Punjab

ਟੋਲ ਪਲਾਜ਼ਾ ‘ਤੇ ਗੁਰਸਿੱਖ ਨੂੰ ਚਾਰੋਂ ਪਾਸੇ ਘੇਰ ਕੇ ਕੀਤੀ ਬੁਰੀ ਤਰ੍ਹਾਂ ਕੁੱ ਟਿਆ, ਫਿਰ ਪੱਗ ਉਤਾਰ ਕੇ ਉਸ ਦਾ ਕੀਤਾ ਇਹ ਹਾਲ

ਪੱਖੋ ਕੈਂਚਿਆ ਟੋਲ ਪਲਾਜ਼ਾ ਤੋਂ ਇੱਕ ਟੋਲ ਮੁਲਾਜ਼ਮ ਨਾਲ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਟੋਲ ਪਲਾਜ਼ਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਗੁਰਸਿੱਖ ਨੂੰ ਚਾਰੋਂ ਪਾਸੇ ਤੋਂ ਘੇਰ ਕੇ ਕੁੱ ਟਿਆ ਜਾ ਰਿਹਾ ਹੈ । ਜਿਹੜੇ ਲੋਕ ਉਸ ‘ਤੇ ਹਮ ਲਾ ਕਰ ਉਨ੍ਹਾਂ ਵਿੱਚੋ ਇੱਕ ਤੋਂ ਦੋ ਲੋਕਾਂ ਦੇ ਹੱਥ ਡਾਂਗਾਂ ਵੀ ਨਜ਼ਰ ਆ ਰਹੀਆਂ ਹਨ। ਗੁਰਸਿੱਖ ਲੜਕਾ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਸ ਦੀ ਪਹਿਲਾਂ ਪੱਗ ‘ਤੇ ਹੱਥ ਪਾਉਂਦੇ ਹਨ ਫਿਰ ਉਸ ਨੂੰ ਉਤਾਰ ਕੇ ਆਪਣੇ ਨਾਲ ਲੈ ਜਾਂਦੇ ਹਨ।

ਗੁਰਸਿੱਖ ਮੁੰਡਾ ਵੀ ਉਨ੍ਹਾਂ ਦੇ ਪਿੱਛੇ ਭੱਜ ਦਾ ਹੈ, ਇਹ ਵੀਡੀਓ ਬਰਨਾਲਾ ਦੇ ਪੱਖੋ ਕੈਂਚਿਆ ਦਾ ਦੱਸਿਆ ਜਾ ਰਿਹਾ ਹੈ ਜਿੱਥੇ PRTC ਦੇ ਮੁਲਾਜ਼ਮ ਅਤੇ ਟੋਲ ਪਲਾਜ਼ਾ ‘ਤੇ ਤੈਨਾਤ ਗੁਰਸਿੱਖ ਮੁਲਾਜ਼ਮ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦਾ ਹੈ ਫਿਰ ਹੱਥੋਪਾਈ ਸ਼ੁਰੂ ਹੋ ਜਾਂਦੀ ਹੈ।

ਇਹ ਤਰ੍ਹਾ ਬਹਿਸ ਹੱਥੋ-ਪਾਈ ਵਿੱਚ ਤਬਦੀਲ ਹੁੰਦੀ ਹੈ

PRTC ਦੀ ਬੱਸ ਬਰਨਾਲਾ ਦੇ ਟੋਲ ਪਲਾਜ਼ਾ ਪੱਖੋ ਕੈਂਚਿਆ ‘ਤੇ ਰੁੱਕ ਦੀ ਹੈ। ਤਸਵੀਰਾਂ ਮੁਤਾਬਿਕ ਟੋਲ ਪਲਾਜ਼ਾ ਦੇ ਬਾਹਰ ਇੱਕ ਗੁਰਸਿੱਖ ਨੌਜਵਾਨ ਬੱਸ ਦੇ ਡਰਾਇਵਰ ਨਾਲ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਕੁਝ ਹੀ ਮਿੰਟਾਂ ਵਿੱਚ ਦੋਵੇ ਵਿਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ ।PRTC ਦੀ ਬੱਸ ਤੋਂ ਕੰਡਕਟਰ ਬਾਹਰ ਨਿਕਲ ਦਾ ਹੈ ਅਤੇ ਗੁਰਸਿੱਖ ਨੌਜਵਾਨ ‘ਤੇ ਹ ਮਲਾ ਕਰ ਦਿੰਦਾ ਹੈ। ਟੋਲ ਪਲਾਜ਼ਾ ‘ਤੇ ਮੌਜੂਦ ਮੁਲਾਜ਼ਮ ਗੁਰਸਿੱਖ ਦੀ ਮਦਦ ਲਈ ਅੱਗੇ ਆਉਂਦੇ ਹਨ ਅਤੇ ਦੋਵਾਂ ਦੇ ਵਿਚਾਲੇ ਤਗੜੀ ਹੱਥੋਪਾਈ ਸ਼ੁਰੂ ਹੋ ਜਾਂਦੀ ਹੈ ।

ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਪੂਰੇ ਮਾਮਲੇ ਦੀ ਕੋਖ ਕਰ ਰਹੀ ਹੈ। ਉਧਰ ਦੱਸਿਆ ਜਾ ਰਿਹਾ ਹੈ PRTC ਦੇ ਮੁਲਾਜ਼ਮ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮ ਧਰਨੇ ‘ਤੇ ਬੈਠ ਗਏ ਹਨ। ਟੋਲ ਪਲਾਜ਼ਾਂ ਦੇ ਮੁਲਾਜ਼ਮ ਅਤੇ ਬੱਸ ਡਰਾਇਵਰ ਦੇ ਵਿੱਚ ਬਹਿਸ ਕਿਸ ਗੱਲ ਨੂੰ ਲੈ ਕੇ ਹੋਈ ਅਤੇ ਮਾਮਲਾ ਹੱਥੋਪਾਈ ਤੱਕ ਕਿਵੇਂ ਪਹੁੰਚਿਆ ਇਸ ਦੀ ਹੁਣ ਪੁਲਿਸ ਜਾਂਚ ਕਰੇਗੀ ।