India

ਯੂਕਰੇ ਨ ‘ਚ ਮਾਰੇ ਗਏ ਵਿਦਿਆਰਥੀ ਦੀ ਲਾ ਸ਼ ਮਾਪਿਆਂ ਨੇ ਦਿੱਤੀ ਦਾਨ

‘ਦ ਖ਼ਾਲਸ ਬਿਊਰੋ :ਰੂਸੀ ਗੋਲੀਬਾਰੀ ਵਿੱਚ ਮਾਰੇ ਗਏ ਕਰਨਾਟਕ ਦੇ ਇੱਕ ਮੈਡੀਕਲ ਵਿਦਿਆਰਥੀ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਇੱਥੇ ਹਵਾਈ ਅੱਡੇ ‘ਤੇ ਪਹੁੰਚੀ। ਨਵੀਨ ਸ਼ੇਖਰੱਪਾ ਗਿਆਂਗੌਦਰ, ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਮੈਡੀਕਲ ਦੇ ਫਾਈਨਲ ਸਾਲ ਦੇ ਵਿਦਿਆਰਥੀ, 1 ਮਾਰਚ ਨੂੰ ਗੋਲੀਬਾ ਰੀ ‘ਚ ਮੌਤ ਹੋ ਗਈ ਸੀ। ਗਯਾਂਗੌਦਰ ਦੇ ਪਰਿਵਾਰਕ ਮੈਂਬਰ, ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਕੁਝ ਹੋਰ ਲਾਸ਼ ਨੂੰ ਲੈਣ ਹਵਾਈ ਅੱਡੇ ‘ਤੇ ਪਹੁੰਚੇ। ਇਸ ਤੋਂ ਬਾਅਦ ਲਾਸ਼ ਨੂੰ ਹਾਵੇਰੀ ਜ਼ਿਲੇ ਦੇ ਰਾਣੇਬੇਨੂਰ ਤਾਲੁਕ ਦੇ ਪਿੰਡ ਚਾਲਗੇਰੀ ਲਿਜਾਇਆ ਗਿਆ, ਜੋ ਕਿ ਉਸ ਦਾ ਜੱਦੀ ਪਿੰਡ ਹੈ।

ਨਵੀਨ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਮੈਡੀਕਲ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਸੀ, ਪਰ ਅਜਿਹਾ ਨਹੀਂ ਹੋਇਆ। ਇਸੇ ਲਈ ਉਹ ਮੈਡੀਕਲ ਦੇ ਵਿਦਿਆਰਥੀਆਂ ਲਈ ਪੁੱਤਰ ਦੀ ਦੇਹ ਦਾਨ ਕਰ ਰਹੇ ਹਨ। ਨਵੀਨ ਦੇ ਘਰ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਹੈ ਅਤੇ ਉਸ ਦੇ ਘਰ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ।