‘ਦ ਖ਼ਾਲਸ ਬਿਊਰੋ :- ਮੋਗਾ ਜ਼ਿਲ੍ਹੇ ਦੇ ਪਿੰਡ ਅਜੀਤਵਾਲ ਦੇ ਨਾਲ ਲੱਗਦੇ ਪਿੰਡ ਦੌਧਰ ਗਰਬੀ ਦੀ ਵਸਨੀਕ ਪਰਮਪ੍ਰੀਤ ਕੌਰ ਬਰਾੜ ਨੇ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ‘ਚ ਭਰਤੀ ਹੋ ਕੇ ਮਾਪਿਆਂ ਦਾ ਨਾਂ ਚਮਕਾਇਆ ਹੈ। ਇਸ ਕਾਮਯਾਬੀ ਨਾਲ ਪਰਮਪ੍ਰੀਤ ਕੌਰ ਦੇ ਪਿਤਾ ਮਾਸਟਰ ਹਰਚੰਦ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਨਾਲ-ਨਾਲ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ।
ਪਰਮਪ੍ਰੀਤ ਦਾ ਜਨਮ 2 ਫਰਵਰੀ 1984 ਨੂੰ ਦੌਧਰ ‘ਚ ਹੋਇਆ। ਉਸ ਨੇ BSC ਨਾਨ-ਮੈਡੀਕਲ ‘ਚ ਕੀਤੀ ਤੇ 2004 ‘ਚ ਵਿਆਹ ਕਰਵਾ ਕੇ ਕੈਨੇਡਾ ਦੇ ਸ਼ਹਿਰ ਸਰੀ ‘ਚ ਰਹਿਣ ਲੱਗੀ। ਉਸ ਨੇ ਪਹਿਲਾਂ ਬੇਕਰੀ ਸਟੋਰ ਵਿੱਚ ਕੰਮ ਕੀਤਾ ਅਤੇ ਫਿਰ ਕਈ ਸਾਲ ਬੈਂਕ ਦੀ ਨੌਕਰੀ ਕੀਤੀ ਪਰ ਪਰਮਪ੍ਰੀਤ ਦਾ ਅਸਲੀ ਨਿਸ਼ਾਨਾ ਪੁਲਿਸ ਵਿੱਚ ਭਰਤੀ ਹੋਣਾ ਸੀ, ਜਿਸ ਵਿੱਚ ਉਸ ਨੇ ਸਫ਼ਲਤਾ ਪ੍ਰਾਪਤ ਕਰ ਲਈ ਹੈ।