ਬਿਉਰੋ ਰਿਪੋਰਟ : ਪੰਚਕੂਲਾ ਦੀ ਇੱਕ ਫਾਰਮਾ ਕੰਪਨੀ ਦੇ ਮਾਲਿਕ ਨੇ ਆਪਣੇ ਮੁਲਾਜ਼ਮਾਂ ਨੂੰ ਦਿਵਾਲੀ ਗਿਫਟ ਦੇ ਤੌਰ ‘ਤੇ ਕਾਰਾਂ ਵੰਡੀਆਂ ਹਨ । ਕੰਪਨੀ ਦੇ ਮਾਲਿਕ MK ਭਾਟਿਆ ਨੇ ਮੁਲਾਜ਼ਮਾਂ ਨੂੰ ਕਾਰ ਦੀ ਚਾਬੀਆਂ ਸੌਂਪਿਆਂ । ਉਨ੍ਹਾਂ ਨੇ ਕਿਹਾ ਕਿ 12 ਕਾਰ ਗਿਫਟ ਕੀਤੀਆਂ ਹਨ । ਮਿਟਸਕਾਰਟ ਨਾਂ ਦੀ ਕੰਪਨੀ ਦੇ ਮਾਲਿਕ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਮੁਲਾਜ਼ਮ ਨਹੀਂ ਬਲਕਿ ਸੈਲਿਬ੍ਰਿਟੀ ਹਨ ਜੋ ਸ਼ੁਰੂਆਤ ਤੋਂ ਉਨ੍ਹਾਂ ਦੀ ਕੰਪਨੀ ਦੀ ਕਾਮਯਾਬੀ ਦੇ ਲਈ ਮਿਹਨਤ ਕਰ ਰਹੇ ਸਨ ।
ਕਈ ਮੁਲਾਜ਼ਮਾਂ ਨੂੰ ਕਾਰ ਚਲਾਉਣੀ ਵੀ ਨਹੀਂ ਆਉਂਦੀ
ਫਾਰਮਾ ਕੰਪਨੀ ਦੇ ਮਾਲਿਕ ਨੇ 12 ਮੁਲਾਜ਼ਮਾਂ ਨੂੰ ਟਾਟਾ ਪੰਚ ਗੱਡੀ ਗਿਫਤ ਕੀਤੀ ਹੈ। ਇੰਨਾਂ ਵਿੱਚ ਕੁਝ ਮੁਲਾਜ਼ਮਾਂ ਨੂੰ ਤਾਂ ਗੱਡੀ ਚਲਾਉਣੀ ਵੀ ਨਹੀਂ ਆਉਂਦੀ ਹੈ । ਕੰਪਨੀ ਦੇ ਮਾਲਿਕ ਨੇ ਉਨ੍ਹਾਂ ਦੀ ਇਮਾਨਦਾਰੀ ਨੂੰ ਵੇਖ ਦੇ ਹੋਏ ਗਿਫਤ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਮਿਟਸਕਾਰਟ (Mitskart) ਕੰਪਨੀ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਈ ਸੀ। ਹਰ ਚੰਗੀ ਅਤੇ ਬੁਰੀ ਹਾਲਤ ਵਿੱਚ ਮੁਲਾਜ਼ਮ ਉਨ੍ਹਾਂ ਦੇ ਨਾਲ ਮਿਲਕੇ ਕੰਮ ਕਰ ਰਹੇ ਹਨ ।
ਮੁਲਾਜ਼ਮ ਹੈਰਾਨ ਕਿਹਾ ਸੁਪਣੇ ਵਿੱਚ ਵੀ ਨਹੀਂ ਸੋਚਿਆ ਸੀ
ਕੰਪਨੀ ਮਾਲਿਕ ਨੇ ਜਦੋਂ ਮੁਲਾਜ਼ਮਾਂ ਨੂੰ ਇੱਕ-ਇੱਕ ਕਰਕੇ ਬੁਲਾਇਆ ਅਤੇ ਕਾਰ ਦੀਆਂ ਚਾਬੀਆਂ ਸੌਂਪੀਆਂ ਤਾਂ ਉਹ ਹੈਰਾਨ ਹੋ ਗਏ । ਕਿਸੇ ਨੂੰ ਉਮੀਦ ਨਹੀਂ ਸੀ ਕਿ ਦਿਵਾਲੀ ‘ਤੇ ਉਨ੍ਹਾਂ ਨੂੰ ਅਜਿਹਾ ਗਿਫਤ ਮਿਲ ਜਾਵੇਗਾ । ਮੁਲਾਜ਼ਮਾਂ ਨੇ ਕਿਹਾ ਕਿ ਸਾਡਾ ਸੁਪਣਾ ਸੀ ਕਿ ਸਾਡੇ ਕੋਲ ਵੀ ਕਾਰ ਹੋਵੇ । ਪਰ ਨੌਕਰੀ ਵਿੱਚ ਇੰਨੀ ਗੁੰਜਾਇਸ਼ ਨਹੀਂ ਸੀ । ਅਚਾਨਕ ਮਾਲਕ ਨੇ ਕਾਰ ਦੇ ਦਿੱਤੀ ਜਿਸ ਨੇ ਉਨ੍ਹਾਂ ਦਾ ਸੁਪਣਾ ਪੂਰਾ ਕਰ ਦਿੱਤਾ ।