International Sports

ਭਾਰਤ ਦੀ ਹਾਰ ‘ਤੇ ਪਾਕਿਸਤਾਨੀ PM ਦਾ ਸ਼ਰਮਨਾਕ ਬਿਆਨ ! ਟਵੀਟ ਕਰਕੇ ਇਸ ਤਰ੍ਹਾਂ ਉਡਾਇਆ ਮਜ਼ਾਕ

Pakistani pm shabaaz sharif tweet on indian cricket team defeat

ਬਿਊਰੋ ਰਿਪੋਰਟ : World cup t20 ਦੇ ਸੈਮੀਫਾਈਨਲ ਵਿੱਚ ਭਾਰਤ ਦੀ ਇੰਗਲੈਂਡ ਦੇ ਖਿਲਾਫ਼ 10 ਵਿਕਟਾਂ ਨਾਲ ਬੁਰੀ ਹਾਰ ਹੋਈ ਹੈ । ਇਸੇ ਦੇ ਨਾਲ ਫੈਨਸ ਦਾ 15 ਸਾਲ ਬਾਅਦ ਟੀਮ ਦੇ ਚੈਂਪੀਅਨ ਬਣਨ ਦਾ ਸੁਪਣਾ ਵੀ ਟੁੱਟ ਗਿਆ ਹੈ । 2007 ਵਿੱਚ ਭਾਰਤ ਨੇ ਧੋਨੀ ਦੀ ਕਪਤਾਨੀ ਵਿੱਚ ਟੀ-20 ਜਿੱਤਿਆ ਸੀ । ਟੀਮ ਇੰਡੀਆ ਦੀ ਹਾਰ ‘ਤੇ ਫੈਨਸ ਨੂੰ ਦੁੱਖੀ ਕੀਤਾ ਹੈ। ਉਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ( shabaaz sharif) ਨੇ ਆਪਣੇ ਬਿਆਨ ਨਾਲ ਜ਼ਖ਼ਮਾਂ ‘ਤੇ ਲੂਣ ਸੁੱਟਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ 2021 ਦੇ ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਦੇ ਹੱਥੋਂ ਭਾਰਤ ਨੂੰ 10 ਵਿਕਟਾਂ ਨਾਲ ਮਿਲੀ ਹਾਰ ਦਾ ਹਵਾਲਾਂ ਦਿੰਦੇ ਹੋਏ ਤੰਜ ਕੱਸਿਆ ਹੈ ।

ਪਾਕਿਸਤਾਨੀ ਪੀਐੱਮ ਸ਼ਾਹਬਾਜ਼ ਸ਼ਰੀਫ਼ ਨੇ ਟਵੀਟ ਕਰਦੇ ਹੋਏ ਲਿਖਿਆ “ਇਸ ਐਤਵਾਰ , 152/0 Vs 170/0” । ਇਹ ਦੋਵੇ ਉਨ੍ਹਾਂ ਟੀ-20 ਵਰਲਡ ਕੱਪ ਦੇ ਮੈਚਾਂ ਦੇ ਸਕੋਰ ਹਨ ਜਿੰਨਾਂ ਵਿੱਚ ਭਾਰਤ 10 ਵਿਕਟਾਂ ਨਾਲ ਬੁਰੀ ਤਰ੍ਹਾਂ ਨਾਲ ਹਾਰਿਆ ਸੀ। ਪਿਛਲੇ ਸਾਲ ਦੁਬਈ ਵਿੱਚ ਖੇਡੇ ਗਏ ਵਰਲਡ ਕੱਪ ਦੇ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਵੱਲੋਂ ਦਿੱਤੀਆਂ ਗਈਆਂ 151 ਦੌੜਾਂ ਦੇ ਟੀਚੇ ਨੂੰ ਬਿਨਾਂ ਵਿਕਟ ਗਵਾਏ (152/0) 10 ਵਿਕਟਾਂ ਨਾਲ ਹਾਸਲ ਕਰ ਲਈ ਸੀ। ਹੁਣ ਵੀਰਵਾਰ 10 ਨਵੰਬਰ ਨੂੰ ਇੰਗਲੈਂਡ ਦੇ ਖਿਲਾਫ਼ ਭਾਰਤ 10 ਵਿਕਟਾਂ 170/0 ਦੇ ਨਾਲ ਹਾਰਿਆ ਹੈ । ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਇੰਨਾਂ ਦੋਵਾਂ ਮੈਂਚਾਂ ਦੇ ਨਾਲ ਭਾਰਤ ‘ਤੇ ਤੰਜ ਵੀ ਕੱਸ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਐਤਵਾਰ ਦੇ ਫਾਈਨਲ ਵਿੱਚ ਪਾਕਿਸਤਾਨ ਜਾਂ ਫਿਰ ਇੰਗਲੈਂਡ ? ਪਾਕਿਸਤਾਨ ਪ੍ਰਧਾਨ ਮੰਤਰੀ ਦੇ ਇਸ ਟਵੀਟ ‘ਤੇ ਉਨ੍ਹਾਂ ਦੇ ਮੁਲਕ ਦੇ ਲੋਕ ਮਜ਼ਾ ਲੈ ਰਹੇ ਹਨ ਜਦਕਿ ਭਾਰਤ ਵੱਲੋਂ ਸ਼ਾਹਬਾਜ਼ ਸ਼ਰੀਫ ਨੂੰ ਲਾਨਤਾ ਪਾਈਆਂ ਜਾ ਰਹੀਆਂ ਹਨ ਕਿ ਵੱਡੇ ਅਹੁਦੇ ਤੇ ਬੈਠ ਕੇ ਉਨ੍ਹਾਂ ਨੂੰ ਇਹ ਹਰਕਤਾਂ ਸ਼ੋਭਾ ਨਹੀਂ ਦਿੰਦੀਆਂ ਹਨ। ਉਧਰ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸ਼ੋਏਬ ਅਖ਼ਤਰ ਨੇ ਵੀ ਟੀਮ ਇੰਡੀਆ ਦੀ ਹਾਰ ‘ਤੇ ਤੰਜ ਕੱਸਿਆ ਹੈ ।

ਸ਼ੋਏਬ ਅਖ਼ਤਰ ਦਾ ਟੀਮ ਇੰਡੀਆਂ ‘ਤੇ ਤੰਜ

ਭਾਰਤ ਦੀ ਬੁਰੀ ਹਾਰ ‘ਤੇ ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖ਼ਤਰ ਨੇ ਵੀ ਤੰਜ ਕੱਸ ਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ‘”170/0, ਇਹ ਅੰਕੜਾ ਜੋ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨ ਕਰਦਾ ਰਹੇਗਾ ਭਾਰਤ ਦੇ ਲਈ ਮੁਸ਼ਕਿਲ ਗੇਮ ” ਇਸ ਦੇ ਨਾਲ ਸ਼ੋਏਬ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਇੱਕ ਵੀ ਆਉਟ ਨਹੀਂ ਕੀਤਾ ਜਾ ਸਕਿਆ’ ਉਧਰ ਕਾਂਗਰਸ ਦੇ ਐੱਮਪੀ ਸ਼ਸ਼ੀ ਥਰੂਰ ਵੀ ਭਾਰਤ ਦੇ ਖੇਡ ਤੋਂ ਕਾਫੀ ਨਿਰਾਸ਼ ਨਜ਼ਰ ਆਏ।

ਸ਼ਸੀ ਥਰੂਰ ਦਾ ਟਵੀਟ

ਸ਼ਸ਼ੀ ਥਰੂਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਭਾਰਤ ਦੇ ਹਾਰਨ ਦਾ ਦੁੱਖ ਨਹੀਂ, ਹਾਰ ਅਤੇ ਜਿੱਤ ਖੇਡ ਦਾ ਹਿੱਸਾ ਹੈ, ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਭਾਰਤ ਨੇ ਕੋਸ਼ਿਸ਼ ਨਹੀਂ ਕੀਤੀ’ਸ਼ਸ਼ੀ ਥਰੂਰ ਦੇ ਇਸ ਟਵੀਟ ‘ਤੇ ਸੁਨੀਲ ਕੁਮਾਰ ਨਾਂ ਦੇ ਸ਼ਖ਼ਸ ਨੇ ਲਿਖਿਆ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ,ਅਸੀਂ ਸਿਰਫ਼ ਹਾਰੇ ਨਹੀਂ ਬਲਕਿ ਸ਼ਰਮਨਾਕ ਤਰੀਕੇ ਨਾਲ ਹਾਰੇ ਹਾਂ’