Punjab Religion

ਅੰਮ੍ਰਿਤਸਰ ’ਚ ਪੰਥਕ ਜਥੇਬੰਦੀਆਂ ਨੇ ਜਥੇਦਾਰ ਨੂੰ ਸੌਂਪਿਆ ਗੁਰਮਤਾ! ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੋਟ ਦੀ ਰਾਜਨੀਤੀ ਤੋਂ ਮੁਕਤ ਕਰਨ ਦੀ ਅਪੀਲ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗੁਰਮਤਾ ਪੱਤਰ ਸੌਂਪਿਆ, ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਲਈ ਵੋਟ ਰਾਜਨੀਤੀ ਤੋਂ ਮੁਕਤ ਹੋਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਿਆਸੀ ਝਗੜੇ ਦੇ ਨਿਪਟਾਰੇ ਲਈ 30 ਅਗਸਤ ਨੂੰ ਬੁਲਾਈ ਗਈ ਮੀਟਿੰਗ ਵਿੱਚ ਪੂਰੀ ਤਨਦੇਹੀ ਨਾਲ ਹੀ ਫੈਸਲਾ ਲਿਆ ਜਾਵੇ।

ਪੰਥ ਸੇਵਕ ਨਵਾਂਸ਼ਹਿਰ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ‘ਪੰਥਕ ਸਭਾ’ ਬੁਲਾ ਕੇ ਇਹ ਗੁਰਮਤਾ ਬਣਾਇਆ ਗਿਆ। ਇਹ ਮੀਟਿੰਗ ਪੰਥਕ ਸੇਵਕ ਜੱਥਾ ਦੁਆਬਾ ਦੇ ਸੱਦੇ ’ਤੇ ਬੁਲਾਈ ਗਈ ਸੀ ਜਿੱਥੇ ਮੌਕੇ ’ਤੇ ਪੰਜ ਸਿੰਘਾਂ ਦੀ ਚੋਣ ਕੀਤੀ ਗਈ ਅਤੇ ਫਿਰ ਗੁਰਮਤਾ ਤਿਆਰ ਕੀਤਾ ਗਿਆ | ਇਹ ਗੁਰਮਤਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੁਰਦ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਨਾਗਰ ਸਿੰਘ ਅਤੇ ਬਾਬਾ ਨਰੰਗ ਸਿੰਘ ਨੇ ਦੱਸਿਆ ਕਿ ਪਹਿਲਾਂ ਅਕਾਲੀ ਦਲ ਅਤੇ ਬਾਦਲ ਦਲ ਦੀ ਲੜਾਈ ਸਿਰਫ਼ ਉਨ੍ਹਾਂ ਦੀ ਲੜਾਈ ਸੀ ਪਰ ਫਿਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਸ ਵਿੱਚ ਸ਼ਮੂਲੀਅਤ ਹੋ ਗਈ ਤਾਂ ਲੋਕਾਂ ਨੂੰ ਲੱਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਰਬਉੱਚ ਕੇਂਦਰ ਹੈ | ਇਸ ਲਈ ਉੱਥੇ ਸਹੀ ਫੈਸਲੇ ਲਏ ਜਾਣੇ ਚਾਹੀਦੇ ਹਨ। ਇਸ ਲਈ ਗੁਰੂ ਖਾਲਸਾ ਪੰਥ ਵੋਟਾਂ ਲਈ ਲੜਨ ਵਾਲਿਆਂ ਲਈ ਨਹੀਂ ਹੈ।

30 ਅਗਸਤ ਨੂੰ ਬੁਲਾਈ ਗਈ ਹੈ ਮੀਟਿੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ 30 ਅਗਸਤ ਨੂੰ ਸੱਦੀ ਗਈ ਮੀਟਿੰਗ ਵਿੱਚ ਸਮੁੱਚੀ ਗੁਰੂ ਖਾਲਸਾ ਪੰਥ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਮਿਲ ਕੇ ਸਿਆਸੀ ਧੜੇਬੰਦੀ ਜਾਂ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਂਝੀਵਾਲਤਾ ਦੇ ਚੱਲ ਰਹੇ ਸੰਕਟ ਨੂੰ ਹੱਲ ਕਰਨ ਲਈ ਕਿਹਾ ਜਾਵੇ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਉਣ ਦੇ ਸਮਰੱਥ ਨਹੀਂ ਜਾਪਦੇ। ਇਸ ਲਈ ਮੌਜੂਦਾ ਜਥੇਦਾਰਾਂ, ਸਿਆਸੀ ਆਗੂਆਂ ਅਤੇ ਸਮੂਹ ਪੰਥਕ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਨੂੰ ਸਿਆਸੀ ਆਗੂਆਂ ਨੂੰ ਬਦਲਣ ਜਾਂ ਬਹਾਲ ਕਰਨ ਦੀ ਬਜਾਏ ਇਸ ਦੀ ਮਰਿਆਦਾ ਅਨੁਸਾਰ ਮੂਲ ਪੰਥਕ ਸਿਆਸੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।

ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਕਿਸੇ ਵੀ ਧੜੇ ਵੱਲੋਂ ਵੋਟਾਂ ਦੀ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਦੁਨੀਆਂ ਭਰ ਦੇ ਸਿੰਘਾਂ ਨੂੰ ਯੋਗ ਸਿੰਘਾਂ ਦਾ ਇੱਕ ਜਥਾ ਬਣਾਉਣਾ ਚਾਹੀਦਾ ਹੈ ਜੋ ਅਕਾਲ ਤਖ਼ਤ ਸਾਹਿਬ ਦਾ ਸੁਤੰਤਰ ਪ੍ਰਬੰਧ ਕਰਨਗੇ। ਉਪਰੋਕਤ ਜਥੇ ਦੀ ਦੇਖ-ਰੇਖ ਹੇਠ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੰਜਾਬ ਪੱਧਰ ’ਤੇ ਇੱਕ ਵੱਖਰਾ ਫੋਰਮ/ਜਥਾ ਬਣਾਵੇ।