Khetibadi Punjab

ਪੰਧੇਰ ਨੇ ਕਿਸਾਨਾਂ ਲਈ ਬਜਟ ‘ਚ ਇਨ੍ਹਾਂ ਮੰਗਾਂ ਨੂੰ ਸ਼ਾ੍ਮਲ ਕਰਨ ਦੀ ਕੀਤੀ ਮੰਗ

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਲਈ ਖਨੌਰੀ ਸਰਹੱਦ ‘ਤੇ ਬੈਠੇ ਕਿਸਾਨਾਂ ਨੂੰ 20 ਦਿਨ ਬਾਅਦ ਇੱਕ ਹੋ ਜਾਵੇਗਾ। ਕਿਸਾਨਾਂ ਵੱਲੋਂ ਲੰਘੇ ਕੱਲ੍ਹ ਅੰਮ੍ਰਿਤਸਰ ਵਿੱਚ ਮਹਾਂਪੰਚਾਇਤ ਕੀਤੀ ਗਈ ਸੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜੰਡਿਆਲਾ ਗੁਰੂ ਵਿਖੇ ਹੋਈ ਮਹਾਂ ਪੰਚਾਇਤ ਵਿੱਚ ਲੋਕਾਂ ਦੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਪੰਧੇਰ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅੱਜ ਵੀ ਅਮ੍ਰਿਤਸਰ ਦੇ ਕੱਥੂਨੰਗਲ ਵਿੱਚ ਕਿਸਾਨਾਂ ਦੀ ਮਹਾਂ ਪੰਚਾਇਤ ਹੋ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਮਹਾਂ ਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 20 ਦਿਨਾਂ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ।

ਪੰਧੇਰ ਨੇ ਕਿਹਾ ਕਿ ਕੇਂਦਰ ਦੇ ਗੱਲਬਾਤ ਦੇ ਸੱਦੇ ਤੋਂ ਬਾਅਦ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮਹਾਂ-ਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਬਜਟ ਸੈਸ਼ਨ ਦੀ ਗੱਲ ਕਰਦਿਆਂ ਪੰਧੇਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਜਟ ਦੇ ਵਿੱਚ MSP  ਦੇ ਲਈ ਰਾਖ਼ਵਾਂ ਬਜਟ ਰੱਖਦੀ ਹੈ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਲਈ ਬਜਟ ਵਿੱਚ ਕੁਝ ਸ਼ਾਮਲ ਕੀਤਾ ਜਾਂਦਾ ਹੈ ਜਾਂ ਮਨਰੇਗਾ ਸਕੀਮ ਲਈ ਰਾਖ਼ਵਾਂ ਕਰਨ ਕੀਤਾ ਜਾਂਦਾ ਹੈ ਤਾਂ ਅਸੀਂ ਸਮਝਾਗੇ ਕੇ ਸੱਦਾ ਸਾਰਥਿਕ ਤੌਰ ’ਤੇ ਅੱਗੇ ਚੱਲੇਗਾ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨਾਲ ਆਪਣਾ ਵਪਾਰ ਖੋਲਣ ਜਿਸ ਨਾਲ ਖੇਤੀਬਾੜੀ ਸਾਕਟਰ ਨੂੰ ਬਹੁਤ ਜ਼ਿਆਦੀ ਫਾਇਦਾ ਹੋਵੇਗਾ। ਮਾਨ ਸਰਕਾਰ ’ਤੇ ਵਰ੍ਹਦਿਆਂ ਪੰਧੇਰ ਨੇ ਕਿਹਾ ਕਿ ਮਾਨ ਸਰਕਾਰ ਚੁੱਪ-ਚਪੀਤੇ ਖੇਤੀ ਸੈਕਟਰ ਵਾਸਤੇ ਨਹਰੀ ਪਾਣੀ ਸੀ ਹੁਣ ਮੁੱਲ ਵੇਚਣ ਦਾ ਫੈਸਲਾ ਕਰ ਰਿਹੀ ਹੈ।