International

ਨੰਗੇ ਸਿਰ ਕਰਤਾਰਪੁਰ ਸਾਹਿਬ ‘ਚ ਫੋਟੋਸ਼ੂਟ ਕਰਵਾਉਣ ਵਾਲੀ ਮਾਡਲ ਨੇ ਮੰਗੀ ਮੁਆਫੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਫੋਟੋਸ਼ੂਟ ਕਰਨ ’ਤੇ ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਇੰਸਟਾਗਰਾਮ ਅਕਾਊਂਟ ’ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ। ਇਤਰਾਜ਼ਯੋਗ ਫੋਟੋ ਡਿਲੀਟ ਕਰਕੇ ਮਾਡਲ ਲਾਲਾ ਨੇ ਕਿਹਾ ਕਿ ਉਹ ਤਾਂ ਕਰਤਾਰਪੁਰ ਸਾਹਿਬ ਦੀ ਹਿਸਟਰੀ ਅਤੇ ਸਿੱਖ ਧਰਮ ਦੇ ਬਾਰੇ ਵਿਚ ਜਾਣਨ ਗਈ ਸੀ।ਜੇਕਰ ਉਨ੍ਹਾਂ ਦੀਆਂ ਤਸਵੀਰਾਂ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਮਾਫ਼ੀ ਮੰਗਦੀ ਹੈ।
ਲਾਹੌਰ ਦੀ ਰਹਿਣ ਵਾਲੀ ਮਾਡਲ ਸਵਾਲਾ ਲਾਲਾ ਨੇ ਕਿਹਾ ਕਿ ਇਹ ਕਿਸੇ ਫ਼ੋਟੋਸ਼ੂਟ ਦਾ ਹਿੱਸਾ ਨਹੀਂ ਸੀ। ਉਹ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਮੈਂ ਦੇਖਿਆ ਕਿ ਲੋਕ ਉਥੇ ਫੋਟੋ ਖਿਚਵਾ ਰਹੇ ਹਨ ਜਿਨ੍ਹਾਂ ਵਿਚ ਕਈ ਸਿੱਖ ਵੀ ਸੀ, ਇਸ ਲਈ ਮੈਂ ਵੀ ਖਿਚਵਾ ਲਈਆਂ। ਇਹ ਤਸਵੀਰਾਂ ਵੀ ਉਸ ਜਗ੍ਹਾ ਦੀ ਨਹੀਂ ਹਨ ਜਿੱਥੇ ਲੋਕ ਮੱਥਾ ਟੇਕਦੇ ਹਨ। ਉਨ੍ਹਾਂ ਨੇ ਪੂਰੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਭਵਿੱਖ ਵਿਚ ਉਹ ਇਸ ਦਾ ਧਿਆਨ ਰੱਖੇਗੀ।
ਇਸ ਮਾਮਲੇ ਵਿਚ ਸਟੋਰ ਮੰਨਤ ਕਲੋਥਿੰਗ ਅਤੇ ਮਾਡਲ ਸਵਾਲਾ ਲਾਲਾ ਦਾ ਕਹਿਣਾ ਹੈ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਹਾਲਾਂਕਿ ਮੰਨਤ ਕਲੋਥਿੰਗ ਨੇ ਬਾਅਦ ਵਿਚ ਮਾਡਲ ਦੀ ਤਸਵੀਰਾਂ ’ਤੇ 50 ਫ਼ੀਸਦੀ ਤੱਕ ਡਿਸਕਾਊਂਟ ਦਾ ਲੇਬਲ ਲਾ ਕੇ ਇਨ੍ਹਾਂ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤਾ ਸੀ। ਦੂਜਿਆਂ ਨੂੰ ਦੇਖ ਕੇ ਫੋਟੋ ਖਿਚਵਾਉਣ ਬਾਰੇ ਕਹਿਣਾ ਵੀ ਮਾਡਲ ਦਾ ਝੂਠ ਮੰਨਿਆ ਜਾ ਰਿਹਾ ਹੈ,ਕਿਉਂਕਿ ਅਜਿਹਾ ਹੁੰਦਾ ਹੈ ਤਾਂ ਫੇਰ ਉਹ ਤਸਵੀਰਾਂ ਸਿਰ ਢਕ ਕੇ ਖਿਚਵਾਉਂਦੀ ਨਾ ਕਿ ਮਾਡÇਲੰਗ ਕਰਦੀ।
ਪਾਕਿਸਤਾਨੀ ਮਾਡਲ ਦੀ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਵਿਚ ਇਸ ਫੋਟੋਸ਼ੂਟ ਦੀ ਤਸਵੀਰਾਂ ਜਿਸ ਮੰਨਤ ਕਲੋਥਿੰਗ ਸਟੋਰ ਦੇ ਪੇਜ ’ਤੇ ਪੋਸਟ ਕੀਤੀ ਗਈ ਸੀ। ਉਸ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ। ਹਾਲਾਂਕਿ ਸਟੋਰ ਦਾ ਯੂਐਸਏ ਦਾ ਪੇਜ ਮੰਨਤ ਡੌਟ ਯੂਐਸਏ ਦੇ ਨਾਂ ਤੋਂ ਚਲ ਰਿਹਾ ਹੈ। ਇਸ ਤੋਂ ਪਹਿਲਾਂ ਸਟੋਰ ਵੀ ਇਨ੍ਹਾਂ ਤਸਵੀਰਾਂ ਨੂੰ ਹਟਾ ਚੁੱਕਾ ਸੀ।

ਮਾਡਲ ਦੇ ਫੋਟੋਸ਼ੂਟ ਦਾ ਪਤਾ ਚਲਦੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਸਰਕਾਰ ਨੂੰ ਕਾਰਵਾਈ ਦੇ ਲਈ ਕਿਹਾ ਸੀ। ਇਸ ਤੋਂ ਬਾਅਦ ਪਾਕਿ ਸਰਕਾਰ ਦੇ ਮੰਤਰੀ ਨੇ ਤੁਰੰਤ ਸਟੋਰ ਅਤੇ ਮਾਡਲ ਨੂੰ ਫਟਕਾਰ ਲਗਾਈ ਅਤੇ ਮੁਆਫੀ ਮੰਗਣ ਲਈ ਕਿਹਾ। ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿਚ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਪਿਕਨਿਕ ਸਪੌਟ ਨਾ ਬਣ, ਇਸ ਦੇ ਲਈ ਪਾਕਿ ਸਰਕਾਰ ’ਤੇ ਦਬਾਅ ਪਾਇਆ ਜਾਵੇ।