ਬਿਉਰੋ ਰਿਪੋਰਟ – ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਪਾਕਸਿਤਾਨ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਵਨ ਨੇ ਉਹੀ ਰਾਗ ਅਲਾਪਿਆ ਜੋ ਉਹ ਹਰ ਵਾਰ ਅਲਾਪਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਕ ਮੀਡੀਆ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਸਾਡਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ। ਖਵਾਜਾ ਆਸਿਫ ਨੇ ਕਿਹਾ ਕਿ ਭਾਰਤ ਦੇ ਨਾਗਾਲੈਂਡ ਤੋਂ ਲੈ ਕੈ ਕਸ਼ਮੀਰ ਤੱਕ ਤੇ ਦੱਖਣ ਵਿਚ ਛਤੀਸਗੜ੍ਹ ਵਿਚ ਦਿੱਲੀ ਸਰਕਾਰ ਖਿਲਾਫ ਬਗਾਵਤ ਹੋਈ ਪਈ ਹੈ। ਭਾਰਤ ਵਿਚ ਹਿੰਦੂਤਵੀ ਸਕਰਾਰ ਘੱਟ ਗਿਣਤੀਆਂ ਦਾ ਕਤਲੇਆਮ ਕਰ ਰਹੀ ਹੈ ਇਸ ਉਸ ਖਿਲਾਫ ਬਗਾਵਤ ਹੈ। ਇਸੇ ਕਾਰਨ ਭਾਰਤ ਵਿਚ ਕਸ਼ਮੀਰ ਵਰਗੇ ਹਮਲੇ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਬਿਲਕੁਲ ਵੀ ਅੱਤਵਾਦ ਨੂੰ ਸਪੋਰਟ ਨਹੀਂ ਕਰਦੇ ਤਾਂ ਹੀ ਨਾ ਹੀ ਬੈਕਸੂਰ ਲੋਕ ਇਸ ਦਾ ਨਿਸ਼ਾਨਾ ਬਣਨਾ ਚਾਹੀਦੇ ਹਨ।
ਇਹ ਵੀ ਪੜ੍ਹੋ – ਪੁਲਿਸ ਵੱਲੋਂ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਦੇ ਸਕੈੱਚ ਜਾਰੀ