International

ਪਾਕਿਸਤਾਨ ਵਿੱਚ ਜ਼ਬਰਦਸਤ ਬੰਬ ਧਮਾਕਾ ! 52 ਲੋਕਾਂ ਦੀ ਮੌਤ,50 ਜ਼ਖ਼ਮੀ ! ਧਾਰਮਿਕ ਜਲੂਸ ਦੌਰਾਨ ਹੋਇਆ ਧਮਾਕਾ !

ਬਿਉਰੋ ਰਿਪੋਰਟ : ਪਾਕਿਸਤਾਨ ਦੀ ਬਲੂਚਿਸਤਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਮਸਜਿਦ ਦੇ ਕੋਲ ਹਮਲਾ ਹੋਇਆ ਹੈ । ਇਸ ਵਿੱਚ ਇੱਕ DSP ਸਮੇਤ 52 ਲੋਕਾਂ ਦੀ ਮੌ ਤ ਹੋ ਗਈ ਹੈ । ਜਦਕਿ 50 ਲੋਕ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ । ਮਰਨ ਵਾਲਿਆਂ ਵਿੱਚ ਇੱਕ ਪੁਲਿਸ ਅਫਸਰ ਵੀ ਸ਼ਾਮਲ ਹੈ । ਹਮਲੇ ਦੇ ਸਮੇਂ ਈਦ-ਏ-ਮਿਲਾਦ-ਉਨ-ਨਬੀ ਦਾ ਜਲੂਸ ਨਿਕਲ ਰਿਹਾ ਸੀ।

ਮਸਤੁੰਗ ਸ਼ਹਿਰ ਦੇ ਅਸਿਸਟੈਂਡ ਕਮਿਸ਼ਨਰ ਨੇ ਦੱਸਿਆ ਕਿ ਬਲਾਸਟ DSP ਨਵਾਜ ਗਿਸ਼ਕੋਰੀ ਦੀ ਕਾਰ ਦੇ ਕੋਲ ਹੋਇਆ ਸੀ । ਜੀਓ ਨਿਉਜ਼ ਦੇ ਮੁਤਾਬਿਕ ਹਮਲੇ ਵਿੱਚ ਜਿਸ ਪੁਲਿਸ ਅਫਸਰ ਦੀ ਮੌਤ ਹੋਈ ਹੈ ਉਹ DSP ਨਵਾਜ਼ ਹੀ ਹੈ । ਬਲੂਚਿਸਤਾਨ ਦੇ ਕਾਰਜਕਾਰੀ ਸੂਚਨਾ ਮੰਤਰੀ ਜਨ ਅਚਕਜਈ ਨੇ ਦੱਸਿਆ ਹੈ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜ਼ਰੂਰਤ ਪਈ ਤਾਂ ਕਰਾਚੀ ਸਿਫਟ ਕੀਤਾ ਜਾਵੇਗਾ । ਜ਼ਖਮੀਆਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਚੁੱਕੇਗੀ। ਬਲੂਚਿਸਤਾਨ ਦੇ ਮੁੱਖ ਮੰਤਰੀ ਨੇ ਪੂਰੇ ਸੂਬੇ ਵਿੱਚ 3 ਦਿਨ ਲਈ ਸੋਕ ਦਾ ਐਲਾਨ ਕੀਤਾ ਹੈ। ਬਲੂਚਿਸਤਾਨ ਦੇ ਸਰਗਰਮ ਦਹਿਸ਼ਤਗਰਦ ਤਹਰੀਕ-ਏ-ਤਾਲੀਬਾਨ ਪਾਕਿਸਤਾਨ ਯਾਨੀ TTP ਨੇ ਕਿਹਾ ਹੈ ਕਿ ਇਸ ਧਮਾਕੇ ਦੇ ਪਿੱਛੇ ਉਨ੍ਹਾਂ ਦਾ ਹੱਥ ਨਹੀਂ ਹੈ ।

ਸੂਚਨਾ ਮੰਤਰੀ ਅਚਕਜਈ ਨੇ ਕਿਹਾ ਸਾਡੇ ਦੁਸ਼ਮਣ ਵਿਦੇਸ਼ੀ ਤਾਕਤਾਂ ਦੇ ਜ਼ਰੀਏ ਬਲੂਚਿਸਤਾਨ ਵਿੱਚ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਕੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ । ਇਸ ਤਰ੍ਹਾਂ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਬਲੂਚਿਸਤਾਨ ਵਿੱਚ ਸਰਕਾਰ ਦੇ ਮੰਤਰੀਆਂ ਅਤੇ ਦੂਜੇ ਕਈ ਆਗੂਆਂ ਨੇ ਹਮਲੇ ਦੀ ਨਿਖੇਦੀ ਕੀਤੀ ਹੈ।

ਪਾਕਿਸਤਾਨ ਦੇ ਕੇਅਰਟੇਕਰ ਪ੍ਰਧਾਨ ਮੰਤਰੀ ਅਨਵਾਰ-ਉਲ-ਹੱਕ ਕਾਕੜ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਕਾਕੜ ਨੇ ਮਰਨ ਵਾਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਨਾਲ ਹੀ ਅਧਿਕਾਰੀਆਂ ਨੂੰ ਜਖ਼ਮੀਆਂ ਤੱਕ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ । ਰਾਸ਼ਟਰਪਤੀ ਆਰਿਫ ਅਲਵੀ ਨੇ ਵੀ ਦੁੱਖ ਜਤਾਇਆ ਹੈ।