Punjab

ਪਰਮਜੀਤ ਸਰਨਾ ਨੇ ਬਾਗੀ ਧੜੇ ਨੂੰ ਕੀਤੀ ਖ਼ਾਸ ਅਪੀਲ, ਦੱਸੀਆਂ ਅੰਦਰਲੀਆਂ ਗੱਲਾਂ

ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀਡੀਓ ਜਾਰੀ ਕਰ ਸਮੁੱਚੇ ਅਕਾਲੀ ਦਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਇਕੱਠੇ ਹੋ ਕੇ ਪਾਰਟੀ ਲਈ ਕੰਮ ਕਰਨ ਕਿਉਂਕਿ ਅਕਾਲੀ ਦਲ ਹੀ ਸਿੱਖਾਂ ਦੀ ਆਵਾਜ਼ ਚੁੱਕ ਸਕਦਾ ਹੈ। ਇਸ ਤੋਂ ਬਿਨ੍ਹਾਂ ਸਿੱਖਾਂ ਦੀ ਕੋਈ ਆਵਾਜ਼ ਨਹੀਂ ਚੁੱਕੇਗਾ।

ਯੇਚੁਰੀ ਨਾਲ ਮੀਟਿੰਗ ਦਾ ਕੀਤਾ ਜ਼ਿਕਰ

ਸਰਨਾ ਨੇ ਦੱਸਿਆ ਕਿ ਫਰਵਰੀ ਦੇ ਮਹੀਨੇ ਵਿੱਚ ਸੀਤਾ ਰਾਮ ਯੇਚੁਰੀ ਨਾਲ ਮੁਲਾਕਾਤ ਕਰਕੇ ਪਾਰਟੀ ਦਾ ਬਸਪਾ ਅਤੇ ਸੀਪੀਆਈ ਨਾਲ ਗਠਜੋੜ ਕੀਤਾ ਜਾਣਾ ਸੀ। ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਲੀਡਰ ਨਰੇਸ਼ ਗੁਜਰਾਲ ਦਾ ਵਿਚਾਰ ਸੀ ਕਿ ਅਸੀਂ ਬਸਪਾ ਅਤੇ ਸੀਪੀਆਈ ਨਾਲ ਗਠਜੋੜ ਕਰੀਏ ਤਾਂ ਵਧੀਆਂ ਵੋਟਾਂ ਵੀ ਲੈ ਸਕਦੇ ਹਾਂ ਅਤੇ ਰਾਜ ਕਰਦੀ ਪਾਰਟੀ ਨੂੰ ਹਰਾ ਵੀ ਸਕਦੇ ਹਾਂ। ਇਸ ਮੁਲਾਕਾਤ ਉੱਪਰ ਯੇਚੁਰੀ ਨੇ ਕਿਹਾ ਕਿ ਜੇਕਰ ਤੁਹਾਡੀ ਗੱਲ ਪੱਕੀ ਹੈ ਤਾਂ ਸਾਡੇ ਨਾਲ ਗੱਲ ਕਰੋ ਤਾਂ ਨਰੇਸ਼ ਨੇ ਕਿਹਾ ਕਿ ਅਸੀਂ ਲੀਡਰਸ਼ਿਪ ਨਾਲ ਗੱਲ਼ ਕਰਕੇ ਹੀ ਆਏ ਹਾਂ ਪਰ ਸਾਨੂੰ ਉਸ ਸਮੇਂ ਧੱਕਾ ਲੱਗਾ ਜਦੋਂ ਸਾਨੂੰ ਲੱਗਾ ਕਿ ਸਾਡੇ ਲੀਡਰ ਭਾਜਪਾ ਨਾਲ ਵੀ ਗੱਲ ਚਲਾ ਰਹੇ ਹਨ।

