‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਮਰਾਨ ਖਾਨ ਨੇ ਖੁਦ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾਕਟਰ ਫੈਸਲ ਸੁਲਤਾਨ ਨੇ ਇੱਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਮਰਾਨ ਖਾਨ ਨੇ ਦੋ ਦਿਨ ਪਹਿਲਾਂ ਹੀ ਕੋਰੋਨਾ ਵੈਕਸੀਨ ਲਗਵਾਈ ਸੀ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਵੈਕਸੀਨ ਲਗਾਉਣ ਤੋਂ ਬਾਅਦ ਐਂਟੀਬਾਡੀ ਬਣਨ ਵਿੱਚ ਹਫਤੇ ਲੱਗਦੇ ਹਨ। ਇਮਰਾਨ ਖਾਨ ਨੇ ਜੋ ਟੀਕਾ ਲਗਵਾਇਆ ਸੀ, ਉਹ ਚੀਨ ਦੀ ਸਾਈਨੋਫਾਰਮ ਵੈਕਸੀਨ ਹੈ। ਇਸਦੀ ਦੂਸਰੀ ਖੁਰਾਕ 21 ਦਿਨਾਂ ਦੇ ਬਾਅਦ ਫਿਰ ਤੋਂ ਲੈਣੀ ਹੁੰਦੀ ਹੈ।
International
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋਇਆ ਕੋਰੋਨਾ, ਦੋ ਦਿਨ ਪਹਿਲਾਂ ਹੀ ਲਗਵਾਈ ਸੀ ਵੈਕਸੀਨ
- March 20, 2021
