Punjab

ਪੈਰਾਲੰਪਿਕ ਖਿਡਾਰੀਆਂ ਦਾ ਫੁੱਟਿਆ ਗੁੱਸਾ,ਘੇਰੀ ਮੁੱਖ ਮੰਤਰੀ ਮਾਨ ਦੀ ਕੋਠੀ

Paralympic athletes erupted in anger, surrounded Chief Minister Mann's residence

ਚੰਡੀਗੜ੍ਹ :  ਪੰਜਾਬ ਤੇ ਭਾਰਤ ਨੂੰ ਅੰਤਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਵਿੱਚ ਮਾਣ ਦਿਵਾਉਣ ਵਾਲੇ ਪੈਰਾਲੰਪਿਕ ਖਿਡਾਰੀਆਂ ਦਾ ਅੱਜ ਚੰਡੀਗੜ੍ਹ ਵਿੱਚ ਗੁੱਸਾ ਫੁੱਟਿਆ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਖਿਡਾਰੀਆਂ ਦੇ ਵਫਦ ਨੇ ਅੱਜ ਮੁੱਖ ਮੰਤਰੀ ਪੰਜਾਬ ਦੀ ਕੋਠੀ ਨੂੰ ਘੇਰਿਆ ਹੈ ਤੇ ਰੋਸ ਪ੍ਰਦਰਸ਼ਨ ਕੀਤਾ ਹੈ।

ਅਲੱਗ ਅਲੱਗ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਇਹ ਖਿਡਾਰੀ ਪੰਜਾਬ ਸਰਕਾਰ ਤੋਂ ਨੌਕਰੀਆਂ ਦੀ ਮੰਗ ਕਰ ਕਰ ਰਹੇ ਸਨ ਤਾਂ ਜੋ ਉਹਨਾਂ ਦਾ ਸਹੀ ਤਰੀਕੇ ਨਾਲ ਗੁਜ਼ਾਰਾ ਹੋ ਸਕੇ। ਮੌਜੂਦਾ ਸਮੇਂ ਵਿੱਚ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਇਹਨਾਂ ਖਿਡਾਰੀਆਂ ਨੇ ਸਰਕਾਰ ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਇਆ ਹੈ ਤੇ ਕਿਹਾ ਹੈ ਕਿ ਹੁਣ ਤੱਕ ਪੈਰਾਲੰਪਿਕ ਖਿਡਾਰੀ ਨੂੰ ਹੀ ਸਰਕਾਰ ਨੇ ਨੌਕਰੀ ਦਿੱਤੀ ਹੈ।

ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਹਰਿਆਣਾ-ਰਾਜਸਥਾਨ ਦੀ ਖੇਡ ਵਾਂਗ ਇਥੇ ਵੀ ਖਿਡਾਰੀਆਂ ਨੂੰ ਸਾਮਾਨ ਉਪਲਬੱਧ ਕਰਵਾਇਆ ਜਾਵੇ ਤੇ ਨੌਕਰੀਆਂ ਦਿਤੀਆਂ ਜਾਣ। ਉਹਨਾਂ ਕਿਹਾ ਕਿ ਇਥੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚ ਤਕਰੀਬਨ ਏਸ਼ੀਆ ਤੇ ਅੰਤਰਾਸ਼ਟਰੀ ਰੈਂਕਿੰਗ ਦੇ ਹਨ । ਮਿਹਨਤਾਂ ਕਰ ਕਰ ਕੇ ਸਾਰਿਆਂ ਨੇ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਇਨਾਮ ਜਿੱਤੇ ਹਨ ਪਰ ਦੁੱਖ ਉਦੋਂ ਹੁੰਦਾ ਹੈ,ਜਦੋਂ ਬੇਬਸੀ ਵਿੱਚ ਸਰਕਾਰ ਅੱਗੇ ਹੱਥ ਅੱਡਣੇ ਪੈਂਦੇ ਹਨ।

ਖਿਡਾਰੀਆਂ ਵਿੱਚ ਸਰਕਾਰ ਪ੍ਰਤੀ ਏਨਾ ਗੁੱਸਾ ਸੀ ਕਿ ਉਹਨਾਂ ਨਾਲ ਲਿਆਂਦੇ ਹੋਏ ਇਨਾਮ ਤੇ ਮੈਡਲ ਸੜ੍ਹਕ ਤੇ ਖਿਲਾਰ ਦਿੱਤੇ ਤੇ ਉਹਨਾਂ ਨੂੰ ਭੰਨ ਕੇ ਅੱਗ ਲਾਉਣ ਦੀ ਕੌਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਅਜਿਹਾ ਨਾ ਕਰਨ ਦਿੱਤਾ । ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। NSUI ਵੱਲੋਂ ਵੀ ਖਿਡਾਰੀਆਂ ਨੂੰ ਸਮਰਥਨ ਦਿੱਤਾ ਗਿਆ ਸੀ ਤੇ NSUI ਵਰਕਰਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।