ਸ਼ੰਭੂ ਬਾਰਡਰ – ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 11 ਮਹੀਨੇ ਤੋਂ ਕਿਸਾਨ ਪੰਜਾਬ ਹਰਿਆਣਾ ਦੀਆਂ ਸਰਹੱਦਾਂ ’ਤੇ ਬੈਛੇ ਹੋਏ ਹਨ। ਅੱਤ ਦੀ ਠੰਢ ਵਿੱਚ ਵੀ ਕਿਸਾਨ ਖਨੌਰੀ ਸਰਹੱਦ ਅਤੇ ਸ਼ੰਭੂ ਬਾਰਡਰ ਉਤੇ ਡਟੇ ਹੋਏ ਹਨ।
ਇਸੇ ਦੌਰਾਨ ਕਿਸਾਨਾਂ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਧ ਪੰਧੇਰ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ 24 ਦਸੰਬਰ ਨੂੰ ਦੇਸ਼ ਭਰ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੈਂਡਲ ਮਾਰਚ ਅਤੇ 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਅਤੇ ਤਹਿਸੀਲ ਪੱਧਰ ’ਤੇ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਅ ਖੇਤੀਬਾੜੀ ਦੇ ਖਰੜੇ ਬਾਰੇ ਬੋਲਦਿਆਂ ਪੰਧੇਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਮਾਨ ਸਰਕਾਰ ਵਿਦਾਨ ਸਭਾ ਦਾ ਇਸਲਾਸ ਸੱਦ ਕੇ ਖੇਤੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਾਲੇ ਖਰੜੇ ਨੂੰ ਰੱਦ ਕਰੇ ਅਤੇ ਮੋਰਚੇ ਦੀਆਂ ਪੂਰੀਆਂ ਮੰਗਾਂ ਸਬੰਧੀ ਮਤਾ ਪਾਸ ਕਰੇ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਸਬੰਧੀ ਪੰਧੇਰ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ 27 ਸਾਰੇ ਬਾਰਡਰਾਂ ’ਤੇ ਮਨਾਇਆ ਜਾਵੇਗਾ ਅਤੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ।