ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਵਿਚ ਮੋੋਦੀ ਸਰਕਾਰ ਦੀ ਅਰਥੀ ਸਾੜਨ ਦੀ ਕਾਲ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਥਾਂਵਾ ‘ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਜਾ ਰਹੀ ਹੈ। ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ( Sarvan Singh Pandher) ਨੇ ਆਪਣੇ ਸਾਥੀ ਕਿਸਾਨਾਂ ਸਮੇਤ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਤੈਅ ਪ੍ਰੋਗਰਾਮ ਮੁਤਾਬਕ ਅਰਥੀ ਸਾੜੀ ਹੈ। ਪੰਧੇਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਹਰ ਵਰਗ ਦੇ ਲੋਕ ਅੱਜ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਅਰਥੀ ਸਾੜ ਰਹੇ ਹਨ। ਪੰਧੇਰ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਸਾਰੇ ਕਾਰਪੋਰੇਟ ਘਰਾਣਿਆਂ ਦੇ ਪੈਰਾਂ ਹੇਠਾਂ ਅੱਜ ਲਗਾ ਕੇ ਰੱਖ ਦੇਵੇਗਾ ਤੇ ਮੋਦੀ ਸਰਕਾਰ ਦੀ ਕੰਭਕਰਨੀ ਨੀਂਦ ਨੂੰ ਤੋੜ ਸੁੱਟੇਗਾ। ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਖੇਤੀ ਨੀਤੀ ਦੇ ਡਰਾਫਟ ਦੀਆਂ ਕਾਪੀਆਂ ਸਾੜੇ ਜਾਣ ਦੇ ਪ੍ਰੋਗਰਾਮ ਨੂੰ ਸਰਕਾਰ ਨੇ ਇਕ ਵਾਰ ਫਿਰ ਦੁਹਰਾਇਆ ਹੈ।
ਪੰਧੇਰ ਨੇ ਕਿਹਾ ਕਿ ਬੀਤੇ ਦਿਨ ਖੁਦਕੁਸ਼ੀ ਕਰਨ ਵਾਲੇ ਤਰਨ ਤਾਰਨ ਦੇ ਕਿਸਾਨ ਲਈ 25 ਲੱਖ ਰੁਪਏ ਮੁਆਵਜ਼ਾ ਅਤੇ ਯੋਗਤਾ ਮੁਤਾਬਕ ਬਣਦੀ ਨੌਕਰੀ ਦਿੱਤੀ ਜਾਵੇ ਅਤੇ ਉਸ ਦੀ ਜੇਬ ਵਿਚੋਂ ਨਿਕਲੀ ਪਰਚੀ ਮੁਤਾਬਕ ਐਫ.ਆਈ.ਆਰ ਦਰਜ ਕੀਤੀ ਜਾਵੇ। ਜੇਕਰ ਇਨ੍ਹਾਂ ਮੰਗਾਂ ਵੱਲੋਂ ਗੌਰ ਨਹੀਂ ਹੁੰਦਾ ਤਾਂ ਇਸ ਤੋਂ ਵੱਡਾ ਪ੍ਰੋਗਰਾਮ ਉਲਿਕਿਆ ਜਾਵੇਗਾ।
ਇਹ ਵੀ ਪੜ੍ਹੋ – ਨਿੱਝਰ ਦੇ ਕਾਤਲਾਂ ਬਾਰੇ ਚਲਾਈ ਗਈ ਖ਼ਬਰ ਝੂਠੀ ਨਿਕਲੀ ! ਕੈਨੇਡਾ ਦੀ ਨਿਊਜ਼ੀ ਏਜੰਸੀ ਨੇ ਖਰੀਆਂ-ਖਰੀਆਂ ਸੁਣਾਇਆਂ