ਬਿਉਰੋ ਰਿਪੋਰਟ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗਿੱਦੜਬਾਹਾ ਬਲਾਕ ਦੇ 24 ਪਿੰਡਾਂ ਦੀਆਂ ਸਰਪੰਚੀ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਨਾਮਜ਼ਦਗੀ ਵਾਪਸ ਲੈਣ ਵਿੱਚ ਫਰਜ਼ੀਵਾੜੇ ਦਾ ਸ਼ੱਕ ਜਤਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਾਂਚ ਪੜਤਾਲ ਕੀਤੀ ਗਈ, ਜਿਸ ਵਿੱਚ ਫਰਜ਼ੀਵਾੜਾ ਪਾਉਣ ਦੀ ਗੱਲ ਸੱਚ ਸਾਬਿਤ ਹੋਈ। ਇਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਧਰਨਾ ਵੀ ਦਿੱਤਾ ਸੀ।ਇਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਧਰਨਾ ਵੀ ਦਿੱਤਾ ਸੀ।
ਦਰਅਸਲ ਗਿੱਦੜਬਾਹਾ ਬਲਾਕ ਵਿੱਚ ਨਾਮਜ਼ਦਗੀਆਂ ਦਾਖ਼ਲ ਕਰਨ ਤੇ ਵਾਪਸ ਲੈਣ ਸਮੇਂ ਕਾਗਜ਼ਾਂ ’ਤੇ ਵੱਖ-ਵੱਖ ਦਸਤਖ਼ਤ ਪਾਏ ਗਏ ਹਨ। ਚੋਣ ਕਮਿਸ਼ਨ ਦੀ ਜਾਂਚ ਵਿੱਚ ਪਾਇਆ ਗਿਆ ਕਿ ਕਾਗਜ਼ ਦਾਖ਼ਲ ਕਰਨ ਸਮੇਂ ਦਸਤਖ਼ਤ ਹੋਰ ਸਨ ਅਤੇ ਕਾਗਜ਼ ਵਾਪਸ ਲੈਣ ਸਮੇਂ ਕੀਤੇ ਗਏ ਦਸਤਖ਼ਤ ਹੋਰ ਸਨ। ਇਸਦੇ ਨਾਲ ਹੀ ਕਾਗਜ਼ਾਂ ਨੂੰ ਵਾਪਸ ਲੈਣ ਸਮੇਂ ਵਿਅਕਤੀ ਦੀ ਆਈਡੀ ਦੀ ਲੋੜ ਹੁੰਦੀ ਹੈ, ਪਰ ਇੱਥੇ ਕਾਗਜ਼ ਵਾਪਸ ਲੈਣ ਸਮੇ ਆਈਡੀ ਦੀ ਥਾਂ ’ਤੇ ਉਮੀਦਵਾਰਾਂ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਸੀ।