‘ਦ ਖ਼ਾਲਸ ਬਿਊਰੋ : ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਆਪ ਸਰਕਾਰ ਸਿੱਧੂ ਮੂਸੇ ਵਾਲਾ ਕਤ ਲ ਕਾਂ ਡ ਦੀ ਸਖਤ ਨਿੰਦਾ ਕਰਦੀ ਹੈ।ਮੀਡੀਆ ਨੂੰ ਦਿੱਤੇ ਬਿਆਨ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾਏਗੀ।ਸਿੱਧੂ ਦਾ ਮੌ ਤ ਤੇ ਦੁੱਖ ਪ੍ਰਗਟਾਉਂਦੇ ਹੋਏ ਉਹਨਾਂ ਕਿਹਾ ਕਿ ਸਿੱਧੂ ਵਰਗੇ ਨੋਜਵਾਨ ਦਾ ਜਾਣਾ ਬਹੁਤ ਮੰਦਭਾਗਾ ਹੈ।ਪੰਜਾਬ ਦਾ ਮਾਹੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਅਸੀਂ ਜਲਦੀ ਹੀ ਇਸ ਤੇ ਕਾਬੂ ਪਾ ਲਵਾਂਗੇ।ਕਿਸੇ ਦਾ ਜੁਆਨ ਪੁੱਤ ਦੁਨਿਆ ਤੋਂ ਚਲਾ ਗਿਆ ਹੈ।ਇਸ ਤੇ ਰਾਜਨੀਤੀ ਨਾ ਕੀਤੀ ਜਾਵੇ।