ਸਰਨਾ ਨੇ ਵੀਡੀਓ ਵਿੱਚ ਦੱਸਿਆ ਕਿ ਕਿਹਾ ਕਿ ਯੇਚੁਰੀ ਦੀ ਪਾਰਟੀ ਇੰਡਿਆ ਗਠਜੋੜ ਦਾ ਹਿੱਸਾ ਹੈ ਜੇਕਰ ਅਸੀਂ ਗਠਜੋੜ ਕਰਦੇ ਹਾਂ ਤਾਂ ਸਾਨੂੰ ਇਸ ਨਾਲ ਫਾਇਦਾ ਹੋਵੇਗਾ। ਪਰ ਨਰੇਸ਼ ਨੇ ਕਿਹਾ ਕਿ ਇਸ ਗਠਜੋੜ ਵਿੱਚ ਕਾਂਗਰਸ ਵੀ ਹੈ। ਜਿਸ ਦੇ ਜਵਾਬ ਵਿੱਚ ਸਰਨਾ ਨੇ ਕਿਹਾ ਕਿ ਤੁਸੀਂ ਕਾਂਗਰਸ ਨੂੰ ਕਿਉਂ ਦੇਖਦੇ ਹੋ। ਅਸੀਂ ਸ਼ਰਦ, ਮਮਤਾ ਅਤੇ ਹੋਰ ਲੀਡਰਾਂ ਨੂੰ ਜੋ ਦੇਖੀਏ ਜੋ ਇਸ ਵਿੱਚ ਹਨ। ਸਰਨਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਫੈਸਲਾ ਤਾਂ ਲੈ ਲਿਆ ਪਰ ਉਸ ਉੱਤੇ ਅਮਲ ਨਹੀਂ ਕਰ ਸਕੇ।

ਭਾਜਪਾ ਨੇ ਕੀਤੀ ਸਿੱਧੀ ਨਾਂ

ਸਰਨਾ ਨੇ ਕਿਹਾ ਕਿ ਭਾਜਪਾ ਨੇ ਅਕਾਲੀ ਦਲ ਨੂੰ ਕਹਿ ਦਿੱਤਾ ਸੀ ਕਿ ਅਸੀਂ ਨਾਂ ਤਾਂ ਤੁਹਾਡੇ ਬੰਦੀ ਸਿੰਘ ਛੱਡਣੇ ਹਨ ਅਤੇ ਨਾਂ ਹੀ ਕਿਸਾਨੀ ਮਸਲਾ ਹੱਲ ਕਰਨਾ ਅਤੇ ਨਾ ਕਿ ਕੋਈ ਵੱਧ ਸੀਟ ਦੇਣੀ ਹੈ। ਉਨ੍ਹਾਂ ਭਾਜਪਾ ਉੱਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਭਾਜਪਾ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਸਮਝੌਤੇ ਲਈ ਕਿਸਾਨਾਂ ਨੂੰ ਗਲਤ ਕਹਿਣਾ ਪਵੇਗਾ।

ਅਕਾਲੀ ਦਲ ਦੇ ਪ੍ਰਧਾਨ ਦਾ ਸਿਰ ਰਹੇਗਾ ਉੱਚਾ

ਪਰਮਜੀਤ ਸਰਨਾ ਨੇ ਕਿਹਾ ਕਿ ਅਸੀਂ ਭਾਵੇਂ ਇਕ ਸੀਟ ਜਿੱਤੀ ਹੈ ਪਰ ਕਈ ਸੀਟਾਂ ਉੱਤੇ ਕਰੜਾ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਸਿਰ ਇਤਿਹਾਸ ਵਿੱਚ ਹਮੇਸ਼ਾ ਉੱਚਾ ਰਹੇਗਾ ਕਿਉਂਕਿ ਉਨ੍ਹਾਂ ਨੇ ਅਕਾਲੀ ਦਲ ਦੀ ਮਰਿਆਦਾ ਅਤੇ ਪਰਮਪਰਾ ਨੂੰ ਕਾਇਮ ਰੱਖਿਆ ਹੈ। ਸੁਖਬੀਰ ਨੇ ਭਾਜਪਾ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਜਦ ਤੱਕ ਸਿੱਖਾਂ ਦੇ ਮਸਲੇ ਹੱਲ ਨਹੀਂ ਹੁੰਦੇ ਅਤੇ ਵਪਾਰਕ ਰਸਤੇ ਨਹੀਂ ਖੁੱਲਦੇ ਉਸ ਸਮੇ ਤੱਕ ਕੋਈ ਸਮਝੌਤਾ ਭਾਜਪਾ ਨਾਲ ਨਹੀਂ ਹੋਵੇਗਾ।

