International

ਪਾਕਿਸਤਾਨ ਦੀ FIA ਨੇ ਕਬੂਲਿਆ 26/11 ਮੁੰਬਈ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀਆਂ ਦੀ ਸ਼ਮੂਲੀਅਤ

‘ਦ ਖ਼ਾਲਸ ਬਿਊਰੋ ( ਪਾਕਿਸਤਾਨ ) :- ਭਾਰਤ ਵਿੱਚ 26/11 ਦੇ ਹਮਲੇ ਨੂੰ ਲੈ ਕੇ ਕੱਲ 11 ਨਵੰਬਰ ਨੂੰ ਵੱਡਾ ਖੁਲਾਸਾ ਹੋਇਆ ਹੈ। ਕਰਾਚੀ ਦੀ ਸੰਘੀ ਜਾਂਚ ਏਜੰਸੀ (FIA) ਵੱਲੋਂ ਇਹ ਕਬੂਲ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਮੁੰਬਈ ਹਮਲੇ ‘ਚ ਸ਼ਾਮਲ ਸਨ। FIA ਨੇ ਮੰਨਿਆ ਹੈ ਕਿ ਮੁੰਬਈ ਦੇ ਤਾਜ ਹੋਟਲ ‘ਤੇ ਹੋਏ ਹਮਲੇ ਲਸ਼ਕਰ-ਏ-ਤੋਇਬਾ ਦੇ 11 ਅੱਤਵਾਦੀਆਂ ਨੇ ਕੀਤੇ ਹਨ।

ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਦੇ ਨਿਰੰਤਰ ਦਬਾਅ ਅੱਗੇ ਗੋਡੇ ਟੇਕਣੇ ਪਏ। ਇਸੇ ਲਈ ਪਾਕਿਸਤਾਨ ਨੇ 26/11 ਦੇ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਪਾਕਿਸਤਾਨ ਨੇ ਇਨ੍ਹਾਂ ਅੱਤਵਾਦੀਆਂ ਨੂੰ ਮੋਸਟ ਵਾਂਟੇਡ ਕਰਾਰ ਦਿੱਤਾ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ FIA ਨੇ ਮੋਸਟ ਵਾਂਟੇਡ ਦੀ ਨਵੀਂ ਸੂਚੀ ਤਿਆਰ ਕੀਤੀ ਹੈ ਅਤੇ ਇਸ ਸੂਚੀ ਵਿੱਚ ਮੁੰਬਈ ਹਮਲੇ ਵਿੱਚ ਸ਼ਾਮਲ 11 ਅੱਤਵਾਦੀਆਂ ਦੇ ਨਾਮ ਵੀ ਸ਼ਾਮਲ ਕੀਤੇ ਹਨ।

ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਨਾਮ

ਹਮਲੇ ਵਿੱਚ ਕਿਸ਼ਤੀ ਨੂੰ ਖਰੀਦਣ ਵਾਲਾ ਅੱਤਵਾਦੀ ਮੁਲਤਾਨ ਦੇ ਮੁਹੰਮਦ ਅਮਜਦ ਖਾਨ ਹਾਲੇ ਵੀ ਦੇਸ਼ ਵਿੱਚ ਹੈ। ਪਾਕਿਸਤਾਨ ਨੇ ਵੀ ਇਸ ਤੱਥ ਨੂੰ ਸਵੀਕਾਰ ਕਰ ਲਿਆ ਹੈ ਇਸ ਸੂਚੀ ਵਿੱਚ, 26/11 ਦੇ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ਼ਤੀ ਵਿੱਚ 9 ਚਾਲਕ ਦਲ ਦੇ ਮੈਂਬਰ ਸਨ ਜਿਨ੍ਹਾਂ ਨੇ ਤਾਜ ਵਿਚ ਅੱਤਵਾਦੀ ਹਮਲਾ ਕੀਤਾ ਸੀ।

ਦੱਸਣਯੋਗ ਹੈ ਕਿ 26 ਨਵੰਬਰ 2008 ਨੂੰ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਹੋਟਲ ਸਣੇ 6 ਥਾਵਾਂ ‘ਤੇ ਹਮਲਾ ਕੀਤਾ ਸੀ। ਹਮਲੇ ਵਿੱਚ ਤਕਰੀਬਨ 160 ਵਿਅਕਤੀਆਂ ਦੀਆਂ ਜਾਨਾਂ ਗਈਆਂ। ਜ਼ਿਆਦਾਤਰ ਲੋਕਾਂ ਦੀ ਮੌਤ ਛਤਰਪਤੀ ਸ਼ਿਵਾਜੀ ਟਰਮੀਨਸ ਵਿਖੇ ਹੋਈ। ਜਦਕਿ 31 ਲੋਕਾਂ ਨੂੰ ਤਾਜ ਮਹਿਲ ਹੋਟਲ ਵਿੱਚ ਅਤਵਾਦੀਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ।