India

ਡਬਲ ਖੁਸ਼ਖ਼ਬਰੀ ! ਟੋਲ ਪਲਾਜ਼ਾ ਦੇ ਰੇਟ ਘਟੇ 1 ਟੋਲ ਪਲਾਜ਼ਾ ਬੰਦ ! 50 ਤੋਂ 80 ਰੁਪਏ ਦੀ ਬਚਤ !

ਬਿਉਰੋ ਰਿਪੋਰਟ: ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਟੋਲ ਪਲਾਜ਼ਾ ਨੂੰ ਲੈਕੇ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ । ਕੌਮੀ ਸ਼ਾਹਰਾਹ ਅਥਾਰਿਟੀ ਆਫ ਇੰਡੀਆ (NHAI) ਨੇ ਵੱਡੀ ਰਾਹਤ ਦਿੱਤੀ ਹੈ । ਪਾਣੀਪਤ ਨੈਸ਼ਨਲ ਹਾਈਵੇਅ ‘ਤੇ ਟੋਲ ਟੈਕਸ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਗਈਆਂ ਹਨ । ਇਹ ਕੀਮਤ ਰਾਤ ਤੋਂ ਲਾਗੂ ਹੋ ਜਾਵੇਗਾ । ਇਸ ਨਾਲ ਆਉਣ- ਜਾਣ ਵਾਲਿਆਂ ਨੂੰ ਕਾਫੀ ਰਾਹਤ ਮਿਲੇਗੀ । ਕਾਰ,ਜੀਪ,ਵੈਨ ਵਾਲਿਆਂ ਨੂੰ ਇੱਕ ਪਾਸੇ ਦੇ 60 ਰੁਪਏ ਅਤੇ ਦੋਵੇ ਪਾਸੇ ਦੇ 90 ਰੁਪਏ ਦੇਣੇ ਹੋਣਗੇ ਜਦਕਿ ਇਸ ਤੋਂ ਪਹਿਲਾਂ ਇੱਕ ਪਾਸੇ ਦੇ 100 ਰੁਪਏ ਅਤੇ ਦੋਵਾਂ ਪਾਸੇ ਦੇ 155 ਰੁਪਏ ਲੱਗ ਦੇ ਸਨ । ਇਸ ਤੋਂ ਇਲਾਵਾ NHAI ਨੇ ਇੱਕ ਟੋਲ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਜਦਕਿ ਦੂਜੇ ਟੋਲ ਨੂੰ ਬੰਦ ਕਰਨ ਦੇ ਲਈ ਸਰਵੇਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸੇ ਮਹੀਨੇ ਪੰਜਾਬ ਸਰਕਾਰ ਨੇ ਰਾਜ ਮਾਰਗਾਂ ‘ਤੇ ਬਣੇ 3 ਟੋਲ ਬੰਦ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ।

ਕਮਰਸ਼ਲ ਗੱਡੀਆਂ ਨੂੰ ਵੀ ਰਾਹਤ

NHAI ਨੇ ਟੋਲ ਤੋਂ ਗੁਜਰਨ ਵਾਲਿਆਂ ਕਮਰਸ਼ਲ ਗੱਡੀਆਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ । ਹਲਕੇ ਕਮਰਸ਼ਲ ਗੱਡੀਆਂ ਅਤੇ ਮਿੰਨੀ ਬੱਸ ਦੇ ਲਈ ਪਹਿਲਾਂ 160 ਰੁਪਏ ਇੱਕ ਪਾਸੇ ਅਤੇ ਦੂਜੇ ਪਾਸੇ ਦੇ 235 ਰੁਪਏ ਲਏ ਜਾਂਦੇ ਸੀ । ਪਰ ਘੱਟ ਹੋਈ ਕੀਮਤ ਦੇ ਬਾਅਦ ਹੁਣ ਇੰਨਾਂ ਗੱਡੀਆਂ ਨੂੰ 100 ਰਪੁਏ ਅਤੇ ਦੂਜੇ ਪਾਸੇ ਤੋਂ 150 ਰੁਪਏ ਹੀ ਦੇਣੇ ਹੋਣਗੇ ।

ਦੋ ਦਿਨ ਬਾਅਦ ਬੰਦ ਹੋ ਜਾਵੇਗਾ ਹੇਲੀਮੰਡੀ-ਪਾਲਹਾਵਾਸ ਟੋਲ

ਹੇਲੀਮੰਡੀ-ਪਾਲਹਾਵਾਸ ਰੋਡ ‘ਤੇ ਪਿੰਡ ਚੌਕੀ ਨੰਬਰ 1 ਦੇ ਨਜ਼ਦੀਕ ਬਣਾਏ ਗਏ ਟੋਲ ਨੂੰ 1 ਮਾਰਚ ਨੂੰ ਬੰਦ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਕੋਸਲੀ-ਕਨੀਨਾ ਮਾਰਗ ‘ਤੇ ਪਿੰਡ ਗੁਜਰਵਾਸ ਦੇ ਨਜ਼ਦੀਕ ਬਣਾਏ ਗਏ ਦੂਜੇ ਟੋਲ ਪਲਾਜਾ ਬਾਰੇ ਵੀ ਜਲਦ ਫੈਸਲ ਲਿਆ ਜਾਵੇਗਾ । ਇੰਨਾਂ ਟੋਲ ਨੂੰ ਬੰਦ ਕਰਨ ਦਾ ਮੁੱਦਾ ਹਰਿਆਣਾ ਵਿਧਾਨਸਭਾ ਵਿੱਚ ਵੀ ਉੱਠਿਆ ਸੀ ਅਤੇ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ । ਦਾਅਵਾ ਕੀਤਾ ਗਿਆ ਸੀ ਇੰਨਾਂ ਟੋਲਾਂ ਦੀ ਵਜ੍ਹਾ ਕਰਕੇ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।