲਈ ਬਣਾਏ ਗਏ ਸਨ ਅਤੇ 2007 ਵਿੱਚ ਰਾਸ਼ਟਰੀ ਕੇਂਦਰ ਨੂੰ ਦਾਨ ਕੀਤੇ ਜਾਣ ਤੋਂ ਪਹਿਲਾਂ ਇੱਕ ਪ੍ਰਜਨਨ ਪ੍ਰਯੋਗਸ਼ਾਲਾ ਵਿੱਚ ਰੱਖੇ ਗਏ ਸਨ।

ਜੁੜਵਾਂ ਬੱਚਿਆਂ ਦਾ ਪਿਤਾ ਫਿਲਿਪ ਰਿਜਵੇਅ ਪੰਜ ਸਾਲ ਦਾ ਸੀ ਜਦੋਂ ਭਰੂਣ ਬਣਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ “ਮੈਂ ਪੰਜ ਸਾਲਾਂ ਦਾ ਸੀ, ਜਦੋਂ ਪਰਮੇਸ਼ੁਰ ਨੇ ਲਿਡੀਆ ਅਤੇ ਟਿਮੋਥੀ ਨੂੰ ਜੀਵਨ ਦਿੱਤਾ, ਅਤੇ ਉਹ ਉਦੋਂ ਤੋਂ ਉਸ ਜੀਵਨ ਨੂੰ ਸੁਰੱਖਿਅਤ ਕਰ ਰਿਹਾ ਹੈ। ਇੱਕ ਅਰਥ ਵਿੱਚ, ਉਹ ਸਾਡੇ ਸਭ ਤੋਂ ਵੱਡੇ ਬੱਚੇ ਹਨ, ਭਾਵੇਂ ਉਹ ਸਾਡੇ ਸਭ ਤੋਂ ਛੋਟੇ ਬੱਚੇ ਹਨ। ”

ਫਿਲਿਪ ਅਤੇ ਰੇਚਲ ਰਿਜਵੇਅ ਦੇ ਚਾਰ ਹੋਰ ਬੱਚੇ ਹਨ, ਜਿਨ੍ਹਾਂ ਦੀ ਉਮਰ ਦੋ ਤੋਂ ਅੱਠ ਦੇ ਵਿਚਕਾਰ ਹੈ। 1992 ਵਿੱਚ ਅੰਡਾ ਦਾਨੀ ਮਾਂ 34 ਸਾਲਾਂ ਅਤੇ ਜਦੋਂ ਕਿ ਪਿਤਾ ਦੀ ਉਮਰ 50 ਸਾਲਾਂ ਵਿੱਚ ਸੀ।