ਬਾਗੀ ਲੀਡਰਾਂ ਨੂੰ ਕੀਤੀ ਅਪੀਲ

ਸਰਨਾ ਨੇ ਅਕਾਲੀ ਦਲ ਦੇ ਬਾਗੀ ਧੜੇ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਲੀਡਰ ਅਕਾਲੀ ਦਲ ਤੋਂ ਬਾਹਰ ਗਏ ਹਨ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੰਥਕ ਸੋਚ ਨੂੰ ਉਜਾਗਰ ਕਰਕੇ ਅਕਾਲੀ ਦਲ ਨੂੰ ਢਾਹ ਲਾਉਣੀ ਬੰਦ ਕਰਨ। ਸਰਨਾ ਨੇ ਕਿਹਾ ਕਿ ਉਹ ਕਈ ਲੀਡਰਾਂ ਨੂੰ ਪਿਛਲੇ 45-50 ਸਾਲ ਦੇਖ ਰਹੇ ਹਨ ਕਿ ਜੋ ਇਸ ਸਮੇਂ ਬਾਗੀ ਧੜੇ ਦੇ ਨਾਲ ਉਨ੍ਹਾਂ ਨੂੰ ਅਕਾਲੀ ਦਲ ਨੇ ਪੂਰਾ ਸਨਮਾਨ ਦਿੱਤਾ ਹੈ।

ਅਕਾਲੀ ਦਲ ਤੋਂ ਬਿਨ੍ਹਾਂ ਸਿੱਖਾਂ ਦਾ ਕੋਈ ਨਹੀਂ

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਕੋਈ ਨੁਕਸਾਨ ਪੁੱਜਾ ਤਾਂ ਸਿੱਖਾਂ ਦੀ ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਹੋਵੇਗਾ। ਉਨ੍ਹਾਂ ਬਾਗੀ ਧੜੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੀਡਰ ਇਕੱਠੇ ਹੋ ਕੇ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਨ।

ਸਾਰੇ ਨਿੱਜੀ ਸਵਾਰਥ ਛੱਡ ਕੇ ਪਾਰਟੀ ਲਈ ਕੰਮ ਕਰਨ

ਸਰਨਾ ਨੇ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਸਾਰੇ ਲੀਡਰ ਆਪਣੇ ਨਿੱਜੀ ਸਵਾਰਥ ਛੱਡ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਤੁਸੀਂ ਜਿਸ ਅਕਾਲ ਤਖਤ ਉੱਤੇ ਨਤਮਸਤਕ ਹੋਣ ਗਏ ਸੀ, ਜੇਕਰ ਤੁਸੀਂ ਇਕੱਠੇ ਹੁੰਦੇ ਹੋ ਤਾਂ ਤਹਾਨੂੰ ਉੱਥੋਂ ਪ੍ਰਮਾਤਮਾ ਤੋਂ ਖੁਸ਼ੀਆਂ ਅਤੇ ਰਹਿਮਤਾਂ ਮਿਲਣਗੀਆਂ

ਇਹ ਵੀ ਪੜ੍ਹੋ –  ਪੰਜਾਬ ਪੁਲਿਸ ਨੇ ਫੜੇ ਦੋ ਟਰੈਵਲ ਏਜੰਟ! ਗੈਰ-ਕਾਨੂੰਨੀ ਤਰੀਕੇ ਨਾਲ ਕੰਬੋਡੀਆ ਤੇ ਹੋਰ ਦੇਸ਼ਾਂ ’ਚ ਭੇਜਦੇ ਸੀ ਲੋਕ