Punjab

ਪੰਚ ਵੱਲੋਂ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ! ਵ੍ਹੀਲਚੇਅਰ ’ਤੇ ਬੈਠਾ ਦਿਵਿਆਂਗ ਪਤੀ ਵੀ ਨਹੀਂ ਛੱਡਿਆ

ਬਿਊਰੋ ਰਿਪੋਰਟ: ਫਗਵਾੜਾ ਵਿੱਚ ਕੰਧ ਨੂੰ ਲੈ ਕੇ ਦੋ ਗੁਆਂਢੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ। ਗੁਆਂਢੀ ਜੋ ਕਿ ਇੱਕ ਪੰਚ ਵੀ ਹੈ, ਨੇ ਔਰਤ ਦੇ ਸਿਰ ’ਤੇ ਸੀਮਿੰਟ ਵਾਲੀ ਰਾਡ ਨਾਲ ਕਈ ਵਾਰ ਕੀਤੇ। ਜਦੋਂ ਔਰਤ ਦੇ ਵ੍ਹੀਲਚੇਅਰ ’ਤੇ ਬੈਠੇ ਦਿਵਿਆਂਗ ਪਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਚ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਪੰਚ ਦੇ ਪਰਿਵਾਰਕ ਮੈਂਬਰ ਉਸਨੂੰ ਕੁੱਟਣ ਤੋਂ ਰੋਕਦੇ ਰਹੇ, ਪਰ ਉਹ ਔਰਤ ਨੂੰ ਮਾਰਨ ਲਈ ਭੱਜਦਾ ਰਿਹਾ।

ਪੰਚ ਨੇ ਕੁਹਾੜੀ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਨੇ ਉਸਨੂੰ ਰੋਕ ਲਿਆ। ਇਹ ਘਟਨਾ ਰਿਹਾਨਾ ਜੱਟਾ ਪਿੰਡ ਦੀ ਹੈ। ਪੀੜਤ ਪਰਿਵਾਰ ਨੇ ਹਮਲੇ ਦੀ ਵੀਡੀਓ ਵੀ ਰਿਕਾਰਡ ਕੀਤੀ ਹੈ। ਵੀਡੀਓ ਵਿੱਚ, ਪੰਚ ਔਰਤ ਨੂੰ ਕਹਿ ਰਿਹਾ ਹੈ ਕਿ ਤੂੰ ਮੇਰੇ ਬਾਰੇ ਬੁਰਾ ਬੋਲਦੀ ਹੈਂ। ਔਰਤ ਉਸ ’ਤੇ ਦੁਰਵਿਵਹਾਰ ਕਰਨ ਦਾ ਵੀ ਇਲਜ਼ਮ ਲਗਾ ਰਹੀ ਹੈ।

ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਪੰਚ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਉਰਫ਼ ਗੋਪੀ ਵਜੋਂ ਹੋਈ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਰਾਵਲਪਿੰਡੀ ਪੁਲਿਸ ਸਟੇਸ਼ਨ ਦੇ ਐਸਐਚਓ ਮੇਜਰ ਸਿੰਘ ਨੇ ਕਿਹਾ ਹੈ ਕਿ ਅੱਜ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਇਸ ਦੇ ਨਾਲ ਹੀ ਮੁਲਜ਼ਮ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਲਦੀ ਹੀ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।