India Punjab

ਟਰੈਕਟਰ ਨਿਗਲ ਗਿਆ 21 ਸਾਲ ਦਾ ਨੌਜਵਾਨ ! ਗਲਤੀ ਜ਼ਿੰਦਗੀ ‘ਤੇ ਭਾਰੀ ਪੈ ਗਈ ! ਧੀ ਕਰਦੀ ਰਹੀ ਇੰਤਜ਼ਾਰ !

ਬਿਉਰੋ ਰਿਪੋਰਟ : ਦੇਸ਼ ਦੇ ਕਿਸਾਨ ਟਰੈਕਟਰ ਮਾਰਚ ਨਾਲ ਕੇਂਦਰ ਦੇ ਸਾਹਮਣੇ ਆਪਣੀ ਹੱਕੀ ਮੰਗਾਂ ਰੱਖ ਰਹੇ ਸਨ ਤਾਂ ਇਸ ਦੌਰਾਨ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ । ਪਾਣੀਪਤ ਵਿੱਚ ਟਰੈਕਟਰ ‘ਤੇ ਰੀਲ ਬਣਾਉਣ ਦੇ ਲਈ ਸਟੰਟ ਕਰ ਰਹੇ ਨੌਜਵਾਨ ਦੀ ਜਾਨ ਚੱਲੀ ਗਈ ਹੈ । ਨੌਜਵਾਨ ਡਰਾਈਵਿੰਗ ਸੀਟ ‘ਤੇ ਬੈਠਾ ਸੀ ਉਸ ਨੇ ਟਰੈਕਟਰ ਦੇ ਅੱਗੇ ਵਾਲੇ ਹਿੱਸੇ ਦੇ ਦੋਵੇ ਟਾਇਰ ਹਵਾ ਵਿੱਚ ਚੁੱਕੇ ਜਿਵੇਂ ਹੀ ਟਰੈਕਟਰ ਅੱਗੋ ਉੱਤੇ ਹੋਇਆ ਨੌਜਵਾਨ ਡਰਾਈਵਿੰਗ ਸੀਟ ਅਤੇ ਸਟੇਰਿੰਗ ਦੇ ਅੰਦਰ ਫਸ ਗਿਆ । ਲੋਕਾਂ ਮੁਤਾਬਿਕ ਨੌਜਵਾਨ ਦਾ ਸਿਰ ਸਟੇਰਿੰਗ ਦੇ ਅੰਦਰ ਚੱਲਾ ਗਿਆ । ਆਲੇ-ਦੁਆਲੇ ਖੜੇ ਲੋਕਾਂ ਨੇ ਮਿਲਕੇ ਟਰੈਕਟਰ ਨੂੰ ਸਿੱਧਾ ਕੀਤਾ ਪਰ ਉਸ ਵੇਲੇ ਤੱਕ ਨੌਜਵਾਨ ਦੀ ਮੌਤ ਹੋ ਗਈ ਸ਼ੀ।

ਮ੍ਰਿਤਕ ਨੌਜਵਾਨ ਦਾ ਨਾਂ ਨੀਸ਼ੂ ਦੇਸਵਾਲ ਹੈ,ਉਸ ਦੀ ਉਮਰ 22 ਸਾਲ ਸੀ ਅਤੇ ਉਹ ਪਾਣੀਪਤ ਦੇ ਪਿੰਡ ਕੁਰੜ ਦਾ ਰਹਿਣ ਵਾਲੈ ਹੈ । ਤਕਰੀਬਨ ਢਾਈ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ । ਉਸ ਦੀ 6 ਮਹੀਨੇ ਦੀ ਧੀ ਸੀ,ਉਹ 2 ਭਰਾਵਾਂ ਵਿੱਚੋ ਛੋਟਾ ਸੀ । ਮ੍ਰਿਤਕ ਨੀਸ਼ੂ ਦੇ ਦੋਸਤ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਸਟੰਟ ਕਰ ਰਿਹਾ ਸੀ । ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਟੰਟ ਕਰਨ ਲਈ ਮਸ਼ਹੂਰ ਸੀ । ਉਸ ਨੇ ਕਈ ਟਰੈਕਟਰ ਮੁਕਾਬਲਿਆਂ ਵਿੱਚ ਹਿੱਸਾ ਲਿਆ । ਨੀਸ਼ੂ ਨੇ ਯੂ-ਟਿਊਬ.ਇੰਸਟਾਗ੍ਰਾਮ ਸਮੇਤ ਹੋਰ ਪਲੇਟਫਾਰਮਾਂ ‘ਤੇ ਆਪੋ ਆਪਣੇ ਚੈਨਲ ਬਣਾਏ ਸਨ । ਜਿਸ ‘ਤੇ ਉਹ ਸਟੰਟ ਵੀਡੀਓ ਪੋਸਟ ਕਰਦਾ ਸੀ । ਇਸ ਤੋਂ ਪਹਿਲਾਂ ਪਿਛਲੇ ਸਾਲ ਖੇਡ ਮੇਲੇ ਵਿੱਚ ਸਟੰਟ ਦੌਰਾਨ ਪੰਜਾਬ ਵਿੱਚ ਵੀ ਟਰੈਕਟਰ ‘ਤੇ ਸਟੰਟ ਦੌਰਾਨ ਇੱਕ ਨੌਜਵਾਨ ਦੀ ਮੌਤ ਗਈ ਸੀ । ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਹੁਕਮ ਜਾਰੀ ਕੀਤਾ ਸੀ।

29 ਅਕਤੂਬਰ 2023 ਨੂੰ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿੱਚ ਖੇਡ ਮੇਲਾ ਚੱਲ ਰਿਹਾ ਸੀ । ਇਸ ਦੌਰਾਨ ਟਰੈਕਟਰ ‘ਤੇ ਸੁਖਮਨਦੀਪ ਸਿੰਘ ਸਟੰਟ ਕਰਕੇ ਵਿਖਾ ਰਿਹਾ ਸੀ । ਇਸ ਦੌਰਾਨ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਸੁਖਮਨਦੀਪ ਉਸੇ ਟਰੈਕਟਰ ਦੇ ਹੇਠਾਂ ਆ ਗਿਆ । ਹਾਦਸੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਤੇ ਪਾਬੰਦੀ ਲੱਗਾ ਦਿੱਤੀ ।